Breaking News
Home / ਅੰਤਰ ਰਾਸ਼ਟਰੀ / ਇਟਲੀ ਵਿਚ ਹੋਇਆ ਹਜ਼ਾਰਾਂ ਪੰਜਾਬੀਆਂ ਦਾ ਆਰਥਿਕ ਤੇ ਸਰੀਰਕ ਸ਼ੋਸ਼ਣ

ਇਟਲੀ ਵਿਚ ਹੋਇਆ ਹਜ਼ਾਰਾਂ ਪੰਜਾਬੀਆਂ ਦਾ ਆਰਥਿਕ ਤੇ ਸਰੀਰਕ ਸ਼ੋਸ਼ਣ

ਇਟਲੀ ਵਿੱਚ ਵਸਦੇ ਕਰੀਬ 36000 ਪੰਜਾਬੀਆਂ ਦੇ ਵਿਦੇਸ਼ ਵਿੱਚ ਆਲੀਸ਼ਨ ਤਰੀਕੇ ਨਾਲ ਜ਼ਿੰਦਗੀ ਬਸਰ ਕਰਨ ਦੇ ਸੁਫਨੇ ਮਾਫ਼ੀਆ ਨੇ ਮਿੱਟੀ ਵਿੱਚ ਮਿਲਾ ਦਿੱਤੇ ਹਨ। ਇਟਲੀ ਦੇ 36000 ਦੇ ਕਰੀਬ ਸਿੱਖ ਖੇਤ ਮਜ਼ਦੂਰ ਜੋ ਲਾਤੀਨਾ ਅਤੇ ਹੋਰ ਉੱਤਰੀ ਸੂਬਿਆਂ ਵਿੱਚ ਵਸਦੇ ਹਨ, ਨਾ ਸਿਰਫ਼ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਹੋਇਆ ਹੈ ਸਗੋਂ ਸਰੀਰਕ ਸ਼ੋਸ਼ਣ ਦਾ ਵੀ ਸ਼ਿਕਾਰ ਬਣੇ ਹਨ ਅਤੇ ਉਹ ਗੈਂਗਸਟਰਾਂ ਦੇ ਦਾਬੇ ਥੱਲੇ ਦਿਨ ਕਟੀ ਕਰਨ ਲਈ ਮਜਬੂਰ ਹਨ।

ਇੱਥੇ ਇਸ ਖੇਤ ਮਾਫ਼ੀਆ ਨੂੰ ‘ਕੈਪੋਰਾਲਾਤੋ’ ਕਿਹਾ ਜਾਂਦਾ ਹੈ। ਪੰਜਾਬੀ ਜਿਨ੍ਹਾਂ ਵਿੱਚ ਬਹੁਤੇ ਤੌਰ ਉੱਤੇ ਪੰਜਾਬ ਤੋਂ ਖੇਤੀਬਾੜੀ ਪਿਛੋਕੜ ਵਾਲੇ ਹਨ, ਉਹ ਇਟਲੀ ਵਿੱਚ ਪੂਰਾ ਹਫ਼ਤਾ ਹੀ 13 ਤੋਂ 14 ਘੰਟੇ ਤੱਕ ਕੰਮ ਕਰਨ ਦੇ ਲਈ ਮਜਬੂਰ ਹਨ, ਆਮ ਤੌਰ ਉੱਤੇ ਇਹ ਸਬਜ਼ੀਆਂ ਜਿਨ੍ਹਾਂ ਵਿੱਚ ਗਾਜਰਾਂ, ਬੈਂਗਣ ਟਮਾਟਰ ਆਦਿ ਤੋੜਨ ਦਾ ਕੰਮ ਕਰਦੇ ਹਨ। ਜਦੋਂ ਕਿ ਇਟਲੀ ਦੇ ਕਾਨੂੰਨ ਅਨੁਸਾਰ ਖੇਤ ਮਜ਼ਦੂਰਾਂ ਤੋਂ ਛੇ ਘੰਟੇ ਤੋਂ ਵੱਧ ਸਮਾਂ ਕੰਮ ਨਹੀਂ ਲਿਆ ਜਾ ਸਕਦਾ ਅਤੇ 12 ਡਾਲਰ ਘੰਟੇ ਦੀ ਮਜ਼ਦੂਰੀ ਦੇਣੀ ਜ਼ਰੂਰੀ ਹੈ।

ਜਦੋਂ ਇਹ ਪੰਜਾਬ ਤੋਂ ਇੱਥੇ ਖੁਸ਼ਹਾਲ ਜ਼ਿੰਦਗੀ ਜਿਉਣ ਦੇ ਸੁਫਨੇ ਅੱਖਾਂ ਵਿੱਚ ਲੈ ਕੇ ਆਏ ਸਨ ਤਾਂ ਕਿਸੇ ਨੇ ਸੋਚਿਆ ਤੱਕ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਮਾਫ਼ੀਆ ਦਾ ਸ਼ਿਕਾਰ ਹੋਣਾ ਪਵੇਗਾ, ਜਿਸ ਵਿੱਚ ਕੁੱਟਮਾਰ ਵੀ ਸ਼ਾਮਲ ਹੈ। ਸਥਿਤੀ ਏਨੀ ਗੰਭੀਰ ਹੈ ਕਿ ਬਹੁਤ ਹੀ ਘੱਟ ਲੋਕ ਅਜਿਹੇ ਹਨ ਜੋ ਮਾਫ਼ੀਆ ਵਿਰੁੱਧ ਆਪਣੀ ਆਵਾਜ਼ ਚੁੱਕ ਰਹੇ ਹਨ। ਇਹ ਪੰਜਾਬ ਤੋਂ 20000 ਤੋਂ 25000 ਤੱਕ ਡਾਲਰ ਏਜੰਟਾਂ ਨੂੰ ਦੇ ਕੇ ਇਟਲੀ ਪੁੱਜੇ ਸਨ। ਇਨ੍ਹਾਂ ਵਿੱਚੋਂ ਬਹੁਤੇ ਸਮੈਕ, ਅਫੀਮ ਅਤੇ ਹੋਰ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋਣ ਕਾਰਨ ਆਪਣੇ ਜੀਵਨ ਨੂੰ ਬਦ ਤੋਂ ਬਦਤਰ ਬਣਾ ਚੁੱਕੇ ਹਨ। ਇਹ ਪ੍ਰਗਟਾਵਾ ਸੰਯੁਕਤ ਰਾਸ਼ਟਰ ਦੀ ਮਾਹਿਰ ਉਰਮਿਲਾ ਭੋਲਾ ਵੱਲੋਂ ਇਟਲੀ ਵਿਚ ਚੱਲ ਰਹੇ ‘ਕੈਪੋਰਾਲਾਤੋ’ ਤਹਿਤ ਗੁਲਾਮ ਵਿਵਸਥਾ ਸਬੰਧੀ ਆਈ ਰਿਪੋਰਟ ਵਿੱਚ ਕੀਤਾ ਗਿਆ ਹੈ।

Check Also

ਕਨੇਡਾ ਵਿਚ ਪੰਜਾਬੀਆਂ ਵਲੋਂ ਡੋਡੇ ਚੋਰੀ ਕਰਨ ਦੀ ਵੀਡਿਉ ਵਾਇਰਲ, ਮਾਲਕਾਂ ਨੇ ਲਿਖ ਕੇ ਲਾਈ ਵਾਰਨਿੰਗ

%d bloggers like this: