Breaking News
Home / ਅੰਤਰ ਰਾਸ਼ਟਰੀ / ਇੰਗਲੈਂਡ ਤੋਂ ਸਨਸਨੀਖੇਜ਼ ਵੀਡੀਉ ਹੋਈ ਵਾਇਰਲ- ਦੇਖੋ ਕੀ ਹੋ ਰਿਹਾ

ਇੰਗਲੈਂਡ ਤੋਂ ਸਨਸਨੀਖੇਜ਼ ਵੀਡੀਉ ਹੋਈ ਵਾਇਰਲ- ਦੇਖੋ ਕੀ ਹੋ ਰਿਹਾ

ਇੰਗਲੈਂਡ ਤੋਂ ਇੱਕ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਏਸ਼ੀਅਨ ਮੂਲ ਦੇ ਬੱਚੇ ਨੂੰ ਰੇਪ ਦੀਆਂ ਧਮਕੀਆਂ ਦਿੱਤੀਆ ਜਾ ਰਹੀਆ ਹਨ। ਅਜੇ ਤੱਕ ਇਸ ਵੀਡੀਉ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ।

ਇਸ ਘਟਨਾ ਨੂੰ ਨਸਲੀ ਘਟਨਾ ਦੇ ਵਜੋਂ ਦੇਖਿਆ ਜਾ ਰਿਹਾ ਹੈ ।

ਉਧਰ ਖਬਰਾਂ ਮੁਤਾਬਕ ਸਾਊਥਾਲ ਵਿਚ ਨਸਲਵਾਦ ਵਿਰੁੱਧ ਵਿਸ਼ਾਲ ਏਕਤਾ ਮਾਰਚ ਕੱਢਿਆ ਗਿਆ | ਇਹ ਮਾਰਚ ਅੱਜ ਤੋਂ ਚਾਰ ਦਹਾਕੇ ਪਹਿਲਾਂ ਸਿੱਖ ਨੌਜਵਾਨ ਗੁਰਦੀਪ ਸਿੰਘ ਚੱਗਰ ਅਤੇ ਨਿਊਜ਼ੀਲੈਂਡ ਦੇ ਬਲੇਅਰ ਪੀਚ ਦੀ ਯਾਦ ਨੰੂ ਸਮਰਪਿਤ ਸੀ | ਸਾਊਥਾਲ ਰਸਿਸਟ 40 ਨਾਮ ਦੀ ਸੰਸਥਾ ਵਲੋਂ ਉਲੀਕੇ ਗਏ ਇਸ ਯਾਦਗਾਰੀ ਮਾਰਚ ਵਿਚ ਸਾਊਥਾਲ ਵਾਸੀਆਂ ਤੋਂ ਇਲਾਵਾ ਟਰੇਡ ਯੂਨੀਅਨ ਅਤੇ ਹੋਰ ਕਈ ਸੰਸਥਾਵਾਂ ਨੇ ਸਾਂਝੇ ਤੌਰ ‘ਤੇ ਸ਼ਿਰਕਤ ਕੀਤੀ | ਇਸ ਮਾਰਚ ਵਿਚ ਸ਼ੈਡੋ ਖ਼ਜ਼ਾਨਾ ਮੰਤਰੀ ਜੌਹਨ ਮੈਕਡਾਨਲਡ, ਲੰਡਨ ਅਸੈਂਬਲੀ ਮੈਂਬਰ ਡਾ: ਉਂਕਾਰ ਸਿੰਘ ਸਹੋਤਾ, ਕੌਾਸਲਰ ਰਾਜਿੰਦਰ ਸਿੰਘ ਮਾਨ, ਸਵਰਨ ਸਿੰਘ ਪੱਡਾ, ਕੇ. ਸੀ. ਮੋਹਨ, ਕਮਲਜੀਤ ਸਿੰਘ ਢੀਂਡਸਾ, ਮੁਹੰਮਦ ਅਸਲਮ, ਗੁਰਮੀਤ ਮਾਨ, ਮਹਿੰਦਰ ਕੌਰ ਮਿੱਢਾ, ਕਿਰਨ ਚੌਹਾਨ, ਇੰਦਰਜੀਤ ਸਿੰਘ ਤੋਂ ਇਲਾਵਾ ਬਲੇਅਰ ਪੀਚ ਦੀ ਅਰਥੀ ਨੂੰ ਮੋਢਾ ਦੇਣ ਵਾਲਾ ਸੁਖਦੇਵ ਸਿੰਘ ਔਜਲਾ, ਅਵਤਾਰ ਸਿੰਘ ਬੁੱਟਰ ਆਦਿ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਹੋਏ | ਇਹ ਮਾਰਚ ਡੋਮੀਨੋ ਸੈਂਟਰ ਤੋਂ ਸਾਊਥਾਲ ਟਾਊਨ ਸੈਂਟਰ ਤੱਕ ਕੱਢਿਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਨਸਲਵਾਦ ਦੀ ਬਰਤਾਨੀਆ ਵਿਚ ਹੁਣ ਕੋਈ ਥਾਂ ਨਹੀਂ ਹੈ | ਉਨ੍ਹਾਂ ਅੱਜ ਤੋਂ ਕਈ ਦਹਾਕੇ ਪਹਿਲਾਂ ਭਾਰਤੀਆਂ ਅਤੇ ਹੋਰ ਘੱਟ ਗਿਣਤੀ ਲੋਕਾਂ ਿਖ਼ਲਾਫ਼ ਹੋਣ ਵਾਲੇ ਹਮਲਿਆਂ ਦੀ ਗੱਲ ਨੂੰ ਯਾਦ ਕੀਤਾ, ਕਿ ਕਿਸ ਤਰ੍ਹਾਂ ਨੌਜਵਾਨ ਗੁਰਦੀਪ ਸਿੰਘ ਚੱਗਰ ਨਸਲਵਾਦ ਦਾ ਸ਼ਿਕਾਰ ਹੋਇਆ ਸੀ, ਜਦੋਂ ਨੈਸ਼ਨਲ ਫ਼ਰੰਟ ਦੇ ਕਾਰਕੁਨ ਸਾਊਥਾਲ ਵਿਚ ਹੁੱਲੜਬਾਜ਼ੀ ਕਰਨ ਆਏ ਤਾਂ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਲੋਕਾਂ ‘ਤੇ ਪੁਲਿਸ ਵਲੋਂ ਲਾਠੀ ਚਾਰਜ ਕੀਤਾ ਗਿਆ, ਜਿਸ ਵਿਚ ਨਿਊਜ਼ੀਲੈਂਡ ਦਾ ਅਧਿਆਪਕ ਬਲੇਅਰ ਪੀਚ ਮਾਰਿਆ ਗਿਆ ਸੀ | ਇਸ ਮੌਕੇ ਗੁਰਦੀਪ ਸਿੰਘ ਚੱਗਰ ਦੇ ਵੱਡੇ ਭਰਾ ਦੇ ਪੋਤੇ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ | ਜ਼ਿਕਰਯੋਗ ਹੈ ਕਿ ਯੂ. ਕੇ. ਵਿਚ ਆਉਣ ਵਾਲੇ ਭਾਰਤੀਆਂ ਅਤੇ ਹੋਰਨਾਂ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਹੱਕਾਂ ਲਈ ਲੰਮੇ ਸੰਘਰਸ਼ ਕਰਨੇ ਪਏ ਸਨ, ਜਿਸ ਤੋਂ ਬਾਅਦ ਹੀ ਉਹ ਖ਼ੁਦ ਨੂੰ ਇੱਥੇ ਸਥਾਪਤ ਕਰ ਸਕੇ ਸਨ | ਇਸ ਮੌਕੇ ਲੋਕਾਂ ਨੇ ਗੁਲਾਬ ਦੇ ਫੁੱਲਾਂ ਨਾਲ ਪਿਆਰ ਅਤੇ ਏਕਤਾ ਦਾ ਸੁਨੇਹਾ ਦਿੱਤਾ |

CopyAMP code

Check Also

ਕੈਨੇਡਾ ‘ਚ ਇੰਝ ਟੁੱਟਦੀ ਹੈ ਬੇਰੀ

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ੜ੍ਹਦੀ ਕਲਾ ਬਿਊਰੋ ਜਦ ਪੇਂਡੂ ਪੰਜਾਬ ‘ਚ ਕੈਨੇਡਾ ਦੀ ਗੱਲ ਚਲਦੀ ਹੈ …

%d bloggers like this: