Breaking News
Home / ਅੰਤਰ ਰਾਸ਼ਟਰੀ / ਪਤਨੀ ਦੀਆਂ ਗੱਲਾਂ ਤੋਂ ਪਰੇਸ਼ਾਨ ਪਤੀ 62 ਸਾਲਾਂ ਤੱਕ ਬਣਿਆ ਰਿਹਾ ਗੂੰਗਾ-ਬਹਿਰਾ

ਪਤਨੀ ਦੀਆਂ ਗੱਲਾਂ ਤੋਂ ਪਰੇਸ਼ਾਨ ਪਤੀ 62 ਸਾਲਾਂ ਤੱਕ ਬਣਿਆ ਰਿਹਾ ਗੂੰਗਾ-ਬਹਿਰਾ

ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਅਕਸਰ ਇਹ ਕਹਿੰਦੇ ਸੁਣਿਆ ਹੀ ਹੋਵੇਗਾ ਕਿ ਮੈਂ ਪਤਨੀ ਦੀਆਂ ਗੱਲਾਂ ਤੋਂ ਬਹੁਤ ਪਰੇਸ਼ਾਨ ਹੋ ਗਿਆ ਹਾਂ ਜਾਂ ਫਿਰ ਮੇਰੀ ਪਤਨੀ ਬਹੁਤ ਬਕ-ਬਕ ਕਰਦੀ ਹੈ। ਮਨ ਕਰਦਾ ਹੈ ਕੰਨ ਬੰਦ ਕਰ ਲਵਾਂ ਪਰ ਅਮਰੀਕਾ ਦੇ ਇੱਕ ਆਦਮੀ ਨੇ ਪਤਨੀ ਦੀਆਂ ਗੱਲਾਂ ਤੋਂ ਬਚਣ ਲਈ ਅਜਿਹਾ ਤਰੀਕਾ ਕੱਢਿਆ ਕਿ ਜਦੋਂ ਲੋਕਾਂ ਨੂੰ ਇਸਦੇ ਬਾਰੇ ਪਤਾ ਚੱਲਿਆ ਹਰ ਕੋਈ ਹੈਰਾਨ ਰਹਿ ਗਿਆ।

ਅਸਲ ‘ਚ 84 ਸਾਲ ਦਾ ਵੈਰੀ ਡੋਸਨ ਨੇ ਆਪਣੀ 80 ਸਾਲ ਦਾ ਪਤਨੀ ਡੋਰੋਥੀ ਦੀਆਂ ਗੱਲਾਂ ਤੋਂ ਬਚਣ ਲਈ ਗੂੰਗੇ- ਬਹਿਰੇ ਹੋਣ ਦਾ ਡਰਾਮਾ ਕੀਤਾ ਅਤੇ ਡੋਰੋਥੀ ਨੂੰ ਵਿਆਹ ਦੇ 62 ਸਾਲਾਂ ਬਾਅਦ ਇਸ ਗੱਲ ਦਾ ਪਤਾ ਚੱਲਿਆ ਕਿ ਉਸਦਾ ਪਤੀ ਗੂੰਗਾ ਬਹਿਰਾ ਨਹੀਂ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਡੋਰੋਥੀ ਨੂੰ ਹਾਲੇ ਤੱਕ ਇਹੀ ਪਤਾ ਸੀ ਕਿ ਉਨ੍ਹਾਂ ਦੇ ਪਤੀ ਨਾ ਤਾਂ ਗੱਲ ਕਰ ਸਕਦੇ ਹਨ ਤੇ ਨਾ ਹੀ ਸੁਣ ਸਕਦੇ ਹਨ। ਪੂਰੇ 62 ਸਾਲਾਂ ਦੇ ਦੌਰਾਨ ਉਨ੍ਹਾਂ ਨੇ ਕਦੇ ਆਪਣੇ ਪਤੀ ਦੀ ਆਵਾਜ਼ ਨਹੀਂ ਸੁਣੀ ਪਰ ਅਚਾਨਕ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਹ ਨਾਂ ਤਾਂ ਗੂੰਗੇ ਹਨ ਅਤੇ ਨਾਂ ਹੀ ਬਹਿਰੇ।

ਡੋਰੋਥੀ ਨੇ ਦੱਸਿਆ ਕਿ ਉਨ੍ਹਾਂਨੂੰ ਇਸ ਬਾਰੇ ਉਸ ਵੇਲੇ ਪਤਾ ਚੱਲਿਆ ਜਦੋਂ ਉਨ੍ਹਾਂ ਨੇ ਯੂ-ਟਿਊਬ ‘ਤੇ ਉਨ੍ਹਾਂ ਨੂੰ ਗਾਣਾ ਗਾਉਂਦੇ ਵੇਖਿਆ। ਇਹ ਵੀਡੀਓ ਉਸ ਦਿਨ ਦਾ ਸੀ ਜਦੋਂ ਉਹ ਉਨ੍ਹਾਂ ਨੂੰ ਇਹ ਬੋਲਕੇ ਗਏ ਸਨ ਕਿ ਉਹ ਇੱਕ ਚੈਰਿਟੀ ਮੀਟਿੰਗ ਅਟੈਂਡ ਕਰਨ ਜਾ ਰਹੇ ਹਨ। ਡੋਰੋਥੀ ਦੇ ਮੁਤਾਬਕ ਉਨ੍ਹਾਂ ਨੇ ਜਦੋਂ ਯੂ – ਟਿਊਬ ਉੱਤੇ ਆਪਣੇ ਪਤੀ ਨੂੰ ਗਾਉਂਦੇ ਵੇਖਿਆ ਤਾਂ ਪਹਿਲਾਂ ਤਾਂ ਉਸ ਨੂੰ ਇਸ ‘ਤੇ ਭਰੋਸਾ ਹੀ ਨਹੀਂ ਹੋਇਆ ਪਰ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਹ ਹਾਲੇ ਤੱਕ ਗੂੰਗੇ – ਬਹਿਰੇ ਹੋਣ ਦਾ ਡਰਾਮਾ ਕਰ ਰਹੇ ਸਨ ਜਦਕਿ ਉਹ ਚੰਗੀ ਤਰ੍ਹਾਂ ਬੋਲ ਤੇ ਸੁਣ ਸਕਦੇ ਹਨ।

CopyAMP code

Check Also

ਕੈਨੇਡਾ ‘ਚ ਇੰਝ ਟੁੱਟਦੀ ਹੈ ਬੇਰੀ

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ੜ੍ਹਦੀ ਕਲਾ ਬਿਊਰੋ ਜਦ ਪੇਂਡੂ ਪੰਜਾਬ ‘ਚ ਕੈਨੇਡਾ ਦੀ ਗੱਲ ਚਲਦੀ ਹੈ …

%d bloggers like this: