ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਥਾਣਾਗਾਜੀ ਥਾਣਾ ਖੇਤਰ ਵਿਚ ਬਦਮਾਸ਼ਾਂ ਵੱਲ਼ੋਂ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਨਾ ਸਿਰਫ ਦਲਿਤ ਲੜਕੀ ਨਾਲ ਬਲਾਤਕਾਰ ਕੀਤਾ, ਬਲਕਿ ਸੋਸ਼ਲ ਮੀਡੀਆ ‘ਤੇ ਵੀਡੀਓ ਨੂੰ ਵਾਇਰਲ ਕਰ ਦਿੱਤਾ। ਪੁਲਿਸ ਨੇ ਕੇਸ ਦਰਜ ਕੀਤਾ ਹੈ ਅਤੇ ਮੁਲਜ਼ਮਾਂ ਦੀ ਤਲਾਸ਼ ਕਰਨਾ ਸ਼ੁਰੂ ਕਰ ਦਿੱਤਾ ਹੈ।
ਦੱਸ ਦੇਈਏ ਕਿ 26 ਅਪ੍ਰੈਲ ਨੂੰ ਇਕ ਦਲਿਤ ਲੜਕੀ ਆਪਣੇ ਪਤੀ ਨਾਲ ਸਹੁਰੇ ਜਾ ਰਹੀ ਸੀ। ਰਸਤੇ ‘ਤੇ, ਕੁਝ ਬਦਮਾਸ਼ਾਂ ਵੱਲੋਂ ਉਸਦੇ ਪਤੀ ਨੂੰ ਨੂੰ ਧਮਕੀ ਦਿੱਤੀ ਅਤੇ ਵਾਰੀ ਵਾਰੀ ਨਾਲ ਗੈਂਗਰੇਪ ਕੀਤਾ। ਅਸ਼ਲੀਲ ਫੋਟੋ ਤੇ ਵੀਡੀਓ ਬਣਾ ਕੇ ਧਮਕੀ ਦੇਣ ਲੱਗੇ ਕਿ ਜੇ ਕਿਸੇ ਨੂੰ ਇਸਦੀ ਜਾਣਕਾਰੀ ਦਿੱਤੀ ਤਾਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦੇਣਗੇ।
ਪੀੜਤਾ ਨੇ ਦੱਸਿਆ ਕਿ ਗੁਰਜਰ ਸਮਾਜ ਦੇ ਨੌਜਵਾਨ ਨੇ ਕਥਿਤ ਤੌਰ ‘ਤੇ ਥਾਨਾਗਾਜੀ ਥਾਣਾ ਖੇਤਰ ਦੇ ਬਾਮਨਵਾਸ ਕਾਕੜ ਦੇ ਰਾਸਤੇ ਅਲਵਰ ਵੱਲ ਜਾ ਰਹੀ ਬਾਈਪਾਸ ਸੜਕ ‘ਤੇ ਕਲਾਂਖੋਰਾ ਪਿੰਡ ਦੇ ਨੇੜੇ ਉਸ ਨੂੰ ਕਥਿਤ ਤੋਰ ਉੱਤੇ ਰੋਕ ਲਿਆ। ਪੁੱਛਗਿੱਛ ਤੋਂ ਬਾਅਦ, ਉਹ ਰੇਤ ਦੇ ਡੂੰਗੇ ਟੀਲਿਆਂ ਵਿਚ ਲੈ ਗਏ ਅਤੇ ਮੁਲਜ਼ਮਾਂ ਨੇ ਉਨ੍ਹਾਂ ਦੇ ਪਤੀ-ਪਤਨੀ ਨਾਲ ਜੰਮ ਕੇ ਅੱਤਿਆਚਾਰ ਕੀਤਾ।ਸਥਾਨਕ ਪੁਲਿਸ ਅਨੁਸਾਰ, ਸਾਰੇ ਮੁੰਡਿਆਂ ਨੇ ਲੜਕੀ ਅਤੇ ਉਸ ਦੀ ਮੰਗੇਤਰ ਨੂੰ ਡਰਾ ਧਮਕਾ ਕੇ ਅਪਰਾਧ ਕੀਤਾ ਹੈ। ਇਸ ਤੋਂ ਬਾਅਦ, ਲੜਕੀ ਨੂੰ ਹੈਵਾਨੀਅਤ ਦਾ ਸ਼ਿਕਾਰ ਬਣਾਇਆ। ਮੋਬਾਈਲ ਰਾਹੀਂ ਕੁੜੀ ਦਾ ਅਸ਼ਲੀਲ ਵੀਡੀਓ ਬਣਾਇਆ ਗਿਆ। ਬਾਅਦ ਵਿੱਚ ਇਹ ਵੀਡੀਓ ਵਾਇਰਲ ਕਰ ਦਿੱਤਾ।
ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਡੂੰਘਾ ਸਦਮੇ ਵਿਚ ਹੈ ਅਤੇ ਡਰੇ ਹੋਏ ਹਨ। ਇਸ ਘਟਨਾ ਬਾਰੇ ਸਥਾਨਕ ਲੋਕਾਂ ਵਿਚ ਬਹੁਤ ਜ਼ਿਆਦਾ ਨਾਰਾਜ਼ਗੀ ਹੈ। ਅਪਰਾਧੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ।ਥਾਣਾਗਾਜੀ ਇਲਾਕੇ ਦੇ ਪੁਲਿਸ ਥਾਣੇ ਦੇ ਅਧਿਕਾਰੀ ਸਰਦਾਰ ਸਿੰਘ ਨੇ ਕਿਹਾ ਕਿ ਅਪਰਾਧੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸਾਰੇ ਗ੍ਰਿਫਤਾਰੀਆਂ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲੀਸ ਨੇ ਛੋਟੇਲਾਲ, ਜੀਤੂ ਅਤੇ ਅਸ਼ੋਕ ਸਮੇਤ 5-6 ਲੋਕਾਂ ਵਿਰੁੱਧ ਕੇਸ ਦਰਜ ਕਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਅਨੁਸਾਰ ਸਾਰੇ ਮੁਲਜ਼ਮ ਗੁਰਜਰ ਸਮਾਜ ਤੋਂ ਆਉਂਦੇ ਹਨ ਅਤੇ ਇਲਾਕੇ ਵਿਚ ਵੀ ਸਿਆਸੀ ਪ੍ਰਭਾਵ ਵੀ ਹੈ। ਇਸ ਲਈ, ਸ਼ੁਰੂ ਵਿਚ ਡਰ ਦੀ ਵਜ੍ਹਾ ਕਾਰਨ ਪੀੜਤ ਵੱਲ਼ੋਂ ਰਿਪੋਰਟ ਦਰਜ਼ ਨਹੀਂ ਕਰਵਾਈ ਗਈ ਸੀ।
