Breaking News
Home / ਤਾਜ਼ਾ ਖਬਰਾਂ / Domino’s ਨੇ ਪੀਜ਼ਾ ਨਾਲ ਦਿੱਤਾ ਮਹਿੰਗਾ ਐਕਸਪਾਇਰ ਠੰਢਾ, ਕੰਜ਼ਿਊਮਰ ਕੋਰਟ ਨੇ ਠੋਕਿਆ 93,000 ਜ਼ੁਰਮਾਨਾ

Domino’s ਨੇ ਪੀਜ਼ਾ ਨਾਲ ਦਿੱਤਾ ਮਹਿੰਗਾ ਐਕਸਪਾਇਰ ਠੰਢਾ, ਕੰਜ਼ਿਊਮਰ ਕੋਰਟ ਨੇ ਠੋਕਿਆ 93,000 ਜ਼ੁਰਮਾਨਾ

ਫ਼ਰੀਦਕੋਟ: ਡੋਮੀਨੋਜ਼ ਕੰਪਨੀ ਨੂੰ ਆਪਣੇ ਪੀਜ਼ੇ ਨਾਲ ਮਿਆਦ ਪੁੱਗਿਆ ਠੰਢਾ ਮਹਿੰਗੇ ਭਾਅ ‘ਤੇ ਵੇਚਣਾ ਮਹਿੰਗਾ ਪੈ ਗਿਆ, ਕਿਉਂਕਿ ਅਦਾਲਤ ਨੇ ਕੰਪਨੀ ਨੂੰ 93,000 ਰੁਪਏ ਦਾ ਜ਼ੁਰਮਾਨਾ ਦੇਣ ਦੇ ਹੁਕਮ ਦਿੱਤੇ ਹਨ।

ਗਾਹਕ ਪਵਿੱਤਰ ਸਿੰਘ ਦੀ ਸ਼ਿਕਾਇਤ ‘ਤੇ ਜ਼ਿਲ੍ਹਾ ਖਪਤਕਾਰ ਸ਼ਿਕਾਇਤ ਫੋਰਮ ਨੇ ਕੰਪਨੀ ਨੂੰ ਦੋ ਮਾਮਲਿਆਂ ਵਿੱਚ ਦੋਸ਼ੀ ਮੰਨਦਿਆਂ ਸ਼ਿਕਾਇਤਕਰਤਾ ਨੂੰ 10,000 ਤੇ 80,000 ਰੁਪਏ ਦਾ ਜ਼ੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ।

ਪਵਿੱਤਰ ਸਿੰਘ ਨੇ ਦੱਸਿਆ ਕਿ ਦਸੰਬਰ 2017 ਵਿੱਚ ਉਸ ਨੇ ਫ਼ਰੀਦਕੋਟ ਸਥਿਤ ਡੋਮੀਨੋਜ਼ ਤੋਂ ਪੀਜ਼ਾ ਤੇ ਕੋਕ ਖਰੀਦਿਆ ਸੀ। ਕੰਪਨੀ ਨੇ ਉਸ ਤੋਂ ਅੱਧਾ ਲੀਟਰ ਕੋਕ ਦੇ 60 ਰੁਪਏ ਵਸੂਲੇ ਅਤੇ ਉਸ ਕੋਕ ਦੀ ਮਿਆਦ ਪੁੱਗ ਚੁੱਕੀ ਸੀ, ਭਾਵ ਉਸ ਦੀ ਐਕਸਪਾਇਰੀ ਡੇਟ ਲੰਘ ਚੁੱਕੀ ਸੀ। ਪਵਿੱਤਰ ਸਿੰਘ ਨੇ ਇਸ ਦੀ ਸ਼ਿਕਾਇਤ ਜ਼ਿਲ੍ਹਾ ਖ਼ਪਤਕਾਰ ਸ਼ਿਕਾਇਤ ਫੋਰਮ ਵਿੱਚ ਕੀਤੀ।

ਸ਼ਿਕਾਇਤਕਰਤਾ ਦੇ ਵਕੀਲ ਐਸ.ਵੀ. ਸਿੰਘ ਵਰਮਾ ਨੇ ਦੱਸਿਆ ਕਿ ਉਨ੍ਹਾਂ ਡੋਮੀਨੋਜ਼ ਪੀਜ਼ਾ ਫ਼ਰੀਦਕੋਟ, ਜੁਬਿਲੈਂਟ ਫੂਡਵਰਕਸ ਲਿਮਟਿਡ ਨੋਇਡਾ, ਕੋਕਾ ਕੋਲਾ ਕੰਪਨੀ, ਮੁੱਖ ਦਫ਼ਤਰ ਨਵੀਂ ਦਿੱਲੀ ਤੇ ਵੇਵ ਬੇਵਰੇਜਿਜ਼ ਅੰਮ੍ਰਿਤਸਰ ਨੂੰ ਧਿਰ ਬਣਾਇਆ ਸੀ।

ਜ਼ਿਲ੍ਹਾ ਖ਼ਪਤਕਾਰ ਸ਼ਿਕਾਇਤ ਫੋਰਮ ਮਾਮਲੇ ਦਾ ਨਿਬੇੜਾ ਕਰਦਿਆਂ 10,000 ਰੁਪਏ ਮਿਆਦ ਪੁੱਗਿਆ ਸਮਾਨ ਵੇਚਣ ਅਤੇ ਇੱਕੋ ਕਿਸਮ ਦੇ ਸਮਾਨ ਨੂੰ ਬਾਜ਼ਾਰ ਤੇ ਆਪਣੇ ਸਟੋਰ ‘ਤੇ ਵੱਧ ਤੋਂ ਵੱਧ ਵਿਕਰੀ ਮੁੱਲ (ਐਮਆਰਪੀ) ‘ਤੇ ਸਮਾਨ ਵੇਚਣ ਕਰਕੇ 80,000 ਰੁਪਏ ਜ਼ੁਰਮਾਨਾ ਅਤੇ 3,000 ਰੁਪਏ ਅਦਾਲਤੀ ਖਰਚਾ ਅਦਾ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਹ ਜ਼ੁਰਮਾਨਾ ਕੋਕ ਤੇ ਡੋਮੀਨੋਜ਼ ਨੂੰ ਸਾਂਝੇ ਤੌਰ ‘ਤੇ ਕੀਤ ਗਿਆ ਹੈ।

Check Also

ਲੱਖਾ ਸਿਧਾਣਾ ਦੇ ਹੱਕ ਵਿਚ ਨਿੱਤਰੇ ਸੁਖਬੀਰ ਬਾਦਲ

ਲੱਖਾ ਸਿਧਾਣਾ ਦੇ ਹੱਕ ਵਿਚ ਡਟੇ ਨਵਜੋਤ ਸਿੱਧੂ, ਕਿਹਾ- ਦਿੱਲੀ ਪੁਲਿਸ ਦਾ ਸਾਡੇ ਅਧਿਕਾਰ ਖੇਤਰ …

%d bloggers like this: