Breaking News
Home / ਰਾਸ਼ਟਰੀ / ਮੋਦੀ ਨੇ ਕਿਹਾ – ਮੈਂ ਟਵਿੰਕਲ ਦਾ ਟਵਿਟਰ ਦੇਖਦਾ ਹਾਂ

ਮੋਦੀ ਨੇ ਕਿਹਾ – ਮੈਂ ਟਵਿੰਕਲ ਦਾ ਟਵਿਟਰ ਦੇਖਦਾ ਹਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਵੱਲੋਂ ‘ਗ਼ੈਰ-ਸਿਆਸੀ’ ਇੰਟਰਵਿਊ ਕਰਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ #ModiWithAkshay ਹੈਸ਼ਟੈਗ ਨਾਲ ਟਵਿੱਟਰ ਯੂਜ਼ਰ ਕਈ ਤਰ੍ਹਾਂ ਦੇ ਵਿਚਾਰ ਰੱਖ ਰਹੇ ਹਨ।ਖ਼ਬਰ ਏਜੰਸੀ ਏਐੱਨਆਈ ਲਈ ਅਕਸ਼ੇ ਵੱਲੋਂ ਕੀਤੀ ਇਸ 67 ਮਿੰਟਾਂ ਦੀ ਇੰਟਰਵਿਊ ਨੂੰ ਭਾਰਤ ਦੇ ਕਈ ਨਿਊਜ਼ ਚੈਨਲਾਂ ਨੇ ਪ੍ਰਸਾਰਿਤ ਕੀਤਾ ਹੈ।ਪ੍ਰਧਾਨ ਮੰਤਰੀ ਦੇ ਘਰ ਹੋਈ ਇਸ ਇੰਟਰਵਿਊ ਵਿੱਚ ਅਕਸ਼ੇ ਕੁਮਾਰ ਨੇ ਨਰਿੰਦਰ ਮੋਦੀ ਤੋਂ ਉਨ੍ਹਾਂ ਦੀ ਦਿਨ ਭਰ ਦਾ ਰੂਟੀਨ, ਖਾਣ-ਪੀਣ, ਪਸੰਦ ਤੋਂ ਲੈ ਕੇ ਬਚਪਨ ਦੇ ਕੁਝ ਕਿੱਸਿਆਂ ਬਾਰੇ ਸਵਾਲ ਪੁੱਛੇ।

ਅਕਸ਼ੇ ਵੱਲੋਂ ਪੀਐੱਮ ਮੋਦੀ ਦੇ ਇਸ ਇੰਟਰਵਿਊ ਦੀ ਚਰਚਾ ਸੋਸ਼ਲ ਮੀਡੀਆ ‘ਤੇ ਕਾਫ਼ੀ ਹੋ ਰਹੀ ਹੈ ਅਤੇ ਲੋਕ ਆਪੋ-ਆਪਣੇ ਤਰੀਕੇ ਟਵੀਟ ਕਰ ਰਹੇ ਹਨ।ਫ਼ਿਲਮ ਨਿਰਮਾਤਾ ਅਸ਼ੋਕ ਪੰਡਿਤ ਆਪਣੇ ਟਵੀਟ ‘ਚ ਲਿਖਦੇ ਹਨ, ”ਮੈਂ ਇੱਕੋ ਇਨਸਾਨ ਵਿੱਚ ਇੱਕ ਯੋਗੀ, ਪੀਰ, ਫ਼ਕੀਰ, ਜਨੂੰਨੀ ਨੇਤਾ, ਪਿਤਾ ਬਰਾਬਰ ਅਤੇ ਵਧੀਆ ਇਨਸਾਨ ਨੂੰ ਮਹਿਸੂਸ ਕਰ ਸਕਦਾ ਹਾਂ ਅਤੇ ਇਹ ਤੁਸੀਂ ਹੋ ਨਰਿੰਦਰ ਮੋਦੀ ਜੀ। ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਦੀ ਉਸ ਟਿੱਪਣੀ ਦੀ ਵੀ ਚਰਚਾ ਹੈ ਜੋ ਉਨ੍ਹਾਂ ਨੇ ਅਕਸ਼ੇ ਦੀ ਪਤਨੀ ਟਵਿੰਕਲ ਖੰਨਾ ‘ਤੇ ਕੀਤੀ।ਉਨ੍ਹਾਂ ਨੇ ਕਿਹਾ, ”ਮੈਂ ਸੋਸ਼ਲ ਮੀਡੀਆ ਜ਼ਰੂਰ ਦੇਖਦਾ ਹਾਂ, ਇਸ ਨਾਲ ਮੈਨੂੰ ਬਾਹਰ ਕੀ ਚੱਲ ਰਿਹਾ ਹੈ ਇਸ ਦੀ ਜਾਣਕਾਰੀ ਮਿਲਦੀ ਹੈ। ਮੈਂ ਤੁਹਾਡਾ ਅਤੇ ਟਵਿੰਕਲ ਖੰਨਾ ਜੀ ਦਾ ਵੀ ਟਵਿੱਟਰ ਦੇਖਦਾ ਹਾਂ।”“ਉਹ ਜਿਸ ਤਰ੍ਹਾਂ ਮੇਰੇ ਉੱਤੇ ਗੁੱਸਾ ਕੱਢਦੇ ਹਨ ਤਾਂ ਮੈਂ ਸਮਝਦਾ ਹਾਂ ਕਿ ਇਸ ਨਾਲ ਤੁਹਾਡੇ ਪਰਿਵਾਰ ’ਚ ਬਹੁਤ ਸ਼ਾਂਤੀ ਰਹਿੰਦੀ ਹੋਵੇਗੀ।”ਇਸ ‘ਤੇ ਟਵਿੰਕਲ ਖੰਨਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
[su_youtube_advanced url=”https://www.youtube.com/watch?v=HoBV2Ydg6hA”] ਉਨ੍ਹਾਂ ਨੇ ਲਿਖਿਆ, ”ਮੈਂ ਇਸ ਨੂੰ ਸਕਾਰਾਤਮਕ ਤਰੀਕੇ ਨਾਲ ਦੇਖਦੀ ਹਾਂ – ਪ੍ਰਧਾਨ ਮੰਤਰੀ ਨਾ ਸਿਰਫ਼ ਮੇਰੇ ਵਜੂਦ ਬਾਰੇ ਜਾਣਦੇ ਹਨ ਸਗੋਂ ਮੇਰਾ ਲਿਖਿਆ ਪੜ੍ਹਦੇ ਵੀ ਹਨ।”ਅਕਸ਼ੇ ਨੇ ਪੀਐੱਮ ਮੋਦੀ ਨੂੰ ਪੁੱਛਿਆ ਕਿ ਕੀ ਵਿਰੋਧੀ ਧਿਰ ‘ਚ ਉਨ੍ਹਾਂ ਦੇ ਦੋਸਤ ਹਨ। ਇਸ ‘ਤੇ ਪ੍ਰਧਾਨ ਮੰਤਰੀ ਨੇ ਕਿਹਾ, “ਬਹੁਤ ਦੋਸਤ ਹਨ ਅਤੇ ਅਸੀਂ ਸਾਲ ਵਿੱਚ ਕਦੇ-ਕਦੇ ਖਾਣ-ਪਾਣ ਵੀ ਕਰਦੇ ਹਾਂ।”ਪ੍ਰਧਾਨ ਮੰਤਰੀ ਨੇ ਕਿਹਾ, “ਸ਼ਾਇਦ ਤੁਹਾਨੂੰ ਹੈਰਾਨੀ ਹੋਵੇਗੀ ਅਤੇ ਸ਼ਾਇਦ ਇਸ ਗੱਲ ਨਾਲ ਮੈਨੂੰ ਚੋਣਾਂ ‘ਚ ਨੁਕਸਾਨ ਵੀ ਹੋ ਸਕਦਾ ਹੈ ਪਰ ਮਮਤਾ ਦੀਦੀ ਅੱਜ ਵੀ ਸਾਲ ‘ਚ ਇੱਕ-ਦੋ ਕੁਰਤੇ ਮੈਨੂੰ ਦਿੰਦੇ ਹਨ।”ਟਵਿੱਟਰ ਯੂਜ਼ਰ ਸਾਕੇਤ ਰੰਜਨ ਨੇ ਇਸ ‘ਤੇ ਲਿਖਿਆ ਹੈ, ”ਮਮਤਾ ਦੀਦੀ ਦੇ ਭੇਜੇ ਕੁਰਤੇ ਨੈਸ਼ਨਲਿਸਟ ਹਨ ਪਰ ਮਮਤਾ ਦੀਦੀ ਐਂਟੀ-ਨੈਸ਼ਨਲ ਹਨ।”ਇੰਟਰਵਿਊ ਦੀ ਮੁਖ਼ਾਲਫ਼ਤ ਕਰਨ ਵਾਲਿਆਂ ‘ਚ ਸ਼ੁਮਾਰ @VTibdewala ਨੇ ਲਿਖਿਆ, ”ਇਸ ਇੰਟਰਵਿਊ ‘ਚ ਭਗਤਾਂ ਨੂੰ ਭਾਵੇਂ ਕੁਝ ਮਿਲ ਜਾਵੇ, ਜਨਤਾ ਦੇ ਮਤਲਬ ਦਾ ਕੁਝ ਨਵਾਂ ਨਹੀਂ ਸੀ।”

Check Also

ਬਰਾਤ ਦੇਰ ਨਾਲ ਪਹੁੰਚਣ ਤੋਂ ਨਾਰਾਜ਼ ਲੜਕੀ ਵਾਲਿਆਂ ਨੇ ਕੱਪੜੇ ਲੁਹਾ ਕੇ ਬਰਾਤੀਆਂ ਦਾ….

ਤੇਲੰਗਾਨਾ ਦੇ ਬਿਜਨੌਰ ਸੁਰੀਆਪੇਟ ‘ਚ ਸ਼ਨੀਵਾਰ ਨੂੰ ਇਕ ਲਾੜੇ ਅਤੇ ਉਸ ਦੇ ਪਰਿਵਾਰ ਸਮੇਤ ਬਰਾਤੀਆਂ …