Breaking News
Home / ਮੁੱਖ ਖਬਰਾਂ / ਸੁਰਜੀਤ ਸਿੰਘ ਰੱਖੜਾ ਦੇ ਨੇੜਲੇ ਸਹਿਯੋਗੀ ’ਤੇ ਬਲਾਤਕਾਰ ਦਾ ਕੇਸ

ਸੁਰਜੀਤ ਸਿੰਘ ਰੱਖੜਾ ਦੇ ਨੇੜਲੇ ਸਹਿਯੋਗੀ ’ਤੇ ਬਲਾਤਕਾਰ ਦਾ ਕੇਸ

ਪਟਿਆਲਾ ਪੁਲਿਸ ਨੇ ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਨੇੜਲੇ ਸਹਿਯੋਗੀ ਸਾਹਿਲ ਗੋਇਲ ਵਿਰੁੱਧ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ।ਇਹ ਕੇਸ 19 ਸਾਲਾਂ ਦੀ ਇੱਕ ਕੁੜੀ ਵੱਲੋਂ ਦਾਇਰ ਕਰਵਾਇਆ ਗਿਆ ਹੈ, ਜਿਸ ਦਾ ਦੋਸ਼ ਹੈ ਕਿ ਸਾਹਿਲ ਨੇ ਕਥਿਤ ਤੌਰ ਉੱਤੇ ਉਸ ਨਾਲ ਵਿਆਹ ਕਰਵਾਉਣ ਦਾ ਲਾਰਾ ਲਾ ਕੇ ਉਸ ਨਾਲ ਬਲਾਤਕਾਰ ਕੀਤਾ ਹੈ।

ਇਹ ਮਾਮਲਾ ਭਾਰਤੀ ਦੰਡ ਸੰਘਤਾ ਦੀ ਧਾਰਾ 376 ਅਧੀਨ ਮਹਿਲਾ ਪੁਲਿਸ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਸਾਹਿਲ ਅਕਾਲੀ ਉਮੀਦਵਾਰ ਸ੍ਰੀ ਸੁਰਜੀਤ ਸਿੰਘ ਰੱਖੜਾ ਦਾ ਨੇੜਲਾ ਸਹਿਯੋਗੀ ਹੈ ਤੇ ਉਨ੍ਹਾਂ ਦੀਆਂ ਰੈਲੀਆਂ ਵਿੱਚ ਅਕਸਰ ਮੌਜੂਦ ਰਹਿੰਦਾ ਹੈ।ਉਸ ਨੇ ਆਪਣੇ ਫ਼ੇਸਬੁੱਕ ਅਕਾਊਂਟ ਉੱਤੇ ਸ੍ਰੀ ਰੱਖੜਾ ਨਾਲ ਆਪਣੀਆਂ ਕੁਝ ਤਸਵੀਰਾਂ ਵੀ ਅਪਲੋਡ ਕੀਤੀਆਂ ਹੋਈਆਂ ਹਨ।

Check Also

ਹਾਰਡ ਕੌਰ ਨੇ ਖਾਲਿਸਤਾਨ ਦੇ ਹੱਕ ਵਿਚ ਪਾਈਆਂ ਪੋਸਟਾਂ

ਬਾਲੀਵੁਡ ਰੈਪਰ ਤੇ ਗਾਇਕ ਹਾਰਡ ਕੌਰ ਪਿਛਲੇ ਦਿਨਾਂ ਤੋਂ ਭਾਰਤ ਦੀਆਂ ਹਿੰਦੂਤਵੀ ਜਥੇਬੰਦੀਆਂ ਖਾਸ ਕਰਕੇ …

%d bloggers like this: