Breaking News
Home / ਅੰਤਰ ਰਾਸ਼ਟਰੀ / ਗ਼ਲਤ ਸਰਿੰਜ ਨਾਲ ਟੀਕੇ ਲਗਾ ਕੇ 90 ਨੂੰ ਬਣਾਇਆ ਐਚ.ਆਈ.ਵੀ. ਪਾਜ਼ੀਟਿਵ

ਗ਼ਲਤ ਸਰਿੰਜ ਨਾਲ ਟੀਕੇ ਲਗਾ ਕੇ 90 ਨੂੰ ਬਣਾਇਆ ਐਚ.ਆਈ.ਵੀ. ਪਾਜ਼ੀਟਿਵ

ਪਾਕਿਸਤਾਨ ‘ਚ ਇਕ ਡਾਕਟਰ ਦੀ ਗ਼ਲਤੀ ਦਾ ਖ਼ਮਿਆਜ਼ਾ 90 ਲੋਕਾਂ ਨੂੰ ਭੁਗਤਣਾ ਪਿਆ | ਪ੍ਰਦੂਸ਼ਿਤ ਸਰਿੰਜ ਨਾਲ ਲੋਕਾਂ ਦੇ ਟੀਕੇ ਲਗਾਉਣ ਕਾਰਨ 65 ਬੱਚਿਆਂ ਸਮੇਤ ਕੁੱਲ 90 ਵਿਅਕਤੀ ਐਚ. ਆਈ. ਵੀ. ਪਾਜ਼ੀਟਿਵ ਬਣ ਗਏ | ਸਰਕਾਰੀ ਅਧਿਕਾਰੀਆਂ ਨੇ ਅੱਜ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਾਂਚ ਟੀਮ ਨੇ ਦੋਸ਼ੀ ਡਾ. ਮੁਜ਼ੱਫ਼ਰ ਗੰਗਹਰੋ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਸ਼ੁਰੂਆਤੀ ਜਾਂਚ ‘ਚ ਉਕਤ ਡਾਕਟਰ ਦੇ ਵੀ ਐਚ. ਆਈ. ਵੀ. ਪਾਜ਼ੀਟਿਵ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ |

ਲਰਕਾਨਾ ਸ਼ਹਿਰ ਦੇ ਪੁਲਿਸ ਮੁਖੀ ਕਾਮਨਾਰ ਨਵਾਜ਼ ਅਨੁਸਾਰ ਸਿਹਤ ਵਿਭਾਗ ਦੀ ਸ਼ਿਕਾਇਤ ਤੋਂ ਬਾਅਦ ਦੋਸ਼ੀ ਡਾਕਟਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਹੀ ਪ੍ਰਸ਼ਾਸਨ ਨੂੰ ਸ਼ਹਿਰ ਦੇ ਬਾਹਰਲੇ ਹਿੱਸੇ ਦੇ 18 ਬੱਚਿਆਂ ਦੇ ਐਚ. ਆਈ. ਵੀ. ਪਾਜ਼ੀਟਿਵ ਹੋਣ ਦੀ ਸੂਚਨਾ ਮਿਲੀ ਸੀ | ਇਸ ਤੋਂ ਬਾਅਦ ਬਹੁਤ ਗੰਭੀਰਤਾ ਨਾਲ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਦੋਸ਼ੀ ਡਾਕਟਰ ਵਲੋਂ ਕੀਤੀ ਗਈ ਉਕਤ ਕਾਰਵਾਈ ਦਾ ਖ਼ੁਲਾਸਾ ਹੋਇਆ | ਜ਼ਿਲ੍ਹਾ ਸਿਹਤ ਅਧਿਕਾਰੀ ਅਨੁਸਾਰ ਹੁਣ ਤੱਕ 90 ਵਿਅਕਤੀਆਂ ਦੇ ਐਚ. ਆਈ. ਵੀ. ਪਾਜ਼ੀਟਿਵ ਹੋਣ ਦੀ ਸੂਚਨਾ ਮਿਲੀ ਹੈ |

ਸੂਬਾ ਸਿੰਧ ਦੇ ਸਿਹਤ ਮੰਤਰੀ ਅਜ਼ਰਾ ਪੇਸ਼ੁਹੋ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਦੀ ਜਾਂਚ ‘ਚ ਐਚ. ਆਈ. ਵੀ. ਪਾਜ਼ੀਟਿਵ ਪਾਇਆ ਗਿਆ ਹੈ, ਉਨ੍ਹਾਂ ਦੇ ਮਾਪਿਆਂ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਦੀ ਵੀ ਜਾਂਚ ਕੀਤੀ ਗਈ ਹੈ | ਹਾਲਾਂਕਿ ਬੱਚਿਆਂ ਦੇ ਇਲਾਵਾ ਬਾਕੀ ਸਭ ਦੀ ਰਿਪੋਰਟ ਨੈਗੇਟਿਵ ਹੈ | ਇਸ ਘਟਨਾ ਕਾਰਨ ਲੋਕਾਂ ‘ਚ ਪੈਦਾ ਹੋਈ ਬੇਚੈਨੀ ਦੇ ਬਾਅਦ ਇਲਾਕੇ ‘ਚ ਵਿਆਪਕ ਪੱਧਰ ‘ਤੇ ਜਾਗਰੂਕਤਾ ਅਤੇ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ |

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: