Breaking News
Home / ਮੁੱਖ ਖਬਰਾਂ / ਕੈਪਟਨ ਨੂੰ ਪੈ ਗਿਆ ਕਰੋੜਾਂ ਦਾ ਘਾਟਾ, ਸ਼ਾਹੀ ਮਹਿਲ ਦੀ ਕੀਮਤ ਘਟੀ

ਕੈਪਟਨ ਨੂੰ ਪੈ ਗਿਆ ਕਰੋੜਾਂ ਦਾ ਘਾਟਾ, ਸ਼ਾਹੀ ਮਹਿਲ ਦੀ ਕੀਮਤ ਘਟੀ

ਪੇਸ਼ੇ ਵਜੋਂ ਕਾਰੋਬਾਰੀ ਤੇ ਸਿਆਸਤਦਾਨ ਪਰਨੀਤ ਕੌਰ ਨੇ ਆਪਣੇ ਹਲਫ਼ੀਆ ਬਿਆਨ ਵਿੱਚ ਦੱਸਿਆ ਹੈ ਕਿ ਉਨ੍ਹਾਂ ਖ਼ਿਲਾਫ਼ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ। ਉਹ ਬੀ.ਏ. ਪਾਸ ਹਨ। ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਹੇਠ ਪਰਨੀਤ ਕੌਰ ਵੀ ਹਿੰਦੂ ਯੂਨਾਈਟਿਡ ਫੰਡ ਖਾਤੇ ਨੂੰ ਚਲਾਉਂਦੇ ਹਨ, ਜਿਸ ਤਹਿਤ ਉਨ੍ਹਾਂ ਤੇ ਉਨ੍ਹਾਂ ਦੇ ਪਤੀ ਦਾ ਖਾਸ ਲੈਣ-ਦੇਣ ਨਹੀਂ ਚੱਲਦਾ ਹੈ। ਸਾਬਕਾ ਕੇਂਦਰੀ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਅੱਜ ਪਟਿਆਲਾ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ। ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ ਪਰਨੀਤ ਕੌਰ ਤੇ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਕੋਲ ਕੁੱਲ 63.59 ਕਰੋੜ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਹੈ।

ਪੇਸ਼ੇ ਵਜੋਂ ਕਾਰੋਬਾਰੀ ਤੇ ਸਿਆਸਤਦਾਨ ਪਰਨੀਤ ਕੌਰ ਨੇ ਆਪਣੇ ਹਲਫ਼ੀਆ ਬਿਆਨ ਵਿੱਚ ਦੱਸਿਆ ਹੈ ਕਿ ਉਨ੍ਹਾਂ ਖ਼ਿਲਾਫ਼ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ। ਉਹ ਬੀ.ਏ. ਪਾਸ ਹਨ। ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਹੇਠ ਪਰਨੀਤ ਕੌਰ ਵੀ ਹਿੰਦੂ ਯੂਨਾਈਟਿਡ ਫੰਡ ਖਾਤੇ ਨੂੰ ਚਲਾਉਂਦੇ ਹਨ, ਜਿਸ ਤਹਿਤ ਉਨ੍ਹਾਂ ਤੇ ਉਨ੍ਹਾਂ ਦੇ ਪਤੀ ਦਾ ਖਾਸ ਲੈਣ-ਦੇਣ ਨਹੀਂ ਚੱਲਦਾ ਪਰ ਇਸੇ ਖਾਤੇ ਅਧੀਨ ਉਨ੍ਹਾਂ ਦੀ ਤਕਰੀਬਨ 50 ਕਰੋੜ ਰੁਪਏ ਦੀ ਜਾਇਦਾਦ ਜ਼ਰੂਰ ਦਰਜ ਹੈ।


ਪਰਨੀਤ ਕੌਰ ਕੋਲ 01 ਲੱਖ 50 ਹਜ਼ਾਰ ਰੁਪਏ, ਅਮਰਿੰਦਰ ਸਿੰਘ ਕੋਲ 80 ਹਜ਼ਾਰ ਰੁਪਏ ਨਕਦੀ ਹੈ।ਪਰਨੀਤ ਕੌਰ ਕੋਲ 01 ਕਰੋੜ 45 ਲੱਖ ਰੁਪਏ,ਅਮਰਿੰਦਰ ਸਿੰਘ ਕੋਲ 02 ਕਰੋੜ 96 ਲੱਖ ਬੈਂਕ ਵਿਚ ਜਮਾਂ ਹਨ।ਪਰਨੀਤ ਕੌਰ ਕੋਲ 04 ਲੱਖ 16 ਹਜ਼ਾਰ ਰੁਪਏ, ਅਮਰਿੰਦਰ ਸਿੰਘ ਕੋਲ 47 ਲੱਖ 59 ਹਜ਼ਾਰ ਰੁਪਏ ਦੇ ਬਾਂਡ, ਸ਼ੇਅਰ, ਮਿਊਚੁਅਲ ਫੰਡ ਹਨ।ਪਰਨੀਤ ਕੌਰ ਕੋਲ ਟੋਇਟਾ ਇਨੋਵਾ ਜਿਸ ਦੀ ਕੀਮਤ 11 ਲੱਖ 62 ਹਜ਼ਾਰ ਰੁਪਏ ਤੇ ਅਮਰਿੰਦਰ ਕੋਲ ਕੋਈ ਗੱਡੀ ਨਹੀਂ ਹੈ। ਪਰਨੀਤ ਕੌਰ ਕੋਲ 35 ਲੱਖ 18 ਹਜ਼ਾਰ ਰੁਪਏ ਮੁੱਲ ਦੇ ਹੀਰੇ, ਸੋਨੇ, ਚਾਂਦੀ ਦੇ ਗਹਿਣੇ ਤੇ ਕੀਮਤੀ ਪੱਥਰ ਹਨ।ਲੋਕ ਸਭਾ ਚੋਣਾਂ 2019 ਲਈ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਵਿੱਚ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਆਮਦਨੀ ਦਾ ਜੋ ਵੇਰਵਾ ਦਿੱਤਾ ਗਿਆ ਹੈ ਉਸ ਨਾਲ ਕੈਪਟਨ ਦੀ ਆਮਦਨੀ ਵਧਣ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।ਪਰਨੀਤ ਕੌਰ ਵੱਲੋਂ ਚੋਣ ਕਮਿਸ਼ਨ ਨੂੰ 2014 ਅਤੇ 2019 ਵਿੱਚ ਦਿੱਤੇ ਗਏ ਹਲਫ਼ਨਾਮਿਆਂ ਦੀ ਤੁਲਨਾ ਤੋਂ ਪਤਾ ਚਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਆਮਦਨੀ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਸੱਤ ਗੁਣਾਂ ਵਧ ਗਈ ਹੈ।ਮੁੱਖ ਮੰਤਰੀ ਦੇ ਬੁਲਾਰੇ ਨੇ ਇਸ ਬਾਰੇ ਸਪਸ਼ਟੀਕਰਨ ਵਿੱਚ ਦੱਸਿਆ ਹੈ ਕਿ ਆਮਦਨੀ ਵਿੱਚ ਹੋਏ ਵਾਧੇ ਦੀ ਵਜ੍ਹਾ ਕੈਪਟਨ ਦੀ ਤਨਖ਼ਾਹ ਅਤੇ ਪੈਨਸ਼ਨ ਤੋਂ ਇਲਾਵਾ ਕੁਝ ਜਾਇਦਾਦ ਦੀ ਵਿਕਰੀ ਹੈ।ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਸਾਲ 2016-17 ਦੌਰਾਨ ਆਮਦਨੀ 12.14 ਲੱਖ ਸੀ ਜਦ ਕਿ ਉਨ੍ਹਾਂ ਦੀ ਹਿੰਦੂ ਅਣਵੰਡੇ ਪਰਿਵਾਰ (HUF) ਦੀ ਕੋਈ ਆਮਦਨੀ ਨਹੀਂ ਸੀ।

ਜਦਕਿ 2017-18 ਦੇ ਵਿੱਤੀ ਵਰ੍ਹੇ ਦੇ ਅੰਤ ਤੱਕ ਮੁੱਖ ਮੰਤਰੀ ਨੇ 81.43 ਲੱਖ ਤਨਖ਼ਾਹ ਅਤੇ ਭੱਤਿਆਂ ਵਜੋਂ ਕਮਾਏ। ਇਸ 81.43 ਵਿੱਚ 72 ਲੱਖ ਰੁਪਏ ਉਨ੍ਹਾਂ ਦੀ ਤਨਖ਼ਾਹ ਅਤੇ ਬੈਂਕਾਂ ਦਾ ਵਿਆਜ਼ ਸ਼ਾਮਲ ਹੈ, ਜਿਨ੍ਹਾਂ ਦਾ ਵੇਰਵਾ ਉਨ੍ਹਾਂ ਦੀਆਂ ਆਮਦਨ ਕਰ ਰਿਟਰਨਾਂ ਵਿੱਚ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸਾਲ 2017-18 ਦੌਰਨ 9.72 ਲੱਖ ਰੁਪਏ ਹਿੰਦੂ ਅਣਵੰਡੇ ਪਰਿਵਾਰ ਦੇ ਕਰਤਾ ਵਜੋਂ ਕੁਝ ਜਾਇਦਾਦ ਵੇਚ ਕੇ ਵੀ ਕਮਾਏ ਹਨ।ਜਿੱਥੋਂ ਤੱਕ ਪਿਛਲੇ ਦੋ ਸਾਲਾਂ ਦੌਰਾਨ ਜਾਇਦਾਦ ਦੇ 48.29 ਕਰੋੜ ਤੋਂ ਵਧ ਕੇ 58.40 ਕਰੋੜ ਹੋਣ ਦਾ ਸਵਾਲ ਹੈ, ਇਸ ਦਾ ਕਾਰਨ ਕੁਝ ਜ਼ਮੀਨਾਂ-ਜਾਇਦਾਦਾਂ ਦੀ ਵਿਕਰੀ ਹੈ।

ਇਸ ਵਿੱਚ ਉਨ੍ਹਾਂ ਦੀ ਹਿਮਾਚਲ ਵਿਚਲੀ ਜ਼ਮੀਨ, ਬਹਾਦਰਗੜ੍ਹ (ਪਟਿਆਲਾ), ਮਾਜਰੀ ਵਿੱਚ ਵੇਚੀ ਜ਼ਮੀਨ ਅਤੇ ਦੁਬਈ ਵਿਚਲੇ ਇੱਕ ਫੈਲਟ ਦੀ ਵਿਕਰੀ ਤੋਂ ਪ੍ਰਾਪਤ ਆਮਦਨ ਸ਼ਾਮਲ ਹੈ।ਬੁਲਾਰੇ ਨੇ ਦੱਸਿਆ ਕਿ ਇਹ ਵੇਰਵੇ ਪਰਨੀਤ ਕੌਰ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਦੇ ਫਾਰਮ 26 ਵਿੱਚ ਦੱਸਣ ਦੀ ਕੋਈ ਵਿਵਸਥਾ ਨਹੀਂ ਸੀ। ਉੱਥੇ ਸਿਰਫ਼ ਪਤੀ ਜਾਂ ਪਤਨੀ ਦੀ ਕੁੱਲ ਆਮਦਨੀ ਹੀ ਦੱਸੀ ਜਾ ਸਕਦੀ ਹੈ ਇਸ ਲਈ ਇਹ ਵੇਰਵੇ ਨਹੀਂ ਦਿੱਤੇ ਜਾ ਸਕਦੇ।ਆਮਦਨ-ਕਰ ਐਕਟ 1961 ਵਿੱਚ, ਹਿੰਦੂ ਅਣਵੰਡੇ ਪਰਿਵਾਰ (HINDU UNDIVIDED FAMILY (HUF) ਨੂੰ ਟੈਕਸ ਦਾ ਹਿਸਾਬ ਲਾਉਣ ਲਈ ਇੱਕ ਵੱਖਰੀ ਇਕਾਈ ਵਜੋਂ ਗਿਣਿਆ ਜਾਂਦਾ ਹੈ।ਹਿੰਦੂ ਅਣਵੰਡਿਆ ਪਰਿਵਾਰ ਉਹ ਪਰਵਿਰ ਹੁੰਦਾ ਹੈ ਜਿਸ ਦੇ ਸਾਰੇ ਮੈਂਬਰ ਇੱਕੋ ਪੁਰਖੇ ਦੇ ਵਾਰਸ ਹੋਣ। ਇਨ੍ਹਾਂ ਮੈਂਬਰਾਂ ਵਿੱਚ ਵਿਆਹ ਕੇ ਆਈਆਂ ਨੂੰਹਾਂ ਅਤੇ ਅਣਵਿਆਹੀਆਂ ਧੀਆਂ ਵੀ ਸ਼ਾਮਲ ਹੁੰਦੀਆਂ ਹਨ। ਇਹ ਪਰਿਵਾਰ ਕਿਸੇ ਸਮਝੌਤੇ ਤਹਿਤ ਨਹੀਂ ਬਣਾਇਆ ਜਾ ਸਕਦਾ ਸਗੋਂ ਕਿਸੇ ਪਰਿਵਾਰ ਵਿੱਚ ਆਪਣੇ-ਆਪ ਬਣਦਾ ਹੈ।ਹਾਲਾਂਕਿ ਜੈਨ ਅਤੇ ਸਿੱਖ ਪਰਿਵਾਰਾਂ ਉੱਪਰ ਹਿੰਦੂ ਲਾਅ ਲਾਗੂ ਨਹੀਂ ਹੁੰਦਾ ਪਰ ਆਮਦਨ-ਕਰ ਐਕਟ 1961 ਅਧੀਨ, ਇਨ੍ਹਾਂ ਪਰਿਵਾਰਾਂ ਨੂੰ ਵੀ ਹਿੰਦੂ ਅਣਵੰਡੇ ਪਰਿਵਾਰ ਹੀ ਸਮਝਿਆ ਜਾਂਦਾ ਹੈ।

Check Also

ਪੱਗ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ ਕਰਨ ਵਾਲੇ ਗੁਰਸਿਮਰਨ ਮੰਡ ਦਾ ਕੁ ਟਾ ਪਾ

ਰਜੀਵ ਗਾਂਧੀ ਦੇ ਬੁੱਤ ਨੂੰ ਪੱਗ ਨਾਲ ਸਾਫ ਕਰਨ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਦੀ …

%d bloggers like this: