Breaking News
Home / ਪੰਜਾਬ / ਕਮਿਸ਼ਨਰ ਦੀ ਗੱਡੀ ਨੇ ਦੋ ਜਣਿਆਂ ਨੂੰ ਦਰੜਿਆ-ਇਕ ਦੀ ਮੌਤ

ਕਮਿਸ਼ਨਰ ਦੀ ਗੱਡੀ ਨੇ ਦੋ ਜਣਿਆਂ ਨੂੰ ਦਰੜਿਆ-ਇਕ ਦੀ ਮੌਤ

ਭੁੱਚੋ ਮੰਡੀ ਦੇ ਨਜ਼ਦੀਕ ਪਿੰਡ ਲਹਿਰਾ ਬੇਗਾ ਵਿਖੇ ਹਰਭਜਨ ਇੰਸਟੀਚਿਊਟ ਦੇ ਸਾਹਮਣੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਬਰਨਾਲਾ ਵਲੋਂ ਆ ਰਹੀ ਆਈ.ਏ.ਐੱਸ. ਹਰਜੀਤ ਸਿੰਘ ਡਵੀਜ਼ਨ ਕਮਿਸ਼ਨਰ ਫ਼ਰੀਦਕੋਟ ਦੀ ਗੱਡੀ ਨੰਬਰ ਪੀ.ਬੀ. 04 ਐੱਫ 0003 ਨੇ ਸੜਕ ਕਿਨਾਰੇ ਖੜੇ ਦੋ ਵਿਅਕਤੀਆਂ ਨੂੰ ਕੁਚਲ ਦਿੱਤਾ |

ਜਿਨ੍ਹਾਂ ‘ਚੋਂ ਉਮੇਸ਼ ਕੁਮਾਰ ਜੋ ਕਿ ਹਰਭਜਨ ਇੰਸਟੀਚਿਊਟ ‘ਚ ਮਾਲੀ ਲੱਗਿਆ ਹੋਇਆ ਸੀ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੂਸਰਾ ਸੁਰਜੀਤ ਸਿੰਘ ਵਾਸੀ ਲਹਿਰਾ ਬੇਗਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾਇਆ ਗਿਆ ਹੈ | ਉੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ | ਕਮਿਸ਼ਨਰ ਹਰਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਇਕ ਪੁਲਿਸ ਮੁਲਾਜ਼ਮ ਘਟਨਾ ਸਥਾਨ ਤੋਂ ਕੁਝ ਮਿੰਟਾਂ ‘ਚ ਹੀ ਗ਼ਾਇਬ ਹੋ ਗਏ ਅਤੇ ਇਕ ਪੁਲਿਸ ਮੁਲਾਜ਼ਮ ਨੂੰ ਲੋਕਾਂ ਨੇ ਮੌਕੇ ‘ਤੇ ਘੇਰ ਲਿਆ | ਉਸ ਨੇ ਸਕੂਲ ਦੇ ਗੇਟ ‘ਤੇ ਬਣੇ ਕਮਰੇ ‘ਚ ਵੜ ਕੇ ਆਪਣੀ ਜਾਣ ਬਚਾਈ | ਭੜਕੇ ਲੋਕਾਂ ਨੇ ਮੌਕੇ ‘ਤੇ ਪਹੁੰਚੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਦੀ ਹਾਜ਼ਰੀ ‘ਚ ਉਸ ਕਮਰੇ ਦੇ ਸ਼ੀਸ਼ੇ ਤੋੜ ਦਿੱਤੇ | ਐੱਸ.ਐੱਸ.ਪੀ. ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰੰਤੂ ਭੜਕੇ ਹੋਏ ਲੋਕਾਂ ਨੇ ਮਿ੍ਤਕ ਦੀ ਲਾਸ਼ ਸੜਕ ‘ਤੇ ਰੱਖ ਕੇ ਜਾਮ ਲਗਾ ਦਿੱਤਾ |

ਐੱਸ.ਐੱਸ.ਪੀ. ਨਾਨਕ ਸਿੰਘ ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰੰਤੂ ਲੋਕ ਬਹੁਤ ਭੜਕੇ ਹੋਏ ਸਨ ਅਤੇ ਪੁਲਿਸ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ ਕਰ ਰਹੇ ਸਨ | ਹਰਭਜਨ ਇੰਸਟੀਚਿਊਟ ਦੇ ਮਾਲਕ ਹਰਭਜਨ ਸਿੰਘ ਨੇ ਦੱਸਿਆ ਕਿ ਹਾਦਸਾ ਗ੍ਰਸਤ ਗੱਡੀ ‘ਚ ਸਵਾਰ ਕਮਿਸ਼ਨਰ ਅਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਜਾਣ ਬੁੱਝ ਕੇ ਉਨ੍ਹਾਂ ਨੂੰ ਘਟਨਾ ਸਥਾਨ ਤੋਂ ਬਚਾ ਕੇ ਲੈ ਗਈ | ਉਨ੍ਹਾਂ ਦੱਸਿਆ ਕਿ ਮਿ੍ਤਕ ਪਿਛਲੇ ਦਸ ਸਾਲਾਂ ਤੋਂ ਉਸ ਦੇ ਸਕੂਲ ‘ਚ ਮਾਲੀ ਲੱਗਿਆ ਹੋਇਆ ਸੀ |

ਉਹ ਬਠਿੰਡਾ ਵਿਖੇ ਰਹਿ ਰਹੇ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸਬੰਧਿਤ ਹੈ ਅਤੇ ਉਸ ਦੇ ਚਾਰ ਲੜਕੀਆਂ ਅਤੇ ਇਕ ਬੇਟਾ ਹੈ | ਮੌਕੇ ‘ਤੇ ਪਹੁੰਚੇ ਮਿ੍ਤਕ ਦੀ ਪਤਨੀ, ਬੇਟੀ ਅਤੇ ਬੇਟੇ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਸੀ | ਸ਼ਾਮ ਅੱਠ ਵਜੇ ਤੱਕ ਲੋਕ ਸੜਕ ‘ਤੇ ਹੀ ਡਟੇ ਹੋਏ ਸਨ ਅਤੇ ਪੀੜਤ ਪਰਿਵਾਰ ਲਈ ਯੋਗ ਮੁਆਵਜ਼ੇ ਅਤੇ ਪਰਿਵਾਰ ਦੇ ਕਿਸੇ ਇਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕਰ ਰਹੇ ਹਨ |

Check Also

ਸਿੱਖਾਂ ਖਿਲਾਫ਼ ਨਫ਼ਰਤ ਫੈਲਾਉਣ ਵਾਲਾ ਸੁਧੀਰ ਸੂਰੀ ਇੰਦੌਰ(ਮੱਧ ਪ੍ਰਦੇਸ਼) ਤੋਂ ਕਾਬੂ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਐਤਵਾਰ ਨੂੰ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਵਾਇਰਲ …

%d bloggers like this: