ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਉਤੇ ਦੋਸ਼ ਲਗਾਇਆ ਕਿ ਉਨ੍ਹਾਂ ਭਾਰਤੀ ਹਵਾਈ ਦੌਜ (ਆਈਏਐਫ) ਦੇ ਜਹਾਜ਼ ਨੂੰ ਆਪਣੀ ਟੈਕਸੀ (Taxi) ਬਣਾ ਲਿਆ ਹੈ ਅਤੇ ਚੋਣਾਂ ਵਿਚ ਆਉਣ ਜਾਣ ਲਈ ਘੱਟ ਤੋਂ ਘੱਟ 744 ਰੁਪਏ ਦੀ ਰਕਮ ਹਵਾਈ ਫੌਜ ਦੇ ਜਹਾਜ ਦੀ ਵਰਤੋਂ ਦੇ ਰਹੇ ਹਨ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲ ਨੇ ਇਕ ਮੀਡੀਆ ਰਿਪੋਰਟ ਨੂੰ ਲੈ ਕੇ ਪ੍ਰਧਾਨ ਮੰਤਰੀ ਉਤੇ ਹਮਲਾ ਬੋਲਿਆ।
ਭਾਸ਼ਾ ਅਨੁਸਾਰ, ਸੁਰਜੇਵਾਲਾ ਨੇ ਹਿਕਾ ਕਿ ‘ਵਿਆਕੁਲਤਾ ਅਤੇ ਫਰਜੀਪਨ ਹੀ ਤੁਹਾਡਾ ਅੰਤਿਮ ਸਹਾਰਾ ਹੈ। ਤੁਸੀਂ ਭਾਰਤੀ ਹਵਾਈ ਫੌਜ ਦੇ ਜੈਟ ਨੂੰ ਆਪਣੀ ਟੈਕਸੀ ਬਣਾ ਲਿਆ ਹੈ। ਤੁਸੀਂ ਚੁਣਾਵੀਂ ਯਾਤਰਾਂ ਲਈ ਭਾਰਤੀ ਹਵਾਈ ਫੌਜ ਦੇ ਜੈਟ ਜਹਾਜ਼ਾਂ ਦੀ ਵਰਤੋਂ ਕਰਨ ਲਈ 744 ਰੁਪਏ ਦਾ ਭੁਗਤਾਨ ਕੀਤਾ ਹੈ।’ ਉਹ ਸੰਭਵਤ : ਮੋਦੀ ਵੱਲੋਂ ਮਹਿਰੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਉਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਬੋਲ ਰਹੇ ਸਨ ਜਿਸ ਵਿਚ ਉਨ੍ਹਾਂ (ਮੋਦੀ ਨੇ) ਦੋਸ਼ ਲਗਾਇਆ ਸੀ ਕਿ ਪਰਿਵਾਰਕ ਛੁੱਟੀ ਮਨਾਉਣ ਲਈ ਰਾਜੀਵ ਗਾਂਧੀ ਨੇ ਆਈਐਨਐਸ ਵਿਰਾਟ ਨੂੰ ਇਕ ਵਿਅਕਤੀਗਤ ਟੈਕਸੀ ਦੇ ਤੌਰ ਉਤੇ ਵਰਤਿਆ ਸੀ।
ਸੁਰਜੇਵਾਲ ਨੇ ਕਿਹਾ ਕਿ ਤੁਸੀਂ ਆਪਣੇ ਪਾਪਾਂ ਦਾ ਪਿੱਛਾ ਕਰਨ ਤੋਂ ਡਰੇ ਹੋਏ ਹੋ, ਤੁਸੀਂ ਬੇਸ਼ਰਮੀ ਨਾਲ ਦੂਜਿਆਂ ਉਤੇ ਉਂਗਲੀ ਚੁੱਕ ਰਹੇ ਹੋ। ਮੀਡੀਆ ਵਿਚ ਆਈ ਰਿਪੋਰਟ ਅਨੁਸਾਰ ਸੂਚਨਾ ਦੇ ਅਧਿਕਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੀ ਸ਼ੁਰੂਆਤ ਤੋਂ ਜਨਵਰੀ 2019 ਤੱਕ ਮੋਦੀ ਵੱਲੋਂ ਕੀਤੀ ਗਈ 240 ਗੈਰ ਅਧਿਕਾਰਤ ਘਰੇਲੂ ਯਾਤਰਾਵਾਂ ਲਈ ਭਾਰਤੀ ਹਵਾਈ ਫੌਜ ਨੂੰ ਕੁਲ 1.4 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁਝ ਮਾਮਲਿਆਂ ਵਿਚ ਭੁਗਤਾਨ ਕੀਤੀ ਗਈ ਰਕਮ ਕਾਫੀ ਘੱਟ ਲਗ ਰਹੀ ਸੀ। ਉਦਾਹਰਦ ਲਈ, ਭਾਜਪਾ ਨੇ 15 ਜਨਵਰੀ, 2019 ਨੂੰ ਮੋਦੀ ਵੱਲੋਂ ਐਚ/ਪੀ ਬਾਲਾਂਗੀਰ–ਐਚ/ਪੀ ਪਾਥਰਚੇਰਾ ਯਾਤਰਾ ਲਈ 744 ਰੁਪਏ ਦਾ ਭੁਗਤਾਨ ਕੀਤਾ।