TikTok ਨੂੰ ਗੂਗਲ ਨੇ ਭਾਰਤ ’ਚ ਕੀਤਾ ਬਲਾਕ

By April 17, 2019


ਮਦਰਾਸ ਹਾਈਕੋਰਟ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਗੂਗਲ ਨੇ ਚੀਨੀ ਵੀਡੀਓ ਐਪ ਟਿਕਟਾਕ ਨੂੰ ਭਾਰਤ ਚ ਬਲਾਕ (ਬੰਦ) ਕਰ ਦਿੱਤਾ। ਕੋਰਟ ਦੇ ਚੀਨ ਦੀ ਬਾਈਟਡਾਂਸ ਟੈਕਨਾਲਜੀ ਕੰਪਨੀ ਵਲੋਂ ਕੀਤੇ ਗਏ ਕਰਾਰ ਦਾ ਫੈਸਲਾ ਵਾਪਸ ਲੈਣ ਦੀ ਅਪੀਲ ਠੁਕਰਾਉਣ ਮਗਰੋਂ ਗੂਗਲ ਨੇ ਇਸ ਐਪ ਨੂੰ ਭਾਰਤ ਚ ਬਲਾਕ ਕਰ ਦਿੱਤਾ।
ਸਰਕਾਰ ਨੇ ਟੈਕਨਾਲਜੀ ਦੀ ਮਸ਼ਹੂਰ ਕੰਪਨੀ ਗੂਗਲ ਅਤੇ ਐੱਪਲ ਤੋਂ ਮੋਬਾਈਲ ਐਪ ਟਿਕਟਾਕ ’ਤੇ ਰੋਕ ਲਗਾਉਣ ਦੇ ਹਾਈਕੋਰਟ ਦੇ ਹੁਕਮ ਦਾ ਪਾਲਣਾ ਕਰਨ ਨੂੰ ਕਿਹਾ ਸੀ। ਦਰਅਸਲ, ਮਦਰਾਸ ਹਾਈਕੋਰਟ ਦੇ ਹੁਕਮ ’ਤੇ ਸੁਪਰੀਮ ਕੋਰਟ ਵਲੋਂ ਰੋਕ ਲਗਾਉਣ ਤੋਂ ਇਨਕਾਰ ਕਰਨ ਮਗਰੋਂ ਸਰਕਾਰ ਨੇ ਦੋਨਾਂ ਅਮਰੀਕੀਆਂ ਕੰਪਨੀਆਂ ਨੂੰ ਸੋਮਵਾਰ ਨੂੰ ਇਸ ਸਬੰਧੀ ਹੁਕਮ ਭੇਜਿਆ ਸੀ।


ਦੱਸਣਯੋਗ ਹੈ ਕਿ ਮਦਰਾਸ ਹਾਈਕੋਰਟ ਨੇ ਟਿਕਟਾਕ ਐਪ ਦੁਆਰਾ ਅਸ਼ਲੀਲ ਸਮੱਗਰੀ ਪੇਸ਼ ਕਰਨ ’ਤੇ ਚਿੰਤਾ ਪ੍ਰਗਟਾਉਂਦਿਆਂ ਕੇਂਦਰ ਸਰਕਾਰ ਨੂੰ 3 ਅਪ੍ਰੈਲ ਨੂੰ ਇਸ ਐਪ ’ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਸੀ।ਸੋਮਵਾਰ ਨੂੰ ਟਿਕ ਟੌਕ ਉੱਤੇ ਪਾਬੰਦੀ ਨੂੰ ਲੈਕੇ ਇਕ ਅਰਜ਼ੀ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਉੱਤੇ 22 ਅਪ੍ਰੈਲ ਨੂੰ ਸੁਣਵਾਈ ਕਰੇਗਾ, ਕਿਉਂ ਕਿ ਮਦਰਾਸ ਹਾਈਕੋਰਟ ਵਿਚ ਇਸ ਉੱਤੇ ਸੁਣਵਾਈ ਹੋ ਰਹੀ ਹੈ, ਇਸ ਲਈ ਸੁਪਰੀਮ ਕੋਰਟ ਇਸ ਉੱਤੇ ਬਾਅਦ ਵਿਚ ਸੁਣਵਾਈ ਕੇਰਗਾ।ਭਾਵੇਂ ਕਿ ਸੁਪਰੀਮ ਕੋਰਟ ਨੇ ਇਸੇ ਦੌਰਾਨ ਐਪ ਸਬੰਧੀ ਮਦਰਾਸ ਹਾਈਕੋਰਟ ਦੇ ਫ਼ੈਸਲੇ ਉੱਤੇ ਸਟੇਅ ਦੇਣ ਤੋਂ ਇਨਕਾਰ ਕਰ ਦਿੱਤਾ ਸੀ
ਮਰਦਾਸ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਚੀਨ ਦੇ ਇਸ ਵੀਡੀਓ ਮੋਬਾਇਸ ਐਪ ਉੱਤੇ ਪਾਬੰਦੀ ਲਾਉਣ ਲਈ ਕਿਹਾ ਸੀ। ਅਦਾਲਤ ਨੇ ਕਿਹਾ ਸੀ ਕਿ ਇਹ ਨੌਜਵਾਨਾਂ ਦੇ ਭਵਿੱਖ ਤੇ ਬੱਚਿਆਂ ਦੇ ਦਿਮਾਗ ਨੂੰ ਖਰਾਬ ਕਰ ਰਿਹਾ ਹੈ।ਮਦਰਾਸ ਹਾਈਕੋਰਟ ਨੇ ਭਾਰਤ ਦੀ ਕੇਂਦਰ ਸਰਕਾਰ ਨੂੰ ਪਾਪੂਲਰ ਚੀਨੀ ਵੀਡੀਓ ਐਪ ਟਿਕ ਟੌਕ ਉੱਤੇ ਪਾਬੰਦੀ ਲਾਉਣ ਦੇ ਹੁਕਮ ਦਿੱਤੇ ਹਨ। ਹਾਈਕੋਰਟ ਦਾ ਮੰਨਣਾ ਹੈ ਕਿ ਇਹ ਅਸ਼ਲੀਲ ਸਮੱਗਰੀ ਨੂੰ ਫੈਲਾਉਂਦਾ ਹੈ।ਮਦਰਾਸ ਹਾਈਕੋਰਟ ਨੇ ਮੀਡੀਆ ਨੂੰ ਵੀ ਇਸ ਐਪ ਦੀ ਸਮੱਗਰੀ ਪ੍ਰਸਾਰਿਤ ਨਾ ਕਰਨ ਲਈ ਕਿਹਾ ਹੈ।ਸੈਲਫੀ ਵੀਡੀਓ ਪਲੈਟਫੌਰਮ ਟਿਕ-ਟੌਕ ਸਾਲ 2018 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਆਈਫੋਨ ‘ਤੇ ਸਭ ਤੋਂ ਵੱਧ ਡਾਊਨਲੋਡ ਕੀਤਾ ਗਿਆ। ਇਹ ਜਾਣਕਾਰੀ ਅਮਰੀਕੀ ਰਿਸਰਚ ਕੰਪਨੀ ਸੈਂਸਰ ਟਾਵਰ ਨੇ ਦਿੱਤੀ ਹੈ। ਚੀਨ ਵਿੱਚ ਡੌਇਨ (ਸ਼ੇਕਿੰਗ ਮਿਊਜ਼ਿਕ) ਦੇ ਨਾਮ ਤੋਂ ਜਾਣਿਆ ਜਾਣ ਵਾਲਾ ਇਹ ਐਪ ਜਨਵਰੀ ਤੋਂ ਮਾਰਚ ਵਿਚਾਲੇ 45.8 ਮਿਲੀਅਨ ਵਾਰ ਡਾਊਨਲੋਡ ਕੀਤਾ ਗਿਆ, ਜਿਸ ਨਾਲ ਯੂ-ਟਿਊਬ, ਵਟਸਐਪ, ਇੰਸਟਾਗ੍ਰਾਮ, ਫੇਸਬੁੱਕ ਅਤੇ ਫੇਸਬੁੱਕ ਮੈਸੇਂਜਰ ਵਰਗੇ ਬਲਾਕਬਸਟਰ ਵੀ ਪਿੱਛੇ ਰਹਿ ਗਏ।ਇਸ ਦੀ ਸ਼ੁਰੂਆਤ ਸਤੰਬਰ 2016 ਵਿੱਚ ਹੋਈ ਸੀ। ਇਸ ਰਾਹੀਂ ਤੁਸੀਂ 15 ਸਕਿੰਟਾਂ ਦੀ ਸੰਗੀਤਕ ਕਲਿੱਪ ਬਣਾ ਸਕਦੇ ਹੋ ਅਤੇ ਉਸ ਵਿੱਚ ਵੱਖ-ਵੱਖ ਸਪੈਸ਼ਲ ਇਫੈਕਟਸ ਤੇ ਫਿਲਟਰ ਵੀ ਲਗਾ ਸਕਦੇ ਹੋ।ਇਹ ਆਈਡੀਆ ਬਿਲਕੁਲ ਨਵਾਂ ਤਾਂ ਨਹੀਂ ਪਰ ਟਿਕ-ਟੌਕ ਬੇਹੱਦ ਹਰਮਨ ਪਿਆਰਾ ਹੋ ਗਿਆ ਹੈ।