ਗੁਰਦਾਸ ਮਾਨ ਦਾ ਇੱਕ ਵੀਡੀਉ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਤੇ ਲੋਕਾਂ ਨੇ ਗੁਰਦਾਸ ਮਾਨ ਦੇ ਵਿਰੁੱਧ ਗੁਸਾ ਜ਼ਾਹਿਰ ਕੀਤਾ ਹੈ।
ਤੁਸੀਂ ਵੀਡੀਉ ਦੇਖੋ ਤੇ ਆਪਣੇ ਵਿਚਾਰ ਦਿਉ। ਗੁਰਦਾਸ ਮਾਨ ਡੇਰਿਆਂ ਤੇ ਜਾਣ ਕਰਕੇ ਹਮੇਸ਼ਾਂ ਵਿਵਾਦਾਂ ਵਿਚ ਰਹਿੰਦਾ ਹੈ।
ਨਕੋਦਰ ਡੇਰੇ ਦੀਆਂ ਗੁਰਦਾਸ ਮਾਨ ਦੀਆਂ ਕਈ ਵੀਡਿਉ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ।
ਨਕੋਦਰ ਡੇਰੇ ਦੇ ਪਖੰਡੀ ਡੇਰੇਦਾਰਾਂ ਨੇ ਕੀਤੀ ਗੁਰਬਾਣੀ ਦੀ ਬੇਅਦਬੀ
ਚੰਡੀਗੜ੍ਹ: ਪੰਜਾਬ ਦੇ ਅਨੇਕਾਂ ਵਿਵਾਦਿਤ ਡੇਰਿਆਂ ਵਿੱਚੋਂ ਇੱਕ ਨਕੋਦਰ ਸਥਿਤ ਡੇਰਾ ਮੁਰਾਦ ਸ਼ਾਹ ਵੱਲੋਂ ਗੁਰਬਾਣੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ।
ਬੀਤੇ ਕੱਲ੍ਹ ਡੇਰੇ ਵੱਲੋ ਇਕ ਅਖੌਤੀ ਡੇਰੇਦਾਰ ਗੁਲਾਮ ਸ਼ਾਹ (ਲਾਡੀ ਸ਼ਾਹ) ਦੇ 11ਵੇਂ ਉਰਸ ਮੌਕੇ ਕਰਵਾਏ ਗਏ ਪ੍ਰੋਗਰਾਮ ਵਿੱਚ ਜਿਸ ਸਟੇਜ ‘ਤੇ ਗਾਉਣ ਵਾਲੇ ਗੀਤ ਗਾ ਰਹੇ ਸਨ ਉਸ ਸਟੇਜ ਪਿੱਛੇ ਲੱਗੇ ਵੱਡੇ ਫਲੈਕਸ ਬੋਰਡ ‘ਤੇ ਗੁਲਾਮ ਸ਼ਾਹ ਅਤੇ ਮੁਰਾਦ ਸ਼ਾਹ ਦੀਆਂ ਤਸਵੀਰਾਂ ਨਾਲ ਗੁਰਬਾਣੀ ਦਾ ਸ਼ਬਦ
“ਤੁਮ ਕਰਹੁ ਦਇਆ ਮੇਰੇ ਸਾਈ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ॥” ਲਿਖਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਗੁਰਦਾਸ ਮਾਨ ਵੀ ਇਸ ਡੇਰੇ ਦੇ ਪੈਰੋਕਾਰ ਤੇ ਡੇਰਾ ਮੁਖੀ ਦੇ ਨਜ਼ਦੀਕੀ ਮੰਨੇ ਜਾਂਦੇ ਹਨ, ਇਸ ਤੋਂ ਇਲਾਵਾ ਹੋਰ ਕਈ ਪੰਜਾਬੀ ਗਾਇਕ ਇਸ ਡੇਰੇ ਤੇ ਅਕਸਰ ਜਾਂਦੇ ਰਹਿੰਦੇ ਹਨ
ਦੱਸਣਯੋਗ ਹੈ ਕਿ ਇਸ ਡੇਰੇ ਦੇ ਪ੍ਰਬੰਧਕ ਜਿਹਨਾਂ ਨੂੰ ਡੇਰੇ ਨਾਲ ਜੁੜੇ ਲੋਕ ਸਾਂਈ ਕਹਿੰਦੇ ਹਨ ਉਹ ਸ਼ਰੇਆਮ ਨਸ਼ੇ ਦਾ ਸੇਵਨ ਕਰਦੇ ਦੇਖੇ ਜਾ ਸਕਦੇ ਹਨ। ਇਸ ਡੇਰੇ ਦੀ ਸਟੇਜ ‘ਤੇ ਪੰਜਾਬੀ ਗੀਤ ਗਾਉਣ ਵਾਲੇ ਕਈ ਕਲਾਕਾਰ ਇਹਨਾਂ ਪ੍ਰਬੰਧਕਾਂ ਦੀਆਂ ਸਿਫਤਾਂ ਦੇ ਪੁਲ ਬੰਨਦੇ ਹਨ। ਬੀਤੇ ਕੱਲ੍ਹ ਹੋਏ ਪ੍ਰੋਗਰਾਮ ਵਿੱਚ ਵੀ ਕਈ ਨਾਮੀਂ ਗਾਇਕ ਇਸ ਸਟੇਜ ਤੋਂ ਗੀਤ ਗਾ ਕੇ ਗਏ ਹਨ। ਸਿੱਖ ਸੰਗਤਾਂ ਵਿੱਚ ਇਸ ਘਟਨਾ ਮਗਰੋਂ ਕਾਫੀ ਰੋਸ ਪਾਇਆ ਜਾ ਰਿਹਾ ਹੈ । ਪਰਾਪਤ ਜਾਣਕਾਰੀ ਅਨੁਸਾਰ ਨਕੋਦਰ ਮੁਰਾਦ ਸ਼ਾਹ ਦੇ ਟਰਸਟ ਦਾ ਚੇਅਰਮੈਨ ਗੁਰਦਾਸ ਮਾਨ ਹੈ ਕੁਝ ਸਾਬਕਾ ਤੇ ਪੁਲੀਸ ਅਧਿਕਾਰੀ ਟਰੱਸਟੀ ਹਨ, ਇਹ ਡੇਰਾ 20 25 ਏਕੜ ਜ਼ਮੀਨ ਚ ਫੈਲਿਆ ਹੋਇਆ ਹੈ ।
ਭਾਵੇਂ ਡੇਰੇ ਦਾ ਨਾਮ ਤੋਂ ਕਿਸੇ ਮੁਸਲਮਾਨ ਫਕੀਰ ਦਾ ਭੁਲੇਖਾ ਪੈਂਦਾ ਹੈ ਪਰ ਡੇਰੇ ਦੇ ਮੁਖੀ ਹਿੰਦੂ ਭਾਈ ਚਾਰੇ ਵਿਚੋਂ ਹਨ ਡੇਰੇ ਦੀ ਦਿੱਖ ਤੇ ਅਰਕੀਟੈਕਚਰ ਮੁਗਲੀਆ ਕਿਸਮ ਤੇ ਮਸਜਿਦ ਦਾ ਭੁਲੇਖਾ ਪਾਉਦੇ ਹਨ ਪਰ ਇਸ ਡੇਰੇ ਦਾ ਮਸਜਿਦ ਨਾਲ ਵੀ ਕੋਈ ਲੈਣ ਦੇਣ ਨਹੀਂ ਸਾਬਕਾ ਪੁਲਿਸ ਵਾਲੇ ਜੱਜ ਤੇ ਕਲਾਕਾਰ ਵਧੇਰੇ ਗਿਣਤੀ ਚ ਜਾਂਦੇ ਆਮ ਵੇਖੇ ਜਾ ਸਕਦੇ ਹਨ ।