Breaking News
Home / ਅੰਤਰ ਰਾਸ਼ਟਰੀ / ਅਮਰੀਕਾ ਪੁਲਿਸ ਨੇ ਦੱਸਿਆ ਪੰਜਾਬੀ ਨੇ ਕਿਉਂ ਕੀਤਾ ਆਪਣੇ ਪਰਿਵਾਰ ਦਾ ਕਤਲ

ਅਮਰੀਕਾ ਪੁਲਿਸ ਨੇ ਦੱਸਿਆ ਪੰਜਾਬੀ ਨੇ ਕਿਉਂ ਕੀਤਾ ਆਪਣੇ ਪਰਿਵਾਰ ਦਾ ਕਤਲ

ਨਿਊ ਯਾਰਕ-ਇਥੇ ਅਮਰੀਕਾ ਰਹਿੰਦੇ ਭਾਰਤੀ ਮੂਲ ਦੇ ਪੰਜਾਬੀ ਗੁਰਪ੍ਰੀਤ ਸਿੰਘ ਖ਼ਿਲਾਫ਼ ਆਪਣੀ ਪਤਨੀ, ਸੱਸ-ਸਹੁਰੇ ਤੇ ਉਨ੍ਹਾਂ ਦੀ ਇਕ ਰਿਸ਼ਤੇਦਾਰ ਮਹਿਲਾ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਗੁਰਪ੍ਰੀਤ ਵੱਲੋਂ ਗੋਲੀਆਂ ਮਾਰ ਕੇ ਕੀਤੇ ਇਨ੍ਹਾਂ ਕਤਲਾਂ ਨੇ ਅਮਰੀਕੀ ਸੂਬੇ ਓਹੀਓ ਵਿੱਚ ਰਹਿੰਦੇ ਪੰਜਾਬੀਆਂ ਚ ਸਿੱਖ ਵਿਰੋਧੀ ਹਿੰਸਾ ਦਾ ਖ਼ੌਫ ਪੈਦਾ ਕਰ ਦਿੱਤਾ ਸੀ। ਵੈਸਟ ਚੈਸਟਰ ਪੁਲੀਸ ਦੇ ਮੁਖੀ ਜੋਇਲ ਹਰਜ਼ੋਗ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨੂੰ ਕਤਲ ਦੇ ਚਾਰ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਕ ਟੀਵੀ ਰਿਪੋਰਟ ਮੁਤਾਬਕ ਸਰਕਾਰੀ ਵਕੀਲ ਵੱਲੋਂ ਮੁਲਜ਼ਮ ਲਈ ਮੌਤ ਦੀ ਸਜ਼ਾ ਮੰਗੀ ਜਾਵੇਗੀ।

ਗੁਰਪ੍ਰੀਤ ਸਿੰਘ ਦੀ ਪਤਨੀ ਸ਼ਲਿੰਦਰ ਕੌਰ(39), ਉਹਦੀ ਸੱਸ ਪਰਮਜੀਤ ਕੌਰ(62), ਸਹੁਰਾ ਹਕੀਕਤ ਸਿੰਘ ਪਨਾਗ(59) ਤੇ ਸ਼ਲਿੰਦਰ ਦੀ ਰਿਸ਼ਤੇਦਾਰ ਮਹਿਲਾ ਅਮਰਜੀਤ ਕੌਰ (58) 28 ਅਪਰੈਲ ਨੂੰ ਸਿੰਘ ਦੀ ਵੈਸਟ ਚੈਸਟਰ ਸਥਿਤ ਰਿਹਾਇਸ਼ ਤੇ ਮ੍ਰਿਤ ਮਿਲੇ ਸਨ। ਸਿੰਘ ਦੀ 11 ਤੇ 9 ਸਾਲਾ ਦੋ ਧੀਆਂ ਤੇ ਪੰਜ ਸਾਲਾਂ ਦਾ ਮੁੰਡਾ ਇਸ ਮੌਕੇ ਘਰ ਵਿੱਚ ਮੌਜੂਦ ਨਹੀਂ ਸਨ। ਗੁਰਪ੍ਰੀਤ ਸਿੰਘ ਨੇ ਖੁ਼ਦ ਫੋਨ ਕਰਕੇ ਪੁਲੀਸ ਨੂੰ ਸੱਦਿਆ।

ਅਮਰੀਕਾ ਵਿਚ ਸਾਰੇ ਪਰਿਵਾਰ ਨੂੰ ਖਤਮ ਕਰਨ ਵਾਲਾ ਜਵਾਈ ਗ੍ਰਿਫਤਾਰ
ਅਮਰੀਕਾ ਦੇ ਵੈਸਟ ਚੈਸਟਰ ਇਲਾਕੇ ‘ਚ ਲੰਘੇ ਅਪ੍ਰੈਲ ਮਹੀਨੇ ਪਰਿਵਾਰ ਦੇ ਚਾਰ ਜੀਆਂ ਨੂੰ ਮਾਰਨ ਦੇ ਦੋਸ਼ ‘ਚ ਗੁਰਪ੍ਰੀਤ ਸਿੰਘ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਹੈ ਅਤੇ ਕਤਲ ਦੇ ਦੋਸ਼ ਲਾਏ ਹਨ। ਪੁਲਿਸ ਨੂੰ 911 ‘ਤੇ ਫ਼ੋਨ ਕਰਕੇ ਗੁਰਪ੍ਰੀਤ ਸਿੰਘ ਨੇ ਹੀ ਸੱਦਿਆ ਸੀ ਕਿ ਮੇਰੇ ਪਰਿਵਾਰ ਦੇ ਕੋਈ ਗੋਲ਼ੀਆਂ ਮਾਰ ਗਿਆ ਹੈ। ਬਾਅਦ ‘ਚ ਮਦਦ ਲੈਣ ਵਾਸਤੇ ਉਹ ਆਂਢ ਗੁਆਂਢ ਵੀ ਗਿਆ।ਮਰਨ ਵਾਲਿਆਂ ‘ਚ ਗੁਰਪ੍ਰੀਤ ਦੀ ਪਤਨੀ ਸ਼ਲਿੰਦਰ ਕੌਰ (39), ਸਹੁਰਾ ਹਕੀਕਤ ਸਿੰਘ ਪਨਾਗ (59), ਸੱਸ ਪਰਮਜੀਤ ਕੌਰ (62) ਤੇ ਹਕੀਕਤ ਸਿੰਘ ਦੀ ਸਾਲੀ ਜਾਣੀਕਿ ਮ੍ਰਿਤਕਾ ਸ਼ਲਿੰਦਰ ਕੌਰ ਦੀ ਮਾਸੀ ਅਮਰਜੀਤ ਕੌਰ (58) ਸ਼ਾਮਲ ਸਨ।ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਦਾ ਸਬੰਧ ਖੰਨਾ ਨਜ਼ਦੀਕ ਪਿੰਡ ਮਾਨੂਪੁਰ ਨਾਲ ਹੈ। ਉਸਦੀ ਪਤਨੀ ਸ਼ਲਿੰਦਰ ਮਾਪਿਆਂ ਦੀ ਇਕਲੌਤੀ ਔਲਾਦ ਸੀ। ਇਸ ਵਾਰਦਾਤ ‘ਚ ਉਹ ਵੀ ਚੱਲ ਵਸੀ ਸੀ ਤੇ ਉਸਦੇ ਮਾਪੇ ਵੀ।
– ਗੁਰਪ੍ਰੀਤ ਸਿੰਘ ਸਹੋਤਾ

ਫ਼ਤਹਿਗੜ੍ਹ ਸਾਹਿਬ 3 ਜੁਲਾਈ (ਅਰੁਣ ਆਹੂਜਾ)- ਅਮਰੀਕਾ ਦੇ ਸ਼ਹਿਰ ਵੈਸਟ ਚੈਸਟਰ ਵਿੱਚ ਬੀਤੀ 28 ਅਪ੍ਰੈਲ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨਾਲ ਸਬੰਧਿਤ ਇੱਕ ਪੰਜਾਬੀ ਸਿੱਖ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਮਾਮਲੇ ‘ਚ ਪੁਲਿਸ ਕੜੀ-ਦਰ-ਕੜੀ ਆਖਰਕਾਰ ਨਤੀਜਿਆਂ ਤੱਕ ਪਹੁੰਚ ਹੀ ਗਈ ਹੈ। ਉਥੋਂ ਦੀ ਪੁਲਿਸ ਵੱਲੋਂ ਕੀਤੀ ਜਾਂਚ ਉਪਰੰਤ 37 ਸਾਲਾ ਗੁਰਪ੍ਰੀਤ ਸਿੰਘ ਨੂੰ ਪਤਨੀ ਦੀ ਮਾਸੀ, ਸੱਸ, ਸਹੁਰਾ ਅਤੇ ਆਪਣੀ ਪਤਨੀ ਨੂੰ ਕਤਲ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਗੁਰਪ੍ਰੀਤ ਸਿੰਘ ਕਥਿਤ ਤੌਰ ਤੇ ਨਸ਼ੇ ਦਾ ਆਦੀ ਸੀ ਅਤੇ ਉਸ ਦੇ ਕਿਸੇ ਹੋਰ ਔਰਤ ਨਾਲ ਕਥਿਤ ਨਜ਼ਾਇਜ਼ ਸਬੰਧ ਵੀ ਸਨ।

ਅਮਰੀਕਾ ‘ਚ ਪੰਜਾਬੀ ਪਰਿਵਾਰ ਦੇ 4 ਜੀਆਂ ਦੀ ਗੋਲੀ ਮਾਰ ਕੇ ਹੱਤਿਆ
ਓਹਾਇਓ (ਅਮਰੀਕਾ), 30 ਅਪ੍ਰੈਲ -ਵੈਸਟ ਚੈਸਟਰ ਅਪਾਰਟਮੈਂਟ ‘ਚ ਇਕ ਪੰਜਾਬੀ ਪਰਿਵਾਰ ਦੇ 4 ਜੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਮਿ੍ਤਕਾਂ ‘ਚ 3 ਔਰਤਾਂ ਸ਼ਾਮਿਲ ਹਨ ਤੇ ਇਹ ਮਾਮਲਾ ਅਜੇ ਭੇਦ ਬਣਿਆ ਹੋਇਆ ਹੈ | ਜਾਣਕਾਰੀ ਅਨੁਸਾਰ ਇਹ ਪੰਜਾਬੀ ਪਰਿਵਾਰ ਗੁਰੂ ਘਰ ਨਾਲ ਕਾਫ਼ੀ ਲਗਾਅ ਰੱਖਦਾ ਸੀ | ਹੋ ਸਕਦਾ ਹੈ ਉਨ੍ਹਾਂ ਦੀ ਹੱਤਿਆ ਕਿਸੇ ਜਨੂੰਨੀ ਸਿਰ-ਫਿਰੇ ਵਿਅਕਤੀ ਨੇ ਕੀਤੀ ਹੋਵੇ | ਸਿਨਸਿਨਾਟੀ ਗੁਰੂ ਘਰ ਦੇ ਪ੍ਰਧਾਨ ਜਸਮਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕਾਂ ਨੂੰ ਉਹ ਪਿਛਲੇ 11 ਸਾਲਾਂ ਤੋਂ ਜਾਣਦਾ ਸੀ ਤੇ ਇਹ ਇਕ ਭਲਾ ਪਰਿਵਾਰ ਸੀ | ਉਨ੍ਹਾਂ ਦੱਸਿਆ ਕਿ ਵੈਸਟ ਚੈਸਟਰ ਤੇ ਮੈਸਨ ‘ਚ 500 ਪਰਿਵਾਰ ਰਲ-ਮਿਲ ਕੇ ਰਹਿ ਰਹੇ ਹਨ | ਭਾਈਚਾਰੇ ‘ਚ ਕਦੀ ਵੀ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ, ਨਾ ਹੀ ਸਾਨੂੰ ਕਦੀ ਕੋਈ ਧਮਕੀ ਮਿਲੀ ਹੈ | ਐਤਵਾਰ ਨੂੰ ਹੋਈ ਇਸ ਘਟਨਾ ਬਾਅਦ ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਪਰਿਵਾਰ ਵੈਸਟ ਚੈਸਟਰ ਦੀ ਟਾਊਨਸ਼ਿਪ ‘ਚ ਰਹਿੰਦਾ ਸੀ | ਉਨ੍ਹਾਂ ਦੱਸਿਆ ਕਿ ਅਪਾਰਟਮੈਂਟ ‘ਚ ਹੀ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਚਾਰਾਂ ‘ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਹੈ ਤੇ ਮਰਨ ਵਾਲਿਆਂ ‘ਚੋਂ ਕੋਈ ਵੀ ਹਮਲਾਵਰ ਨਹੀਂ ਲੱਗ ਰਿਹਾ |

ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਨੇ ਐਤਵਾਰ ਰਾਤ 10 ਵਜੇ 911 ਨੰਬਰ ‘ਤੇ ਪੁਲਿਸ ਨੂੰ ਫ਼ੋਨ ਕੀਤਾ ਸੀ | ਉਸ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਘਰ ਪਹੁੰਚਿਆ ਤਾਂ ਉਸ ਦੇ ਪਰਿਵਾਰ ਦੇ ਮੈਂਬਰ ਜ਼ਖਮੀ ਹਾਲਤ ‘ਚ ਜ਼ਮੀਨ ‘ਤੇ ਡਿੱਗੇ ਹੋਏ ਸਨ ਤੇ ਉਨ੍ਹਾਂ ਦੇ ਸਰੀਰ ‘ਚੋਂ ਖੂਨ ਵਗ ਰਿਹਾ ਸੀ, ਸਾਰੇ ਮਦਦ ਲਈ ਚੀਕ ਰਹੇ ਸਨ | ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਹ ਘਟਨਾ ਸਿੱਖ ਭਾਈਚਾਰੇ ਦੇ ਖਿਲਾਫ਼ ਨਹੀਂ ਤੇ ਇਸ ਤੋਂ ਭਾਈਚਾਰੇ ਨੂੰ ਕੋਈ ਖਤਰਾ ਨਹੀਂ | ਪੁਲਿਸ ਨੇ ਤਫ਼ਤੀਸ਼ ਕਾਰਨ ਅਜੇ ਤੱਕ ਮਿ੍ਤਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਤੇ ਮਾਮਲੇ ਦੀ ਜਾਂਚ ‘ਚ ਰੁੱਝੀ ਹੋਈ ਹੈ, ਪਰ ਸੂਤਰਾਂ ਅਨੁਸਾਰ ਮਿ੍ਤਕਾਂ ਦੀ ਪਛਾਣ ਪਰਮਜੀਤ ਕੌਰ ਉਸ ਦੀ ਲੜਕੀ ਸੁਲਿੰਦਰ ਕੌਰ ਤੇ ਨੂੰ ਹ ਅਮਰਜੀਤ ਕੌਰ ਵਜੋਂ ਹੋਈ ਹੈ | ਅਮਰੀਕਾ ਦੇ ਸ਼ਹਿਰ ‘ਚ ਮਾਰੇ ਗਏ ਇਕੋ ਪਰਿਵਾਰ ਦੇ 4 ਮੈਂਬਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮਹਾਦੀਆਂ ਤੇ ਘੁਮੰਡਗੜ੍ਹ ਨਾਲ ਸਬੰਧਤ ਦੱਸੇ ਜਾ ਰਹੇ ਹਨ | ਇਸ ਸਬੰਧੀ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਵੇਰਵੇ ਇਕੱਤਰ ਕਰਨ ਲਈ ਜਾਂਚ ਕਰ ਰਹੀ ਹੈ | ਫ਼ਤਹਿਗੜ੍ਹ ਸਾਹਿਬ ਦੇ ਐਸ.ਪੀ. ਜਾਂਚ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਇਨ੍ਹਾਂ ਪਿੰਡਾਂ ‘ਚ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤੋਂ ਬਾਅਦ ਹੀ ਮਿ੍ਤਕਾਂ ਨਾਲ ਸਬੰਧਤ ਪੂਰੇ ਵੇਰਵੇ ਸਾਹਮਣੇ ਆ ਸਕਣਗੇ | ਇਹ ਵੀ ਸੂਚਨਾ ਮਿਲੀ ਹੈ ਕਿ ਘਰੇਲੂ ਹਿੰਸਾ ਤੋਂ ਬਾਅਦ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ

CopyAMP code

Check Also

ਕੈਨੇਡਾ ‘ਚ ਇੰਝ ਟੁੱਟਦੀ ਹੈ ਬੇਰੀ

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ੜ੍ਹਦੀ ਕਲਾ ਬਿਊਰੋ ਜਦ ਪੇਂਡੂ ਪੰਜਾਬ ‘ਚ ਕੈਨੇਡਾ ਦੀ ਗੱਲ ਚਲਦੀ ਹੈ …

%d bloggers like this: