Breaking News
Home / ਪੰਥਕ ਖਬਰਾਂ / ਸ੍ਰੀ ਦਰਬਾਰ ਸਾਹਿਬ ਦਾ ਨਾਮ ਬਦਲਣ ਵਾਲੀ ਸ਼੍ਰੋਮਣੀ ਕਮੇਟੀ ਨੂੰ ਕਟਿਹਰੇ ਵਿੱਚ ਖੜਾ ਕਰਨ ਲਈ ਮੰਗ ਪੱਤਰ

ਸ੍ਰੀ ਦਰਬਾਰ ਸਾਹਿਬ ਦਾ ਨਾਮ ਬਦਲਣ ਵਾਲੀ ਸ਼੍ਰੋਮਣੀ ਕਮੇਟੀ ਨੂੰ ਕਟਿਹਰੇ ਵਿੱਚ ਖੜਾ ਕਰਨ ਲਈ ਮੰਗ ਪੱਤਰ

ਅੰਮ੍ਰਿਤਸਰ-(ਜਸਬੀਰ ਸਿੰਘ ਪੱਟੀ)-ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਪੱਤਰ ਦੇ ਕੇ ਮੰਗ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਦੇ ਨਾਮ ਨੂੰ ਲੈ ਕੇ ਉਠੇ ਵਿਵਾਦ ਲਈ ਸ਼੍ਰੋਮਣੀ ਕਮੇਟੀ ਖੁਦ ਜਿੰਮੇਵਾਰ ਹੈ ਤੇ ਇਸ ਦੀ ਪੜਤਾਲ ਕਰਾ ਕੇ ਲੋੜੀਦੀ ਕਾਰਵਾਈ ਕੀਤੀ ਜਾਵੇ।ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਚਖੰਢ ਸ੍ਰੀ ਹਰਿਮੰਦਰ ਸਾਹਿਬ ਬਾਰੇ ਖੁਦ ਹੀ ਸਪੱਸ਼ਟ ਨਹੀ ਤੇ ਕਿਸੇ ਪੇਂਟਰ ਵੱਲੋ ਗੋਲਡਨ ਟੈਪਲ ਨੂੰ ਪੰਜਾਬੀ ਵਿੱਚ ਸੁਨਿਹਰੀ ਮੰਦਰ ਲਿਖੇ ਜਾਣ ਤੇ ਇਤਰਾਜ਼ ਕੀਤਾ ਹੈ ਤੇ ਇਹ ਇਤਰਾਜ਼ ਜਾਇਜ ਵੀ ਹੈ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਸੁਨਿਹਰੀ ਮੰਦਰ ਨਹੀ ਲਿਖਿਆ ਜਾ ਸਕਦਾ।

ਸ੍ਰ ਸਿਰਸਾ ਨੇ ਕਿਹਾ ਜਿਹੜੀ ਸ੍ਰੀ ਦਰਬਾਰ ਸਾਹਿਬ ਨੂੰ ਸੁਨਹਿਰੀ ਮੰਦਰ ਲਿਖਿਆ ਗਿਆ ਹੈ ਉਸ ਲਈ ਸ਼੍ਰੋਮਣੀ ਕਮੇਟੀ ਖੁਦ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦਾ ਨਾਮ ਗੁਰੂ ਕਾਲ ਸਮੇਂ ਤੋਂ ਲੈ ਕੇ, ਮਾਲ ਦੇ ਰਿਕਾਰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਅਨੁਸਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੈਟਰਪੈਡ ਆਦਿ ਤੇ 9 ਫਰਵਰੀ 2005 ਤੱਕ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਨਾਮ ਨਾਲ ਹੀ ਇਸਦੀ ਪਹਿਚਾਣ ਹੁੰਦੀ ਰਹੀ ਹੈ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਦਰਬਾਰ ਸਾਹਿਬ ਦਾ ਨਾਮ ਬਦਲ ਕੇ ਸ੍ਰੀ ਹਰਿਮੰਦਰ ਸਾਹਿਬ ਨਾਮ ਰੱਖਣ ਦੀ ਲੋੜ ਕਿਉਂ ਪੈ ਗਈ?

ਉਹਨਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ 9 ਫ੍ਰਵਰੀ 2005 ਨੂੰ ਮਤਾ ਨੰਬਰ 639 ਦੀ ਮੀਟਿੰਗ ਵਿੱਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦਾ ਨਾਮ ਬਦਲ ਕੇ ਇਸ ਦਾ ਨਾਮ ”ਸ੍ਰੀ ਹਰਿਮੰਦਰ ਸਾਹਿਬ’, ਸ੍ਰੀ ਦਰਬਾਰ ਸਾਹਿਬ” ਰੱਖਿਆ ਗਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਰਨਲ ਇਕੱਤਰਤਾ ਦੀ ਮੀਟਿੰਗ 29 ਮਾਰਚ 2005 ਦੇ ਮਤਾ ਨੰਬਰ 278 ਦੇ ਰਾਹੀਂ ਇਸ ਦਾ ਨਾਮ ਕੇਵਲ ”ਸ੍ਰੀ ਹਰਿਮੰਦਰ ਸਾਹਿਬ” ਰੱਖਿਆ ਗਿਆ। ਦੋ ਵੱਖ ਵੱਖ ਮਤਿਆ ਅਨੁਸਾਰ ਸ੍ਰੀ ਦਰਬਾਰ ਸਾਹਿਬ ਦੇ ਦੋ ਨਾਮ ਸ਼੍ਰੋਮਣੀ ਕਮੇਟੀ ਨੇ ਕਿਹੜੀ ਪੰਥ ਵਿਰੋਧੀ ਜਮਾਤ ਦੇ ਇਸ਼ਾਰਿਆ ਤੇ ਰੱਖੇ। ਉਹਨਾਂ ਕਿਹਾ ਕਿ ਸਾਰੀ ਦੁਨੀਆ ਨੂੰ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਬੰਧਕਾਂ ਦੇ ਆਕਾ ਬਾਦਲ ਦਲ ਦਾ ਸਿੱਧਾ ਸਬੰਧ ਆਰ ਐਸ ਐਸ ਨਾਲ ਹੈ ਤੇ ਉਥੋ ਹੀ ਆਉਦੇ ਆਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਆਰ.ਐਸ.ਐਸ ਲੰਮੇ ਸਮੇਂ ਤੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ ਵਿਸ਼ਨੂੰ ਦਾ ਮੰਦਰ ਦੱਸ ਰਹੀ ਹੈ ਅਤੇ ਅੱਜ ਦੇ ਸਮੇਂ ਵਿੱਚ ਇਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ”ਰਾਮ ਮੰਦਿਰ”(ਵਿਵਾਦਿਤ ਬਾਬਰੀ ਮਸਜਿਦ ਵਾਲੀ ਜਗ•ਾ) ਦਾ ਕਬਜਾ ਲੈਣ ਤੋਂ ਬਾਅਦ ਉਹ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ) ਦਾ ਕਬਜਾ ਜਰੂਰ ਲੈਣਗੇ ਜਿਸ ਕਰਕੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਦੇ ਪਰਿਵਾਰ ਅਤੇ ਪਾਰਟੀ ਵੱਲੋਂ ਹਿੰਦੂਤਵਾ ਨੂੰ ਖੁਸ਼ ਕਰਨ ਦੀ ਨੀਯਤ ਨਾਲ ਆਰ.ਐਸ.ਐਸ ਦੇ ਗੁਪਤ ਏਜੰਡੇ ਨੂੰ ਲਾਗੂ ਕਰਨ ਵਾਸਤੇ ਇਕ ਗਹਿਰੀ ਸਾਜਿਸ ਦੇ ਅਧੀਨ ਇਹ ਸਾਰੇ ਕੰਮ ਕੀਤੇ ਜਾ ਰਹੇ ਹਨ। ਜਿਵੇਂ ਕਿ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਿਲਾਸ ਪਾਤਸ਼ਾਹੀ ਛੇਵੀਂ, ਸਿੱਖ ਇਤਿਹਾਸ ਹਿੰਦੀ ਅਤੇ ਗੁਰਮਿਤ ਪ੍ਰਕਾਸ਼ ਮਾਸਿਕ ਪੱਤਰ ਛਪ ਚੁੱਕੇ ਹਨ। ਜਿੰਨਾਂ ਵਿੱਚ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਤੋੜ-ਮਰੋੜ ਕੇ ਬਹੁਤ ਹੀ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ ਹੈ।

ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਮਜੀਠਾ ਬਾਈਪਾਸ ਆਦਿ ਥਾਵਾਂ ਤੇ ਬੋਰਡਾਂ ਉਪਰ ”ਸੁਨਹਿਰੀ ਮੰਦਰ” ਲਿਖਣ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਲੱਗਣ ਦਾ ਜਥੇਦਾਰ ਅਕਾਲ ਤਖਤ ਵੱਲੋਂ ਸਖ਼ਤ ਨੋਟਿਸ ਲੈਦਿਆਂ ਹੋਇਆਂ ਬੋਰਡਾਂ ਨੂੰ ਹਟਾਉਣ ਅਤੇ ਸੜਕਾਂ ਤੇ ਬੋਰਡ ਲਗਾਉਣ ਵਾਲੀ ਕੰਪਨੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਅਤੇ ਹੋਰਨਾਂ ਥਾਵਾਂ ਤੇ ਸ੍ਰੀ ਦਰਬਾਰ ਸਾਹਿਬ ਦਾ ਨਾਂ ਬਦਲਣ ਤੇ ਰੋਕ ਲਗਾਉਣ ਲਈ ਕਿਹਾ ਗਿਆ ਹੈ। ਪਰ ਇਹ ਬੋਰਡ ਲੱਗੇ ਕਿਉ, ਅਸਲ ਦੋਸ਼ੀ ਕੌਣ ਹਨ?

ਜਥੇਦਾਰ ਅਕਾਲ ਤਖਤ ਨੂੰ ਦਿੱਤੇ ਗਏ ਇਸ ਪੱਤਰ ਦੁਆਰਾ ਸ੍ਰ ਸਿਰਸੇ ਨੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ। ਕਿਉਂਕਿ ਇਸ ਦੀ ਸਭ ਤੋਂ ਵੱਧ ਜਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਬਣਦੀ ਹੈ ਕਿ ਇਸ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਲੱਗਣ ਵਾਲੇ ਹਰ ਪਹਿਲੂ ਤੇ ਬਾਜ ਨਿਗਾਹ ਰੱਖਣੀ ਸੀ ਉਸ ਦਾ ਸਮੇਂ ਸਿਰ ਹੱਲ ਕਰਨਾਂ ਅਤੇ ਦੋਸ਼ੀ ਨੂੰ ਬਣਦੀ ਸਜ਼ਾ ਦਿਵਾਉਣੀ ਬਣਦੀ ਸੀ । ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਉਪਰੋਕਤ ਲਿਖੀਆਂ ਕਾਰਵਾਈਆਂ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਦੇ ਖਿਲਾਫ ਕਾਰਵਾਈ ਕਰਨ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਨੂੰ ਕਟਿਹਰੇ ਵਿੱਚ ਖੜਾ ਕੀਤਾ ਜਾਣਾ ਚਾਹੀਦਾ ਹੈ।

Check Also

ਅਕਾਲ ਤਖਤ ਵਲੋਂ ਮਲਿਕ ਅਤੇ ਪੰਧੇਰ ਤੋਂ ਜ਼ਬਤ ਕੀਤੀ ਪ੍ਰਿੰਟਿੰਗ ਮਸ਼ੀਨਰੀ ਵਾਪਸ ਕਰਨ ਦੇ ਆਦੇਸ਼ ਜਾਰੀ

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਰੀ …

%d bloggers like this: