Breaking News
Home / ਰਾਸ਼ਟਰੀ / ਨਵਜੋਤ ਸਿੱਧੂ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ

ਨਵਜੋਤ ਸਿੱਧੂ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ

ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਬਿਹਾਰ ਚ ਚੋਣ ਪ੍ਰਚਾਰ ਦੌਰਾਨ ਵਿਵਾਦਿਤ ਬਿਆਨ ਦੇ ਕੇ ਮੁ਼ਸ਼ਕਲਾਂ ਚ ਫੱਸ ਗਏ ਹਨ। ਚੋਣ ਕਮਿਸ਼ਨ ਨੇ ਸਿੱਧੂ ਦੇ ਵਿਵਾਦਿਤ ਬਿਆਨ ’ਤੇ ਨੋਟਿਸ ਲੈ ਲਿਆ ਹੈ। ਜਿਸ ਤੋਂ ਬਾਅਦ ਸਿੱਧੂ ਖਿਲਾ਼ਫ ਕਟਿਹਾਰ ਥਾਣੇ ਚ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।ਸਿੱਧੂ ਨੇ ਬਿਹਾਰ ਦੇ ਕਟਿਹਾਰ ਚ ਰੈਲੀ ਦੌਰਾਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣ ਲਈ ਇਕ ਭਾਈਚਾਰੇ ਤੋਂ ਭਾਰੀ ਗਿਣਤੀ ਚ ਨਿਕਲ ਕੇ ਕਾਂਗਰਸ ਪੱਖੀ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ। ਸਿੱਧੂ ਦਾ ਇਹ ਬਿਆਨ ਮੰਗਲਵਾਰ ਨੂੰ ਕਈ ਟੀਵੀ ਚੈਨਲਾਂ ਤੇ ਦਿਖਾਇਆ ਗਿਆ। ਭਾਜਪਾ ਨੇ ਸਿੱਧੂ ਦੇ ਇਸ ਵਿਵਾਦਿਤ ਬਿਆਨ ਨੂੰ ਚੋਣ ਕਮਿਸ਼ਨ ਦੁਆਰਾ ਨੋਟਿਸ ਚ ਲੈਣ ਦੀ ਮੰਗੀ ਕੀਤੀ।

ਸਿੱਧੂ ਦੇ ਇਸ ਵਿਵਾਦਿਤ ਬਿਆਨ ਨੂੰ ਲੈ ਕੇ ਕਟਿਹਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਰਿਪੋਰਟ ਮੰਗੀ ਹੈ। ਵਧੀਕ ਮੁੱਖ ਚੋਣ ਅਧਿਕਾਰੀ ਸੰਜੇ ਕੁਮਾਰ ਸਿੰਘ ਨੇ ਕਿਹਾ ਕਿ ਰਿਪੋਰਟ ਮਿਲਣ ਮਗਰੋਂ ਸਿੱਧੂ ਖਿਲਾਫ਼ ਲੋੜੀਂਦੀ ਕਰਵਾਈ ਕੀਤੀ ਜਾਵੇਗੀ। ਸਿੱਧੂ ਨੇ ਇਹ ਬਿਆਨ ਉਸ ਸਮੇਂ ਦਿੱਤਾ ਜਦੋਂ ਉਹ ਕਟਿਹਰ ਚ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਆਗੂ ਤਾਰਿਕ ਅਨਵਰ ਦੇ ਪੱਖ ਚ ਪ੍ਰਚਾਰ ਕਰਨ ਲਈ ਗਏ ਸਨ। ਅਜਿਹੇ ਚ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਅਤੇ ਕੇਸ ਦਰਜ ਹੋਣ ਮਗਰੋਂ ਕਾਂਗਰਸੀ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ।

Check Also

ਦੇਖੋ ਇੰਟਰਵਿਊ – ਬਿੱਗ ਬੌਸ ਦੇ ਘਰੋਂ ਕੱਢੇ ਜਾਣ ਤੇ ਦਲਜੀਤ ਕੌਰ ਨੇ ਰੋਇਆ ਰੋਣਾ

ਬਿੱਗ ਬੌਸ ਹਾਊਸ ਵਿੱਚ ਪਹਿਲਾ ਨੌਮੀਨੇਸ਼ਨ ਹੋਇਆ ਜਿਸ ਵਿੱਚ ਅਦਾਕਾਰਾ ਦਲਜੀਤ ਕੌਰ ਬਿੱਗ ਬੌਸ ਦੇ …

%d bloggers like this: