ਖਾਲਸਾ ਰਾਜ ਦਾ ਇਕ ਭੁੱਲਿਆ ਜਰਨੈਲ – ਜਨਰਲ ਜ਼ੋਰਾਵਰ ਸਿੰਘ

By April 30, 2019


ਜਨਰਲ ਜ਼ੋਰਾਵਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਦਾ ਓਹ ਜਰਨੈਲ ਸੀ ਜਿਸ ਨੇ ਕਸ਼ਮੀਰ ਘਾਟੀ ਤੋ ਲੈ ਕੇ ਤਿਬੱਤ ਤੱਕ ਖਾਲਸਾ ਰਾਜ ਦਾ ਪਰਸਾਰਾ ਕੀਤਾ | ਜਰਨਲ ਜ਼ੋਰਾਵਰ ਸਿੰਘ ਸਿਖ ਇਤਿਹਾਸ ਜਾਂ ਸ਼ਾਇਦ ਸੰਸਾਰ ਦਾ ਇਕੋ ਇਕ ਯੋਧਾ ਸੀ ਜਿਸ ਦੇ ਮਾਸ ਦੀ ਬੋਟੀ ਬੋਟੀ ਵਿਕੀ ਹੋਵੇ |
ਜਰਨਲ ਜ਼ੋਰਾਵਰ ਸਿੰਘ ਲੇਹ ਲਦਾਖ ਨੂੰ ਫਤਿਹ ਕਰਨ ਤੋ ਬਾਦ ਤਿਬੱਤ ਨੂੰ ਫਤਿਹ ਕਰਨ ਲਈ ਤੁਰ ਪਿਆ | ਮਾਨ ਸਰੋਵਰ ਝੀਲ ਦੇ ਇਲਾਕੇ ਨੂੰ ਸਹਿਜੇ ਹੀ ਫਤਿਹ ਕਰ ਕੇ ਪੁਰਾਂਗ (ਤਿਬੱਤ) ਨੂੰ ਜਿੱਤਣ ਤੁਰ ਪਿਆ |ਇਹਨਾਂ ਜਿੱਤਾਂ ਨੂੰ ਸੁਣ ਕੇ ਅੰਗਰੇਜ਼ ਬੌਖਲਾ ਗਏ |

ਓਹਨਾਂ ਨੇ ਡੋਗਰਿਆ ਦੀ ਮਦਦ ਨਾਲ ਸਾਜਿਸ਼ ਦੇ ਤਹਿਤ ਲਾਹੌਰ ਦਰਬਾਰ ਚ ਸੁਨੇਹਾ ਭਿਜਵਾ ਕੇ ਜ਼ੋਰਾਵਰ ਨੂੰ ਵਾਪਸ ਬੁਲਾ ਲਿਆ | ਪਰ ਜਦੋ ਜਰਨੈਲ ਜ਼ੋਰਾਵਰ ਸਿੰਘ ਵਾਪਸ ਮੁੜਨ ਲੱਗਾ | ਵਾਪਸ ਮੁੜ ਦਿਆ ਟੋਏਓ ਦੇ ਅਸਥਾਨ ਤੇ ਤਿਬੱਤੀ ਫੌਜ ਨੇ ਹਮਲਾ ਕਰ ਦਿੱਤਾ| ਖਾਲਸਾ ਫੌਜ ਦੀ ਗਿਣਤੀ ਬਹੁਤ ਥੋੜੀ ਹੋਣ ਕਾਰਣ -45 ਡਿਗਰੀ ਦਾ ਤਾਪਮਾਨ ਹੋਣ ਦੇ ਬਾਵਜੂਦ ਵੀ, ਕੱਚੇ ਚੌਲਾਂ ਦਾ ਭੋਜਨ ਕਰ ਕੇ ਤੇ ਬੀਮਾਰ ਘੋੜਿਆਂ ਦੇ ਨਾਲ ਵੀ ਖਾਲਸਾ ਫੌਜ ਨੇ ਜਰਨੈਲ ਦੀ ਅਗਵਾਯੀ ਅਜਿਹੀ ਬਹਾਦਰੀ ਨਾਲ ਜੰਗ ਕੀਤੀ ਕਿ ਚਿੱਟੀ ਬਰਫ ਦਾ ਰੰਗ ਲਾਲ ਕਰ ਦਿੱਤਾ |

ਜਿੱਤ ਦੀ ਖਾਲਸਾ ਫੌਜ ਦੀ ਅਗਵਾਈ ਕਰਦੇ ਜਰਨੈਲ ਦੇ ਪੱਟ ਵਿਚ ਆਣ ਇਕ ਗੋਲੀ ਲੱਗੀ ਕਿ ਸੂਰਮਾ ਘੋੜੇ ਤੋ ਹੈਠ ਡਿੱਗ ਪਿਆ ਪਰ ਫਿਰ ਵੀ ਆਪਣੇ ਬਰਛੇ ਨਾਲ ਲੜਦਾ ਰਿਹਾ ਕਿ ਦੁਪਹਿਰ ਤੱਕ ਕਿਸੇ ਵੈਰੀ ਦੀ ਉਸ ਦੇ ਲਾਗੇ ਆਉਣ ਦੀ ਜ਼ੁਰਤ ਨਾ ਹੋਈ |ਆਖਰ ਇਕ ਵੈਰੀ ਨੇ ਕੁਛ ਉਚਾਈ ਤੋ ਇਕ ਤਿਬੱਤੀ ਬਰਛਾ ਮਾਰ ਜਿਹੜਾ ਜਰਨੈਲ ਦੀ ਪਿੱਠ ਤੇ ਵੱਜਾ ਤੇ ਛਾਤੀ ਦੇ ਪਾਰ ਹੋ ਗਿਆ ਤੇ ਜਰਨੈਲ ਡਿੱਗ ਪਿਆ ਤੇ ਸ਼ਹਾਦਤ ਪਾ ਗਿਆ |ਜਰਨੈਲ ਇੰਨੀ ਬਹਾਦਰੀ ਨਾਲ ਲੜਿਆ ਕਿ ਤਿਬੱਤੀ ਲੋਕ ਉਸ ਦੇ ਕੱਲੇ ਕੱਲੇ ਵਾਲ ਨੂੰ ਪੁੱਟ ਕੇ ਨਿਸ਼ਾਨੀ ਤੌਰ ਤੇ ਘਰਾਂ ਨੂੰ ਲੈ ਗਏ |

ਉਸ ਦੇ ਮਾਸ ਨੂੰ ਕੱਟ ਲੜਾਈ ਚ ਹਿੱਸਾ ਲੈਣ ਵਾਰੇ ਹਰੇਕ ਕਬੀਲੇ ਦੇ ਸਰਦਾਰ ਨੂੰ ਇਕ ਇਕ ਬੋਟੀ ਦਿੱਤੀ ਕਿਉਂ ਕਿ ਤਿਬੱਤੀ ਲੋਕ ਮੰਨ ਦੇ ਹਨ ਕਿ ਸ਼ੇਰ ਦੇ ਮਾਸ ਨੂੰ ਘਰ ਵਿਚ ਰਖਣ ਨਾਲ ਸ਼ੇਰ ਜਿਹਾ ਬਹਾਦਰ ਪੁੱਤ ਜਨਮ ਲੈਂਦਾ ਹੈ | ਪਰ ਜਰਨੈਲ ਦੀ ਬਹਾਦਰੀ ਨੂੰ ਦੇਖ ਕੇ ਉਹਨਾਂ ਨੇ ਸੋਚਿਆ ਕਿ ਏਸ ਜਰਨੈਲ ਦੇ ਮਾਸ ਨੂੰ ਘਰ ਵਿਚ ਰਖਣ ਨਾਲ ਆਉਣ ਵਾਲੀ ਨਸਲ ਸ਼ੇਰ ਤੋ ਵੀ ਬਹਾਦਰ ਪੈਦਾ ਹੋਵੇਗੀ | ਇਕ ਖੱਬੇ ਹੱਥ ਨੂੰ ਉਹਨਾ ਨੇ ਇਕ ਮੱਠ ਦੇ ਵਿਚ ਦੱਬ ਤਾ ਜਿਸ ਨੂੰ ਉਹ ਸਿੰਘਲਾ ਛੋਟਨ ਕਹਿੰਦਾ ਹਨ ਤੇ ਇਹ ਅੱਜ ਵੀ ਤਿਬੱਤੀ ਲੋਕ ਕਹਿੰਦੇ ਹਨ ਕਿ ਇਥੇ ਸ਼ੇਰ ਸੁੱਤਾ ਪਿਆ ਹੈ | ਅੱਜ ਵੀ ਗਰਭਪਤੀ ਔਰਤਾਂ ਆ ਕੇ ਇਥੇ ਮੱਥਾ ਟੇਕ ਦੀਆਂ ਹਨ ਕੇ ਹੋਣ ਵਾਲਾ ਬੱਚਾ ਓਸ ਬਹਾਦਰ ਜਰਨੈਲ ਜਿਹਾ ਪੈਦਾ ਹੋਵੇ |

Posted in: ਸਾਹਿਤ