Breaking News
Home / ਅੰਤਰ ਰਾਸ਼ਟਰੀ / ਥਾਈਲੈਂਡ ਦੇ ਰਾਜੇ ਨੇ 3 ਪਤਨੀਆਂ ਨੂੰ ਤਲਾਕ ਦੇ ਕੇ ਬਾਡੀਗਾਰਡ ਨਾਲ ਕਰਵਾਇਆ ਵਿਆਹ, ਹਰ ਪਾਸੇ ਚਰਚਾ

ਥਾਈਲੈਂਡ ਦੇ ਰਾਜੇ ਨੇ 3 ਪਤਨੀਆਂ ਨੂੰ ਤਲਾਕ ਦੇ ਕੇ ਬਾਡੀਗਾਰਡ ਨਾਲ ਕਰਵਾਇਆ ਵਿਆਹ, ਹਰ ਪਾਸੇ ਚਰਚਾ

ਬੈਂਕਾਕ: ਥਾਈਲੈਂਡ ਦੇ ਰਾਜਾ ਵਾਜੀਰਾਲੋਂਗਕੋਰਨ ਨੇ ਇਸ਼ਕ ‘ਚ ਹੈਰਾਨ ਕਰਨ ਵਾਲਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਇੱਕ ਮਹਿਲਾ ਸੁਰੱਖਿਆ ਕਰਮੀ ਨਾਲ ਵਿਆਹ ਕੀਤਾ ਹੈ। ਉਨ੍ਹਾਂ ਦੇ ਇਸ ਕਦਮ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਜੀ ਹਾਂ, ਇਸ਼ਕ ‘ਚ ਡੁੱਬੇ ਰਾਜਾ ਵਾਜੀਰਾਲੋਂਗਕੋਨ ਨੇ ਆਪਣੀ ਨਿੱਜੀ ਸੁੱਰਖਿਆ ਗਾਰਡ ਦੀ ਡਿਪਟੀ ਕਮਾਂਡਰ ਨਾਲ ਵਿਆਹ ਕੀਤਾ ਹੈ।ਇਸ ਬਾਰੇ ਬੁੱਧਵਾਰ ਨੂੰ ਰਾਜ ਘਰਾਣੇ ਵੱਲੋਂ ਆਫੀਸ਼ੀਅਲ ਐਲਾਨ ਕੀਤਾ ਗਿਆ ਹੈ। ਵਿਆਹ ਤੋਂ ਬਾਅਦ ਪਤਨੀ ਸੁਥਿਦਾ ਨੂੰ ਰਾਣੀ ਦਾ ਅਹੁਦਾ ਦਿੱਤਾ ਗਿਆ ਹੈ। ਰਾਜਾ ਵਾਜੀਰਾਲੋਂਗਕੋਰਨ ਨੂੰ ਲਿਟਲ ਕਿੰਗ ਰਾਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਥਾਈਲੈਂਡ ਦੇ 66 ਸਾਲਾ ਰਾਜਾ ਮਹਾ ਵਜੀਰਾਲੋਂਗਕੋਰਨ ਨੇ ਆਪਣੀ ਮਹਿਲਾ ਬਾਡੀਗਾਰਡ ਸੁਥਿਦਾ ਤਿਜਾਈ ਨਾਲ ਵਿਆਹ ਕਰ ਲਿਆ ਹੈ। ਉਨ੍ਹਾਂ ਨੇ ਸੁਥਿਦਾ ਨੂੰ ਰਾਣੀ ਦਾ ਦਰਜਾ ਵੀ ਦੇ ਦਿੱਤਾ ਹੈ। ਥਾਈ ਰਾਜ ਮਹਿਲ ਨੇ ਇਸ ਵਿਆਹ ਦਾ ਐਲਾਨ ਕਰਦੇ ਹੋਏ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ। ਵਿਆਹ ‘ਤੇ ਦੇਸ਼ ਦੀ ਫ਼ੌਜੀ ਸਰਕਾਰ ਦੇ ਮੁਖੀ ਪ੍ਰਯੁਤ ਚਾਨ ਓਚਾ ਵੀ ਮੌਜੂਦ ਸਨ।

ਵਿਆਹ ਤੋਂ ਬਾਅਦ ਪਤਨੀ ਸੁਥਿਦਾ ਨੂੰ ਰਾਣੀ ਦਾ ਅਹੁਦਾ ਦਿੱਤਾ ਗਿਆ ਹੈ। ਰਾਜਾ ਵਾਜੀਰਾਲੋਂਗਕੋਰਨ ਨੂੰ ਲਿਟਲ ਕਿੰਗ ਰਾਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਦੋਵਾਂ ਨੇ ਵਿਆਹ ਬ੍ਰਾਹਮਣ ਤੇ ਬੋਧ ਧਰਮ ਦੀਆਂ ਰੀਤਾਂ ਮੁਤਾਬਕ ਕੀਤਾ ਹੈ। ਸਾਲ 2014 ‘ਚ ਸੁਥਿਦਾ ਨੂੰ ਬਾਡੀਗਾਰਡ ਯੁਨਿਟ ਦੀ ਡਿਪਟੀ ਕਮਾਂਡਰ ਵਜੋਂ ਨਿਯੁਕਤ ਕੀਤਾ ਗਿਆ ਸੀ। ਰਾਜਾ ਵਾਜੀਰਾਲੋਂਗਕੋਰਨ ਵੀ ਇਸ ਤੋਂ ਪਹਿਲਾਂ ਤਿੰਨ ਵਿਆਹ ਕਰ ਚੁੱਕੇ ਹਨ। ਜਾਣਕਾਰੀ ਮੁਤਾਬਕ ਉਹ ਆਪਣੀਆਂ ਸਾਰੀਆਂ ਪਤਨੀਆਂ ਨੂੰ ਤਲਾਕ ਦੇ ਚੁੱਕੇ ਹਨ। ਇਹ ਰਾਜਾ ਦਾ ਚੌਥਾ ਵਿਆਹ ਹੈ।

ਸਾਲ 2016 ‘ਚ ਤੱਤਕਾਲੀ ਰਾਜਾ ਭੂਮੀਬੋਲ ਅਦੁਲਿਆਦੇਜ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਵਜੀਰਾਲੋਂਗਕੋਰਨ ਨੂੰ ਰਾਜਾ ਦਾ ਅਹੁਦਾ ਸੌਂਪ ਦਿੱਤਾ ਗਿਆ ਸੀ ਪਰ ਉਨ੍ਹਾਂ ਦੀ ਰਸਮੀ ਤਾਜਪੋਸ਼ੀ ਸ਼ਨਿਚਰਵਾਰ ਨੂੰ ਹੋਵੇਗੀ। ਭੂਮੀਬੋਲ 70 ਸਾਲਾਂ ਤੱਕ ਗੱਦੀ ‘ਤੇ ਬਿਰਾਜਮਾਨ ਰਹੇ ਸਨ। ਤਾਜਪੋਸ਼ੀ ਤੋਂ ਤਿੰਨ ਦਿਨ ਪਹਿਲਾਂ ਨਵੇਂ ਰਾਜਾ ਦੇ ਅਚਾਨਕ ਵਿਆਹ ਦੀ ਖ਼ਬਰ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਵਜੀਰਾਲੋਂਗਕੋਰਨ ਤੇ ਸੁਤੀਜਾ ਦੇ ਪ੍ਰੇਮ ਪ੍ਰਸੰਗ ਦੇ ਕਿੱਸੇ ਵਿਦੇਸ਼ੀ ਮੀਡੀਆ ‘ਚ ਆਉਂਦੇ ਰਹੇ ਹਨ ਪਰ ਥਾਈ ਰਾਜ ਮਹਿਲ ਨੇ ਹਾਲੇ ਤੱਕ ਇਸ ‘ਤੇ ਚੁੱਪ ਰੱਖੀ ਸੀ।ਸੁਥਿਦਾ ਥਾਈ ਏਅਰਵੇਜ਼ ‘ਚ ਫਲਾਈ ਅਟੈਂਡੈਂਟ ਵੀ ਰਹਿ ਚੁੱਕੀ ਹੈ। ਵਜੀਰਾਲੋਂਗਕੋਰਨ ਨਾਲ ਨਜ਼ਦੀਕੀ ਵਧਣ ‘ਤੇ 2014 ‘ਚ ਉਨ੍ਹਾਂ ਨੂੰ ਰਾਜਾ ਦੇ ਬਾਡੀਗਾਰਡ ਟੀਮ ਦਾ ਡਿਪਟੀ ਕਮਾਂਡਰ ਬਣਾ ਦਿੱਤਾ ਗਿਆ ਸੀ। ਵਜੀਰਾਲੋਂਗਕੋਰਨ ਇਸ ਤੋਂ ਪਹਿਲਾਂ ਕਈ ਵਿਆਹ ਕਰ ਚੁੱਕੇ ਹਨ। ਉਨ੍ਹਾਂ ਦਾ ਤਿੰਨ ਵਾਰੀ ਤਲਾਕ ਵੀ ਹੋ ਚੁੱਕਾ ਹੈ। ਉਨ੍ਹਾਂ ਦੇ ਸੱਤ ਬੱਚੇ ਹਨ।

CopyAMP code

Check Also

ਕੈਨੇਡਾ ‘ਚ ਇੰਝ ਟੁੱਟਦੀ ਹੈ ਬੇਰੀ

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ੜ੍ਹਦੀ ਕਲਾ ਬਿਊਰੋ ਜਦ ਪੇਂਡੂ ਪੰਜਾਬ ‘ਚ ਕੈਨੇਡਾ ਦੀ ਗੱਲ ਚਲਦੀ ਹੈ …

%d bloggers like this: