ਅਮਰੀਕਾ ਦੀ ਮਸ਼ਹੂਰ Time ਮੈਗ਼ਜ਼ੀਨ ਨੇ ਆਪਣੇ ਤਾਜ਼ਾ ਅੰਕ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਕਵਰ ਸਟੋਰੀ ਕੀਤੀ ਹੈ।
ਮੈਗ਼ਜ਼ੀਨ ਦੇ ਕਵਰ ਉੱਤੇ ਨਰਿੰਦਰ ਮੋਦੀ ਦੀ ਇਲੈਸਟ੍ਰੇਟ ਤਸਵੀਰ ਦੇ ਨਾਲ ਲਿਖਿਆ ਗਿਆ ਹੈ ,’ India’s Divider in Chief’
TIME ਮੈਗ਼ਜ਼ੀਨ ਨੇ ਸਵਰਕ ਦਾ ਟੀਜ਼ਰ ਅੱਜ ਸਵੇਰੇ ਟਵੀਟ ਕੀਤਾ ਹੈ…”ਟਾਈਮਜ਼ ਦਾ ਨਵਾਂ ਇੰਟਰਨੈਸ਼ਨਲ ਕਵਰ : ਕੀ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਮੋਦੀ ਸਰਕਾਰ ਨੂੰ ਆਉਣ ਵਾਲੇ 5 ਹੋਰ ਸਾਲ ਬਰਦਾਸ਼ਤ ਕਰ ਸਕਦਾ ਹੈ।”ਹਾਲਾਂਕਿ ਮੈਗਜ਼ੀਨ ਹਾਲੇ ਬਜ਼ਰ ਵਿੱਚ ਨਹੀਂ ਆਇਆ। ਮਈ 20 ਦੇ ਐਡੀਸ਼ਨ ਦੀ ਇਹ ਮੈਗ਼ਜ਼ੀਨ ਵਿੱਚ ਮੁੱਖ ਦੋ ਲੇਖ ਭਾਰਤ ਦੇ ਪ੍ਰਧਾਨ ਮੰਤਰੀ ‘ਤੇ ਲਿਖੇ ਗਏ ਹਨ।
19 ਮਈ ਨੂੰ ਲੋਕ ਸਭਾ ਚੋਣਾਂ 2019 ਦੇ ਆਖ਼ਰੀ ਗੇੜ ਦੀਆਂ ਵੋਟਾਂ ਪੈਣੀਆਂ ਹਨ ਅਤੇ 23 ਮਈ ਨੂੰ ਚੋਣ ਨਤੀਜੇ ਆਉਣੇ ਹਨ।
ਟਾਈਮ ਦੀ ਵੈਬਸਾਈਟ ਉੱਪਰ ਜੋ ਸਟੋਰੀ ਪ੍ਰਕਾਸ਼ਿਤ ਕੀਤੀ ਗਈ ਹੈ ਉਸ ਵਿੱਚ ਨਰਿੰਦਰ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦਾ ਜ਼ਿਕਰ ਹੈ।2014 ਦੀ ਜਿੱਤ ਨੂੰ 30 ਸਾਲਾਂ ਬਾਅਦ ਮਿਲੀ ਵੱਡੀ ਜਿੱਤ ਦੱਸਿਆ ਗਿਆ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਪੰਜ ਸਾਲਾਂ ਦੇ ਕਾਰਜਕਾਲ ਦਾ ਵੇਰਵਾ ਹੈ।ਇਹ ਲੇਖ ਪੱਤਰਕਾਰ ਆਤਿਸ਼ ਤਾਸੀਰ ਦਾ ਹੈ ਜੋ ਕੇ ਆਪਣੇ ਲੇਖ ‘Can the World’s largest democracy endure another five years of a Modi government?(ਕੀ ਦੁਨੀਆਂ ਦੀ ਸਭ ਤੋਂ ਵੱਡਾ ਲੋਕਤੰਤ੍ਰਤ ਮੋਦੀ ਸਰਕਾਰ ਦੇ ਹੋਰ ਪੰਜ ਸਾਲ ਸਹਿਣ ਕਰ ਸਕੇਗਾ?)
ਦੇਸ ਦੇ ਬੁਨਿਆਦੀ ਨਿਯਮਾਂ ਬਾਰੇ ਗੱਲ ਕਰਦੇ ਤਾਸੀਰ ਨੇ ਲੇਖ ਦੀ ਸ਼ੁਰੂਵਾਤੀ ਭੂਮਿਕਾ ਬੰਦੇ ਹੋਏ ਲਿਖਿਆ ਹੈ ਕਿ ਭਾਰਤ ਲੋਕਪ੍ਰਿਯਤਾ ਵਿੱਚ ਡਿੱਗਣ ਵਾਲਾ ਪਹਿਲਾ ਵੱਡਾ ਲੋਕਤੰਤਰਿਕ ਦੇਸ ਹੈ।
ਹਾਲਾਂਕਿ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਮੈਗਜ਼ੀਨ ਦੇ ਸਵਰਕ ਉੱਪਰ ਇੰਡੀਆ ਦਾ ਡਿਵਾਈਡਰ ਦੱਸਿਆ ਗਿਆ ਹੈ ਉਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਕਵਰ ਸਾਰੇ ਭਾਰਤ ਵਿੱਚ ਹੀ ਟਵਿੱਟਰ ’ਤੇ ਟਰੈਂਡ ਕਰ ਰਿਹਾ ਹੈ।ਕੁਝ ਲੋਕਾਂ ਦੀ ਰਾਇ ਹੈ ਕਿ ਮੈਗਜ਼ੀਨ ਨੇ ਜੋ ਕੈਪਸ਼ਨ ਦਿੱਤਾ ਹੈ ਉਹ ਬਿਲਕੁਲ ਸਹੀ ਹੈ ਹਾਲਾਂਕਿ ਕੁਝ ਲੋਕ ਇਸ ਨੂੰ ਮੋਦੀ ਦੀ ਲੋਕਪ੍ਰਿਅਤਾ ਨਾਲ ਜੋੜ ਕੇ ਦੇਖ ਰਹੇ ਹਨ।
TIME ਦੀ ਵੈਬਸਾਈਟ ‘ਤੇ ਜੋ ਸਟੋਰੀ ਪ੍ਰਕਾਸ਼ਿਤ ਕੀਤੀ ਗਈ ਹੈ ਉਸ ਵਿਚ ਨਰਿੰਦਰ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਬਣਨ ਦਾ ਜ਼ਿਕਰ ਹੈ।2014 ਦੀ ਉਨ੍ਹਾਂ ਦੀ ਜਿੱਤ ਨੂੰ 30 ਸਾਲਾਂ ਵਿਚ ਦੀ ਸਭ ਤੋਂ ਵੱਡੀ ਜਿੱਤ ਦੱਸਿਆ ਗਿਆ ਹੈ ਅਤੇ ਫਿਰ ਉਨ੍ਹਾਂ ਦੇ ਪੰਜ ਸਾਲ ਦੇ ਕੰਮਕਾਜ ਬਾਰੇ ਲਿਖਿਆ..2015 ਵਿਚ ਵੀ TIME ਮੈਗਜ਼ੀਨ ਨੇ ਮੋਦੀ ‘ਤੇ ‘Why Modi matters’ ਨਾਂ ਦੀ ਇਕ ਕਵਰ ਸਟੋਰੀ ਕੀਤੀ ਸੀ।
