Breaking News
Home / ਪੰਜਾਬ / ਜੱਸੀ ਜਸਰਾਜ ਨੂੰ ਲੋਕਾਂ ਨੇ ਪਾਇਆ ਘੇਰਾ,ਗੱਡੀ ਭਜਾਕੇ ਛੁਡਵਾਇਆ ਖਹਿੜਾ

ਜੱਸੀ ਜਸਰਾਜ ਨੂੰ ਲੋਕਾਂ ਨੇ ਪਾਇਆ ਘੇਰਾ,ਗੱਡੀ ਭਜਾਕੇ ਛੁਡਵਾਇਆ ਖਹਿੜਾ

ਲੁਧਿਆਣਾ : ਬੀਤੇ ਦਿਨੀਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਲੁਧਿਆਣਾ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲੁਧਿਆਣਾ ਪਹੁੰਚੇ ਜੱਸੀ ਜਸਰਾਜ ਨੂੰ ਲੋਕਾਂ ਦੇ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਰਅਸਲ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਬੈਂਸ ਨਾਲ ਜਿਹੜਾ ਵਿਅਕਤੀ ਨਾਮਜ਼ਦਗੀ ਦਾਖਲ ਕਰਨ ਆਇਆ ਹੈ, ਉਸ ‘ਤੇ ਨਸ਼ਾ ਵੇਚਣ ਦਾ ਮਾਮਲਾ ਦਰਜ ਹੈ। ਇਸ ਬਾਰੇ ਗੋਸ਼ਾ ਨੇ ਜੱਸੀ ਜਸਰਾਜ ਦੀ ਕਾਰ ਨੂੰ ਘੇਰ ਕੇ ਸਵਾਲ ਕੀਤੇ ਤਾਂ ਉਹ ਚੁੱਪਚਾਪ ਉੱਥੋਂ ਗੱਡੀ ਭਜਾ ਕੇ ਲੈ ਗਏ।

ਇੱਥੇ ਦੱਸ ਦੇਈਏ ਕਿ ਬੈਂਸ ਤੇ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਦੇ ਨਾਮਜ਼ਦਗੀ ਭਰਨ ਦੌਰਾਨ ਵੀ ਦੋਹਾਂ ਪਾਰਟੀਆਂ ਵਿਚ ਟਕਰਾਅ ਹੋਇਆ ਸੀ। ਦੋਹਾਂ ਪਾਰਟੀਆਂ ਦੇ ਵਰਕਰ ਹੱਥੋਪਾਈ ਤੱਕ ਹੋ ਗਏ ਸਨ, ਜਿਸ ‘ਤੇ ਉਥੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾ ਕੇ ਮਾਮਲਾ ਸੰਭਾਲ ਲਿਆ ਸੀ।ਲੁਧਿਆਣਾ ਵਿੱਚ ਨਾਮਜ਼ਦਗੀ ਭਰਨ ਦੇ ਦੌਰ ’ਚ ਅੱਜ 10 ਹੋਰ ਉਮੀਦਰਵਾਰਾਂ ਵੱਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਮਹੇਸ਼ ਇੰਦਰ ਸਿੰਘ ਗਰੇਵਾਲ, ਲੋਕ ਇਨਸਾਫ਼ ਪਾਰਟੀ ਤੋਂ ਸਿਮਰਜੀਤ ਸਿੰਘ ਬੈਂਸ, ਆਮ ਆਦਮੀ ਪਾਰਟੀ ਤੋਂ ਡਾ. ਤੇਜਪਾਲ ਸਿੰਘ ਗਿੱਲ ਮੁੱਖ ਤੌਰ ’ਤੇ ਸ਼ਾਮਲ ਹਨ।ਅੱਜ ਅੰਬੇਡਕਰ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਬਿੰਟੂ ਕੁਮਾਰ ਟਾਂਕ, ਹਿੰਦੂ ਸਮਾਜ ਪਾਰਟੀ ਵੱਲੋਂ ਰਾਜਿੰਦਰ ਕੁਮਾਰ, ਆਮ ਆਦਮੀ ਪਾਰਟੀ ਵੱਲੋਂ ਡਾ. ਤੇਜਪਾਲ ਸਿੰਘ ਅਤੇ ਅਮਨਜੋਤ ਕੌਰ, ਸਮਾਜ ਅਧਿਕਾਰ ਕਲਿਆਣ ਪਾਰਟੀ ਵੱਲੋਂ ਪ੍ਰਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹੇਸ਼ਇੰਦਰ ਸਿੰਘ, ਲੋਕ ਇਨਸਾਫ਼ ਪਾਰਟੀ ਵੱਲੋਂ ਸਿਮਰਜੀਤ ਸਿੰਘ ਬੈਂਸ ਅਤੇ ਸੁਰਿੰਦਰ ਕੌਰ, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕ੍ਰੈਟਿਕ) ਵੱਲੋਂ ਬ੍ਰਿਜੇਸ਼ ਕੁਮਾਰ ਨੇ ਕਾਗਜ਼ ਭਰੇ।

Check Also

ਕੇ.ਪੀ ਗਿੱਲ ਨੂੰ ਕੈਪਟਨ ਨੇ ਕਿਹਾ ਮਹਾਨ ਅਫ਼ਸਰ, ਪੰਜਾਬ ਨੂੰ ਕਦੇ ਵੀ ਕੱਟੜਪੰਥੀ ਸੂਬਾ ਬਣਨ ਨਹੀਂ ਦੇਵਾਂਗੇ

ਕੈਪਟਨ ਸਾਬ੍ਹ ਹੁਣ ਤਾਂ ਹਿੰਦੁਸੰਤਾਨ ਦਾ ਵੀ ਮੌਖੌਟਾ ਉਤਰ ਗਿਆ ਤੇ ਸਾਰੀ ਦੁਨੀਆਂ ਨੂੰ ਪਤਾ …