ਸਰਜੀਕਲ ਸਟ੍ਰਾਈਕ ਬਾਰੇ RTI ’ਚ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਖੁਲਾਸੇ ਚ ਇਹ ਪਤਾ ਲਗਿਆ ਹੈ ਕਿ ਭਾਰਤੀ ਫ਼ੌਜ ਕੋਲ 29 ਸਤੰਬਰ 2016 ਤੋਂ ਪਹਿਲਾਂ ਐਲਓਸੀ ਪਾਰ ਉਸ ਦੇ ਫ਼ੌਜੀਆਂ ਦੁਆਰਾ ਸਰਜੀਕਲ ਸਟ੍ਰਾਈਕ ਕੀਤੇ ਜਾਣ ਬਾਰੇ ਕੋਈ ਅੰਕੜਾ ਨਹੀਂ ਹੈ।ਡੀਜੀਐਮਓ ਨੇ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਇਸ ਸਬੰਧੀ ਚ ਪੁੱਛੇ ਜਾਣ ਤੇ ਇਹ ਜਾਣਕਾਰੀ ਦਿੱਤੀ ਕਿ ਭਾਰਤੀ ਫ਼ੌਜ ਨੇ ਸਾਲ 2016 ਚ 29 ਸਤੰਬਰ ਦੇ ਦਿਨ ਹੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚ ਸਰਜੀਕਲ ਸਟ੍ਰਾਈਕ ਕੀਤੀ ਸੀ ਤੇ ਇਸ ਚ ਕਿਸੇ ਵੀ ਭਾਰਤੀ ਫ਼ੌਜੀ ਨੇ ਆਪਣੀ ਜਾਨ ਨਹੀਂ ਗੁਆਈ।
ਜੰਮੂ ਦੇ ਆਰਟੀਆਈ ਕਾਰਕੁੰਨ ਰੋਹਿਤ ਚੌਧਰੀ ਦੇ ਸਵਾਲ ਚ ਇਹ ਜਾਣਕਾਰੀ ਦਿੱਤੀ ਗਈ ਹੈ। ਜਿਸ ਚ ਸਾਲ 2004-2014 ਵਿਚਾਲੇ ਕੀਤੀ ਗਈ ਸਰਜੀਕਲ ਸਟ੍ਰਾਈਕ ਦੀ ਗਿਣਤੀ ਬਾਰੇ ਪੁੱਛਿਆ ਗਿਅਆ ਸੀ। ਇਸ ਚ ਇਹ ਵੀ ਪੁੱਛਿਆ ਗਿਆ ਸੀ ਕਿ ਇਨ੍ਹਾਂ ਚੋਂ ਕਿੰਨੀਆਂ ਸਰਜੀਕਲ ਸਟ੍ਰਾਈਕ ਸਫਲ ਹੋਈਆਂ ਸਨ।
ਦੱਸਣਯੋਗ ਹੈ ਕਿ ਯੂਪੀਏ ਅਤੇ ਕਾਂਗਰਸ ਨੇ ਹਾਲ ਹੀ ਦਾਅਵਾ ਕੀਤਾ ਸੀ ਕਿ ਮਨਮੋਹਨ ਸਿੰਘ ਸਰਕਾਰ ਦੇ ਕਾਰਜਕਾਲ ਦੌਰਾਨ 6 ਸਰਜੀਕਲ ਸਟ੍ਰਾਈਕ ਕੀਤੀਆਂ ਗਈਆਂ ਸਨ।