Breaking News
Home / ਮੁੱਖ ਖਬਰਾਂ / ਗੁਜਰਾਤ ਦੰਗਿਆਂ ਵਿਚ ਪਰਿਵਾਰ ਦੇ 14 ਜੀਆਂ ਨੂੰ ਗੁਆਉਣ ਵਾਲੀ ਬਿਲਕਿਸ ਬਾਨੋ ਦੀ ਕਹਾਣੀ

ਗੁਜਰਾਤ ਦੰਗਿਆਂ ਵਿਚ ਪਰਿਵਾਰ ਦੇ 14 ਜੀਆਂ ਨੂੰ ਗੁਆਉਣ ਵਾਲੀ ਬਿਲਕਿਸ ਬਾਨੋ ਦੀ ਕਹਾਣੀ

ਮੈਂ ਕੋਰਟ ਦੀ ਅਤੇ ਉਨ੍ਹਾਂ ਲੋਕਾਂ ਦੀ ਸ਼ੁਕਰਗੁਜ਼ਾਰ ਹਾਂ ਜੋ ਮੇਰੇ ਨਾਲ ਖੜ੍ਹੇ ਰਹੇ ਪਰ ਮੈਂ ਹੋਰ ਵੀ ਖੁਸ਼ ਹੁੰਦੀ ਜੇ ਮੈਨੂੰ ਨਿਆਂ ਗੁਜਰਾਤ ਵਿੱਚ ਹੀ ਮਿਲਦਾ।ਮੈਂ ਇੱਕ ਗੁਜਰਾਤੀ ਹਾਂ, ਗੁਜਰਾਤ ਵਿੱਚ ਪੈਦਾ ਹੋਈ ਗੁਜਰਾਤ ਦੀ ਧੀ ਹਾਂ। ਮੈਂ ਇੰਨੀ ਚੰਗੀ ਹਿੰਦੀ ਵੀ ਨਹੀਂ ਬੋਲਦੀ ਜਿੰਨੀ ਚੰਗੀ ਗੁਜਰਾਤੀ ਬੋਲਦੀ ਹਾਂ।ਪਰ ਜਦੋਂ ਮੈਨੂੰ ਆਪਣੇ ਹੀ ਸੂਬੇ ਵਿੱਚ ਡਰ ਨਾਲ ਰਹਿਣਾ ਪਿਆ, ਮੈਂ ਬਹੁਤ ਨਿਰਾਸ਼ ਹੋਈ। ਮੇਰੇ ਸੂਬੇ ਦੀ ਸਰਕਾਰ ਨੇ ਮੇਰੀ ਕੋਈ ਮਦਦ ਨਹੀਂ ਕੀਤੀ।ਮੈਂ ਕਦੇ ਵੀ ਸਕੂਲ ਨਹੀਂ ਗਈ ਤੇ ਨਾ ਹੀ ਕਦੇ ਪੜ੍ਹਾਈ ਕੀਤੀ ਹੈ। ਉਨੀਂ ਦਿਨੀਂ ਕੁੜੀਆਂ ਨੂੰ ਸਕੂਲ ਨਹੀਂ ਭੇਜਦੇ ਸਨ।ਬਚਪਨ ਵਿੱਚ ਮੈਂ ਬਹੁਤ ਘੱਟ ਬੋਲਦੀ ਸੀ। ਮੈਨੂੰ ਵਾਲਾਂ ਨੂੰ ਕੰਗੀ ਕਰਨਾ ਤੇ ਅੱਖਾਂ ‘ਚ ਕਾਜਲ ਪਾਉਣਾ ਬਹੁਤ ਸੋਹਣਾ ਲਗਦਾ ਸੀ, ਪਰ ਪਿਛਲੇ 17 ਸਾਲਾਂ ਵਿੱਚ ਉਹ ਸਭ ਭੁੱਲ ਗਈ ਹਾਂ।

ਅਸੀਂ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹਿੰਦੇ ਸੀ। ਮੇਰੀ ਮਾਂ, ਭੈਣਾਂ, ਭਰਾ ਤੇ ਪਿਤਾ, ਸਾਰੇ ਖੁਸ਼ ਸੀ ਪਰ ਹੁਣ ਅਸੀਂ ਇਕੱਲੇ ਹਾਂ।ਜਦ ਮੇਰਾ ਵਿਆਹ ਹੋਇਆ, ਯਾਕੂਬ ਤੇ ਮੈਂ ਹਮੇਸ਼ਾ ਇਕੱਠਾ ਰਹਿਣਾ ਪਸੰਦ ਕਰਦੇ ਸੀ। ਜਦੋਂ ਮੈਂ ਪੇਕੇ ਜਾਂਦੀ ਸੀ, ਤਾਂ ਕੁਝ ਹੀ ਦਿਨਾਂ ਵਿੱਚ ਯਾਕੂਬ ਮੈਨੂੰ ਮਿਲਣ ਲਈ ਉੱਥੇ ਆ ਜਾਂਦਾ ਸੀ।ਅਸੀਂ ਜ਼ਿੰਦਗੀ ਵਿੱਚ ਤਰੱਕੀ ਕਰਨ ਲਈ ਮਿਹਨਤ ਕਰ ਰਹੇ ਸੀ। ਪਰ ਉਦੋਂ ਹੀ 2002 ਦੇ ਭਿਆਨਕ ਦੰਗੇ ਹੋ ਗਏ ਅਤੇ ਸਾਨੂੰ ਇਸ ਦਰਦ ‘ਚੋਂ ਗੁਜ਼ਰਨਾ ਪਿਆ।ਮੇਰੇ ਪਰਿਵਾਰ ਦੇ 14 ਜੀਆਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਮੈਂ ਗਰਭ ਤੋਂ ਸੀ ਜਦੋਂ ਮੇਰਾ ਬਲਾਤਕਾਰ ਹੋਇਆ।ਮੇਰੀ ਧੀ ਸਲੇਹਾ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤਾ ਗਿਆ। ਉਹ ਮੇਰੀ ਪਹਿਲੀ ਧੀ ਸੀ, ਉਸ ਦਰਦ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ।ਯਾਕੂਬ ਤੇ ਮੈਂ ਆਪਣੀ ਧੀ ਦਾ ਸਸਕਾਰ ਵੀ ਨਹੀਂ ਕਰ ਸਕੇ ਸੀ। ਉਸ ਦੀ ਕੋਈ ਕਬਰ ਵੀ ਨਹੀਂ ਹੈ ਜਿੱਥੇ ਜਾ ਕੇ ਅਸੀਂ ਉਸ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਕਰ ਸਕੀਏ।ਇਸ ਘਟਨਾ ਦੇ ਨਾਲ ਸਾਡਾ ਪਰਿਵਾਰ ਬਿਖਰ ਗਿਆ ਸੀ।ਅਸੀਂ ਅੱਗੇ ਵਧਣਾ ਚਾਹੁੰਦੇ ਸੀ ਪਰ ਇਸ ਹਾਦਸੇ ਤੋਂ ਬਾਅਦ ਸਾਡੀ ਜ਼ਿੰਦਗੀ ਰੁੱਕ ਗਈ ਤੇ ਸਾਨੂੰ ਪਿੱਛੇ ਧੱਕਿਆ ਗਿਆ।

ਜਦੋਂ ਗੋਧਰਾ ਸਟੇਸ਼ਨ ‘ਤੇ ਉਹ ਹਾਦਸਾ ਹੋਇਆ, ਮੈਂ ਆਪਣੇ ਪਤੀ ਨਾਲ ਸੀ। ਸਾਡੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਗਿਆ ਸੀ, ਸਾਡਾ ਇਹੀ ਦਰਦ ਬਾਅਦ ‘ਚ ਸਾਡੀ ਤਾਕਤ ਬਣਿਆ।ਅਸੀਂ ਪਹਿਲਾਂ ਫਿਲਮਾਂ ਵੇਖਦੇ ਸੀ ਪਰ ਪਿਛਲੇ 17 ਸਾਲਾਂ ਵਿੱਚ ਅਸੀਂ ਇੱਕ ਵੀ ਫਿਲਮ ਨਹੀਂ ਵੇਖੀ ਹੈ। ਇੰਨਾਂ ਸਾਲਾਂ ਵਿੱਚ ਕਈ ਲੋਕਾਂ ਨੇ ਮੇਰੇ ਪਤੀ ਨੂੰ ਕਿਹਾ ਕਿ ਇਹ ਜੰਗ ਛੱਡ ਕੇ ਕਿਸੇ ਹੋਰ ਕਮਾਉਣ ਵਾਲੇ ਕੰਮ ਵਿੱਚ ਲੱਗ ਜਾਏ।ਕਈ ਵਾਰ ਅਸੀਂ ਸੋਚਿਆ ਕਿ ਉਹ ਸਹੀ ਹਨ। ਪਰ ਮੈਂ ਤੇ ਮੇਰੇ ਪਤੀ ਨੇ ਹਮੇਸ਼ਾ ਸੋਚਿਆ ਕਿ ਨਿਆਂ ਲਈ ਸਾਡੀ ਜੰਗ ਇੱਕ ਸਥਿਰ ਜ਼ਿੰਦਗੀ ਤੋਂ ਕਈ ਜ਼ਰੂਰੀ ਸੀ ਅਤੇ ਅਸੀਂ ਅੱਗੇ ਵਧਦੇ ਰਹੇ।ਜਦੋਂ ਵੀ ਪਿੱਛੇ ਮੁੜਣ ਦਾ ਖਿਆਲ ਆਉਂਦਾ ਤਾਂ ਸਾਡਾ ਜ਼ਮੀਰ ਸਾਨੂੰ ਰੋਕ ਲੈਂਦਾ।

Check Also

ਪੱਗ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ ਕਰਨ ਵਾਲੇ ਗੁਰਸਿਮਰਨ ਮੰਡ ਦਾ ਕੁ ਟਾ ਪਾ

ਰਜੀਵ ਗਾਂਧੀ ਦੇ ਬੁੱਤ ਨੂੰ ਪੱਗ ਨਾਲ ਸਾਫ ਕਰਨ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਦੀ …

%d bloggers like this: