Breaking News
Home / ਰਾਸ਼ਟਰੀ / ਕਿਰਲੀਆਂ ਤੇ ਕਾਕਰੋਚਾਂ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਤਰੀਕਾ

ਕਿਰਲੀਆਂ ਤੇ ਕਾਕਰੋਚਾਂ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਤਰੀਕਾ

ਘਰ ਵਿਚ ਕੀੜੇ-ਮਕੌੜਿਆਂ, ਕਿਰਲੀਆ ਤੇ ਕਾਕਰੋਚ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰਦੇ ਹਨ। ਘਰ ਵਿਚ ਇਨ੍ਹਾਂ ਦੇ ਦਾਖ਼ਲੇ ਕਾਰਨ ਹਮੇਸ਼ਾ ਬਿਮਾਰੀਆਂ ਦਾ ਮਾਹੌਲ ਬਣਿਆ ਰਹਿੰਦਾ ਹੈ। ਹਰ ਕੋਈ ਇਨ੍ਹਾਂ ਤੋਂ ਨਿਜਾਤ ਪਾਉਣਾ ਚਾਹੁੰਦਾ ਹੈ ਤੇ ਇਸ ਲਈ ਬਾਜ਼ਾਰੋਂ ਮਿਲਣ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ, ਪਰ ਇਹ ਮਹਿੰਗੀਆਂ ਦਵਾਈਆਂ ਵੀ ਜ਼ਿਆਦਾ ਸਮਾਂ ਇਨ੍ਹਾਂ ਨੂੰ ਘਰ ਤੋਂ ਦੂਰ ਰੱਖਣ ਵਿਚ ਸਫਲ ਨਹੀਂ ਰਹਿੰਦੀਆਂ ਹਨ। ਪਰ ਅਸੀਂ ਤੁਹਾਨੂੰ ਕੁੱਝ ਅਜਿਹੇ ਘਰੇਲੂ ਨੁਕਤੇ ਦੱਸ ਰਹੇ ਹਾਂ, ਜਿਨ੍ਹਾਂ ਨਾਲ ਨਾ ਤੁਹਾਨੂੰ ਕੋਈ ਪੈਸਾ ਖਰਚਾ ਕਰਨਾ ਪਵੇਗਾ ਤੇ ਨਾ ਹੀ ਜਹਿਰੀਲੀਆਂ ਦਵਾਈਆਂ ਦੀ ਵਰਤੋਂ ਕਰਨ ਦੀ ਲੋੜ ਪਵੇਗੀ।

ਛਿਪਕਲੀ ਨੂੰ ਆਂਡੇ ਦੀ ਮਹਿਕ ਪਸੰਦ ਨਹੀਂ ਹੈ। ਘਰ ਨੂੰ ਛਿਪਕਲੀ ਤੋਂ ਮੁਕਤ ਕਰਨ ਲਈ ਕੋਨਿਆਂ ਵਿਚ ਅੰਡੇ ਦੇ ਛਿਲਕੇ ਰੱਖ ਦਿਓ। ਇਸ ਤੋਂ ਇਲਾਵਾ ਮੁੱਖ ਦੁਆਰ ਤੇ ਖਿੜਕੀਆਂ ਕੋਲ ਵੀ ਅਜਿਹਾ ਹੀ ਕਰੋ। ਅਜਿਹਾ ਕਰਨ ਨਾਲ ਛਿਪਕਲੀ ਘਰ ਵਿਚ ਦਾਖਲ ਨਹੀਂ ਹੋ ਸਕੇਗੀ।

ਲਸਣ ਦੀ ਤਿੱਖੀ ਮਹਿਕ ਵੀ ਛਿਪਕਲੀ ਨੂੰ ਦੂਰ ਰੱਖਦੀ ਹੈ। ਘਰ ਵਿਚ ਲਸਣ ਦੀਆਂ ਕਲੀਆਂ ਬਣਾ ਕੇ ਟੰਗ ਦਿਓ। ਇਸ ਦੀ ਮਹਿਕ ਕਾਰਨ ਛਿਪਕਲੀ ਘਰ ਵਿਚ ਨਹੀਂ ਆਵੇਗੀ।ਛਿਪਕਲੀਆਂ ਤੋਂ ਪੂਰੀ ਤਰ੍ਹਾਂ ਨਿਜਾਤ ਪਾਉਣ ਲਈ ਤੰਬਾਕੂ ਤੇ ਕੌਫ਼ੀ ਪਾਊਡਰ ਨੂੰ ਮਿਕਸ ਕਰ ਕੇ ਛੋਟੀਆਂ ਛੋਟੀਆਂ ਗੋਲੀਆਂ ਬਣਾ ਲਵੋ। ਹੁਣ ਇਨ੍ਹਾਂ ਨੂੰ ਮਾਚਸ ਦੀ ਤੀਲੀ ਉਤੇ ਗੂੰਦ ਦੀ ਮਦਦ ਨਾਲ ਚਿਪਕਾ ਲਵੋ। ਹੁਣ ਇਸ ਨੂੰ ਉਸ ਜਗ੍ਹਾ ਰੱਖ ਦਿਓ ਜਿਥੇ ਛਿਪਕਲੀਆਂ ਦਾ ਬਸੇਰੇ ਹੋਵੇ। ਇਹ ਮਿਸ਼ਰਨ ਛਿਪਕਲੀਆਂ ਲਈ ਜਾਨਲੇਵਾ ਹੈ।

ਛਿਪਕਲੀਆਂ ਨੂੰ ਪਿਆਜ਼ ਦੀ ਤਿੱਖੀ ਗੰਧ ਵੀ ਪਸੰਦ ਨਹੀਂ ਹੈ। ਘਰ ਵਿਚ ਪਿਆਜ਼ ਦੇ ਰਸ ਦਾ ਸਪਰੇਅ ਕਰੋ। ਛਿਪਕਲੀਆਂ ਘਰ ਦੇ ਨੇੜੇ ਨਹੀਂ ਆਉਣਗੀਆਂ।
ਘਰ ਦੇ ਕੋਨੇ ਵਿਚ ਕੌਫ਼ੀ ਦੇ ਬੀਜ ਰੱਖ ਦਿਓ। ਅਜਿਹਾ ਕਰਨ ਨਾਲ ਕਾਕਰੋਚ ਤੇ ਛਿਪਕਲੀ ਨੇੜੇ ਨਹੀਂ ਆਉਣਗੇ।

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: