Breaking News
Home / ਪੰਜਾਬ / ਦਾਜ ਲਈ ਪਤਨੀ ਦੀ ਅਸ਼ਲੀਲ ਵੀਡੀਉ ਬਣਾ ਕੀਤਾ ਬਲੈਕਮੇਲ

ਦਾਜ ਲਈ ਪਤਨੀ ਦੀ ਅਸ਼ਲੀਲ ਵੀਡੀਉ ਬਣਾ ਕੀਤਾ ਬਲੈਕਮੇਲ

ਕੁੱਝ ਲੋਕ ਅਪਣੇ ਕਿਰਦਾਰ ਤੋਂ ਇੰਨੇ ਗਿਰ ਜਾਂਦੇ ਹਨ ਕਿ ਉਹ ਪੈਸੇ ਦੇ ਲਾਲਚ ‘ਚ ਆ ਕੇ ਅਪਣਿਆਂ ਨੂੰ ਵੀ ਡੰਗ ਲੈਂਦੇ ਹਨ। ਦਾਜ ਨਾ ਮਿਲਣ ‘ਤੇ ਹੁਸ਼ਿਆਰਪੁਰ ਦੇ ਇਕ ਵਿਅਕਤੀ ਨੇ ਸ਼ਰਮਨਾਕ ਕਾਰਾ ਕਰ ਦਿਤਾ ਜਿਸ ਨੂੰ ਸੁਣ ਕੇ ਭਲੇ ਲੋਕਾਂ ਦਾ ਸਿਰ ਝੁਕ ਜਾਂਦਾ ਹੈ। ਦਸਿਆ ਜਾ ਰਿਹਾ ਹੈ ਕਿ ਦਾਜ ਦੇ ਲਾਲਚੀ ਪਤੀ ਨੇ ਪਤਨੀ ਨੂੰ ਥਾਈਲੈਂਡ ਲਿਜਾ ਕੇ ਉਸ ਦੀ ਅਸ਼ਲੀਲ ਵੀਡੀਉ ਬਣਾਈ ਅਤੇ 20 ਲੱਖ ਦੀ ਮੰਗ ਕਰਦੇ ਹੋਏ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿਤਾ।

ਉਸ ਨੇ ਅਪਣੇ ਪਤੀ ਨੂੰ ਸਾਰੀ ਗੱਲ ਦੱਸੀ ਤਾਂ ਉਸ ਦੇ ਪਤੀ ਨੇ ਵੀ ਅਪਣੇ ਪਿਤਾ ਦਾ ਪੱਖ ਪੂਰਦੇ ਹੋਏ 20 ਲੱਖ ਦੀ ਮੰਗ ਰੱਖ ਦਿਤੀ। ਮਾਮਲਾ ਵਧਦਾ ਦੇਖ ਨਵ-ਵਿਆਹੁਤਾ ਨੇ ਅਪਣੇ ਭਰਾ ਨਾਲ ਮਿਲ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਕਾਰਵਾਈ ਕਰਨ ਤੋਂ ਪਹਿਲਾਂ ਹੀ ਸਹੁਰਾ ਅਤੇ ਸੱਸ ਇਟਲੀ ਚਲੇ ਗਏ। ਪੁਲਿਸ ਨੇ ਪੀੜਤਾ ਦੇ ਬਿਆਨ ‘ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਵਿਆਹ ਦਾ ਝਾਂਸਾ ਦੇ ਕੇ ਮਹਿਲਾ ਪੁਲਿਸ ਵਾਲੀ ਨਾਲ 2 ਜਣਿਆ ਵਲੋਂ ਬਲਾਤਕਾਰ
ਮੋਹਾਲੀ : ਸ਼ਹਿਰ ‘ਚ ਇਕ ਮਹਿਲਾ ਪੁਲਸ ਕਾਂਸਟੇਬਲ ਨਾਲ ਜਬਰ-ਜ਼ਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮਹਿਲਾ ਜ਼ਿਲਾ ਮੋਹਾਲੀ ‘ਚ ਹੀ ਕਾਂਸਟੇਬਲ ਵਜੋਂ ਤਾਇਨਾਤ ਹੈ। ਪੁਲਸ ਨੇ ਇਸ ਸਬੰਧੀ ਦੋ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਜਿਨ੍ਹਾਂ ‘ਚੋਂ ਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਦਾ ਨਾਮ ਮੁਹੰਮਦ ਰਫੀ ਨਿਵਾਸੀ ਮਾਲੇਰਕੋਟਲਾ ਦੱਸਿਆ ਜਾਂਦਾ ਹੈ। ਅੱਜ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ ਦੋ ਦਿਨਾ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁਲਸ ਸਟੇਸ਼ਨ ਮਟੌਰ ਦੇ ਐੱਸ. ਐੱਚ. ਓ. ਜਗਦੇਵ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਪੀੜਤ ਮਹਿਲਾ ਕਾਂਸਟੇਬਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਮੁਹੰਮਦ ਰਫੀ ਨਾਂ ਦਾ ਇਕ ਨੌਜਵਾਨ ਉਸ ਦੇ ਸੰਪਰਕ ‘ਚ ਆਇਆ, ਜੋ ਕਿ ਉਸ ਦਾ ਦੋਸਤ ਬਣ ਗਿਆ ਸੀ। ਕੁਝ ਦਿਨ ਪਹਿਲਾਂ ਉਸ ਨੇ ਉਸ ਨੂੰ ਸੈਕਟਰ-71 ਸਥਿਤ ਹੋਟਲ ‘ਚ ਬੁਲਾਇਆ, ਜਿਥੇ ਉਸ ਦਾ ਇਕ ਹੋਰ ਦੋਸਤ ਆਮਿਰ ਪਹਿਲਾਂ ਹੀ ਮੌਜੂਦ ਸੀ। ਉਥੇ ਦੋਵੇਂ ਨੌਜਵਾਨਾਂ ਨੇ ਉਸ ਨੂੰ ਕੋਲਡ ਡਰਿੰਕ ‘ਚ ਕੋਈ ਨਸ਼ੀਲੀ ਚੀਜ਼ ਪਿਲਾ ਦਿੱਤੀ। ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ ਤੇ ਦੋਵੇਂ ਨੌਜਵਾਨਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਉਸ ਦੀ ਬਾਕਾਇਦਾ ਵੀਡੀਓ ਵੀ ਬਣਾਈ। ਪੀੜਤਾ ਨੇ ਪੁਲਸ ਸਟੇਸ਼ਨ ਮਟੌਰ ‘ਚ ਇਸ ਬਾਰੇ ਲਿਖਤੀ ਸ਼ਿਕਾਇਤ ਦਿੱਤੀ।

ਮਟੌਰ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤਾ ਨੇ ਦੱਸਿਆ ਕਿ ਉਸ ਨੂੰ ਵਿਆਹ ਦਾ ਝਾਂਸਾ ਦੇਣ ਵਾਲੇ ਮੁਹੰਮਦ ਰਫੀ ਨਿਵਾਸੀ ਮਾਲੇਰਕੋਟਲਾ ਨੇ ਕੁੱਝ ਦਿਨ ਪਹਿਲਾਂ ਤਾਂ ਆਪਣੇ ਦੂਜੇ ਦੋਸਤ ਨਾਲ ਮਿਲ ਕੇ ਮੋਹਾਲੀ ਦੇ ਸੈਕਟਰ-71 ਸਥਿਤ ਹੋਟਲ ‘ਚ ਉਸ ਨਾਲ ਜਬਰ-ਜ਼ਨਾਹ ਕੀਤਾ। ਉਸ ਤੋਂ ਬਾਅਦ ਉਸ ਨੂੰ ਪੀ. ਜੀ. ‘ਚ ਛੱਡ ਕੇ ਚਲਾ ਗਿਆ ਪਰ ਪੀ. ਜੀ. ਦੇ ਬਾਹਰ ਵੀ ਕਾਰ ਖੜ੍ਹੀ ਕਰ ਕੇ ਉਸ ਦੇ ਨਾਲ ਜਬਰ-ਜ਼ਨਾਹ ਕੀਤਾ ਗਿਆ।

ਪੀੜਤਾ ਨੇ ਦੱਸਿਆ ਕਿ ਮੁਲਜ਼ਮ ਮੁਹੰਮਦ ਰਫੀ ਨੇ ਜਿਸ ਦਿਨ ਤੋਂ ਉਸ ਦੀ ਅਸ਼ਲੀਲ ਵੀਡੀਓ ਬਣਾਈ। ਉਸੇ ਦਿਨ ਤੋਂ ਉਹ ਉਸ ਨੂੰ ਬਲੈਕਮੇਲ ਕਰਨ ਲੱਗ ਪਿਆ ਸੀ। ਉਸ ਨੂੰ ਬਲੈਕਮੇਲ ਕਰ ਕੇ ਉਸ ਦੇ ਏ. ਟੀ. ਐੱਮ. ਕਾਰਡ ਦਾ ਪਾਸਵਰਡ ਲੈ ਲਿਆ ਤੇ ਫਿਰ ਉਸ ਦੇ ਖਾਤੇ ‘ਚੋਂ ਉਹ ਪੈਸੇ ਵੀ ਉਡਾਉਂਦਾ ਰਿਹਾ। ਪੀੜਤ ਮਹਿਲਾ ਕਾਂਸਟੇਬਲ ਨੇ ਸ਼ਿਕਾਇਤ ‘ਚ ਇਹ ਵੀ ਦੱਸਿਆ ਉਸ ਦੇ ਨਾਲ ਜਬਰ-ਜ਼ਨਾਹ ਕਰਨ ਵਾਲੇ ਨੌਜਵਾਨ ਨਾਲ ਉਸ ਦੀ ਜੁਲਾਈ 2018 ‘ਚ ਦੋਸਤੀ ਹੋਈ ਸੀ। ਜਿਸ ਨੇ ਉਸ ਨੂੰ ਆਪਣਾ ਨਾਂ ਰਾਜਵੀਰ ਸ਼ਰਮਾ ਦੱਸਿਆ ਸੀ। ਉਸ ਨੇ ਉਸ ਨਾਲ ਵਿਆਹ ਕਰਨ ਦਾ ਝਾਂਸਾ ਦਿੱਤਾ ਸੀ ਤੇ ਹੁਣ ਜਦੋਂ ਉਸ ਦੇ ਨਾਲ ਜਬਰ-ਜ਼ਨਾਹ ਹੋ ਗਿਆ ਤਾਂ ਪਤਾ ਲੱਗਾ ਕਿ ਉਸ ਦਾ ਅਸਲੀ ਨਾਂ ਰਾਜਵੀਰ ਸ਼ਰਮਾ ਨਹੀਂ, ਸਗੋਂ ਮੁਹੰਮਦ ਰਫੀ ਸੀ।
ਸੰਪਰਕ ਕਰਨ ‘ਤੇ ਪੁਲਸ ਸਟੇਸ਼ਨ ਮਟੌਰ ਦੇ ਐੱਸ. ਐੱਚ. ਓ. ਜਗਦੇਵ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ‘ਤੇ ਮੁਹੰਮਦ ਰਫੀ ਤੇ ਆਮਿਰ ਨਿਵਾਸੀ ਮਾਲੇਰਕੋਟਲਾ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਮੁਹੰਮਦ ਰਫੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦ ਕਿ ਦੂਜੇ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।

Check Also

18 ਸਾਲਾ ਜਸਪ੍ਰੀਤ ਸਿੰਘ ਕਾਲੇ UAPA ਕਾਨੂੰਨ ਅਧੀਨ ਦਰਜ ਮੁਕੱਦਮੇ ਵਿੱਚੋਂ ਡਿਸਚਾਰਜ

ਪਟਿਆਲਾ- ਪਟਿਆਲਾ ਪੁਲਿਸ ਨੇ FIR ਨੰਬਰ 144 ਅਧੀਨ ਗ੍ਰਿਫਤਾਰ ਕੀਤੇ 18 ਸਾਲਾ ਜਸਪ੍ਰੀਤ ਸਿੰਘ ਪੁੱਤਰ …

%d bloggers like this: