ਤਿਹਾੜ ਜੇਲ੍ਹ ’ਚ ਮੁਸਲਮਾਨ ਕੈਦੀ ਦੀ ਪਿੱਠ ’ਤੇ ਖੁਣ ਦਿੱਤਾ ‘ਓਮ’

By April 19, 2019


ਏਸ਼ੀਆ ਦੀ ਸਭ ਤੋਂ ਵੱਡੀ ਤਿਹਾੜ ਜੇਲ੍ਹ ਵਿੱਚ ਨਾਦਿਰ ਨਾਂਅ ਦੇ ਕੈਦੀ ਨਾਲ ਕੁੱਟਮਾਰ ਕਰਨ ਤੇ ਉਸ ਦੀ ਪਿੱਠ ਉੱਤੇ ‘ਓਮ’ ਖੁਣਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਦਿਰ ਨੇ ਇਸ ਸਬੰਧੀ ਅਦਾਲਤ ਵਿੱਚ ਸ਼ਿਕਾਇਤ ਕੀਤੀ ਸੀ।ਤਿਹਾੜ ਜੇਲ੍ਹ ਦੇ ਬੁਲਾਰੇ ਤੇ ਏਡੀਜੀ ਰਾਜਕੁਮਾਰ ਦਾ ਕਹਿਣਾ ਹੈ ਕਿ ਕੈਦੀ ਦੀ ਪਿੱਠ ਉੱਤੇ ‘ਓਮ’ ਲਿਖਿਆ ਹੈ ਪਰ ਉਹ ਕਿਸ ਨੇ ਲਿਖਿਆ, ਇਸ ਦੋਸ਼ ਦੀ ਜਾਂਚ ਡੀਆਈਜੀ ਪੱਧਰ ਦੇ ਅਧਿਕਾਰੀ ਕਰ ਰਹੇ ਹਨ।

ਕੈਦੀ ਜੇਲ੍ਹ ਨੰਬਰ ਚਾਰ ਵਿੱਚ ਕੈਦ ਸੀ। ਅਦਾਲਤ ਦੇ ਹੁਕਮ ਉੱਤੇ ਉਸ ਨੂੰ ਹੁਣ ਸੁਰੱਖਿਆ ਕਾਰਨਾਂ ਕਰ ਕੇ ਜੇਲ੍ਹ ਨੰਬਰ ਇੱਕ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਸ ਨੂੰ ਵੱਖਰੇ ਸੈੱਲ ਵਿੱਚ ਰੱਖਿਆ ਗਿਆ ਹੈ। ਜੇਲ੍ਹ ਸਟਾਫ਼ ਹੁਣ ਉਸ ਦੀ ਨਿਗਰਾਨੀ ਵਿੱਚ 24 ਘੰਟੇ ਰਹਿੰਦਾ ਹੈ।