Breaking News
Home / ਮੁੱਖ ਖਬਰਾਂ / ਜਦੋਂ ਚੌਂਕੀਦਾਰ ਸੱਚਮੁੱਚ ਇਮਾਨਦਾਰ ਹੋਵੇ…………

ਜਦੋਂ ਚੌਂਕੀਦਾਰ ਸੱਚਮੁੱਚ ਇਮਾਨਦਾਰ ਹੋਵੇ…………

ਚੌਂਕੀਦਾਰ ਇਮਾਨਦਾਰ ਹੈ ਇਹ ਫਿਕਰਾ 2014 ਲੋਕ ਸਭਾ ਚੋਣਾਂ ਵੇਲੇ ਤੋਂ ਚਰਚਾ ਵਿਚ ਹੈ। ਨਵੇਂ ਚੌਂਕੀਦਾਰ ਕਿੰਨਾ ਇਮਾਨਦਾਰ ਹੈ ਅਤੇ ਉਸਨੇ ਕਿ ਕੀਤਾ ਹੈ ਇਹ ਤਾਂ ਸਭ ਨੂੰ ਪਤਾ ਹੀ ਹੈ। ਪਰ ਇਥੇ ਇੱਕ ਹੋਰ ਚੌਂਕੀਦਾਰ ਦੀ ਗੱਲ ਕੀਤੀ ਜਾ ਰਹੀ ਹੈ ਜਿਸਦੇ ਕੰਮਾਂ ਨੇ ਪੂਰੀ ਦੁਨੀਆ ਦਾ ਧਿਆਨ ਖਿਚਿਆ ਹੈ।ਸਾਡੇ ਗਵਾਂਢੀ ਮੁਲਕ ਪਾਕਿਸਤਾਨ ਵਿਚ ਹਾਲਾਤ ਅੱਜ ਤੋਂ ਇੱਕ ਸਾਲ ਪਹਿਲਾਂ ਬਹੁਤ ਮਾੜੇ ਸਨ ਬੇਸ਼ੱਕ ਅਜੇ ਵੀ ਪਾਕਿਸਤਾਨ ਦੀ ਹਾਲਤ ਬਹੁਤੀ ਵਧੀਆ ਨਹੀਂ ਪਰ ਨਵੇਂ ਚੌਂਕੀਦਾਰ ਦੇ ਆਉਣ ਨਾਲ ਪਾਕਿਸਤਾਨ ਦੀ ਅਰਥਵਿਵਸਥਾ ਅਤੇ ਸਮਾਜਿਕ ਸੁਧਾਰਾਂ ਵਾਲੀ ਗੱਡੀ ਸਹੀ ਰਸਤੇ ਤੇ ਪੈ ਗਈ ਹੈ। ਬਹੁਤ ਥੋੜੇ ਸਮੇ ਵਿਚ ਈ ਸਰਕਾਰੀ ਢਾਂਚੇ ਵਿਚ ਤਬਦੀਲੀ ਆਈ ਹੈ। ਕਰਜੇ ਦੇ ਬੋਝ ਵਿਚ ਡੁੱਬੇ ਪਾਕਿਸਤਾਨ ਲਈ ਅਮਰੀਕੀ ਮਦਦ ਤੋਂ ਜਵਾਬ ਮਿਲਣ ਨਾਲ ਸਥਿਤੀ ਭਿਆਨਕ ਬਣਨ ਵਾਲੀ ਸੀ, ਪਰ ਚੌਂਕੀਦਾਰ ਦੀ ਸਮਝਦਾਰੀ ਅਤੇ ਸਥਿਤੀ ਨੂੰ ਸੰਭਾਲਣ ਵਾਲੀ ਮੁਹਾਰਤ ਨੇ ਬਚਾਅ ਕਰ ਲਿਆ। ਚੀਨ ਵਲੋਂ ਆਰਥਿਕ ਸਹਾਇਤਾ ਤੋਂ ਇਲਾਵਾ ਅਰਬ ਦੇਸ਼ਾਂ ਤੋਂ ਕੱਟੇ ਪਏ ਪਾਕਿਸਤਾਨ ਨੂੰ ਫਿਰ ਤੋਂ ਅਰਬ ਨਾਲ ਜੋੜਨ ਦੀ ਕੋਸ਼ਿਸ ਨਾਲ ਅਰਥ ਵਿਵਸਥਾ ਨੂੰ ਜਿਥੇ ਬਲ ਮਿਲਿਆ ਓਥੇ ਪਾਕਿਸਤਾਨ ਦੀ ਛਵੀ ਨੂੰ ਕੌਮਾਂਤਰੀ ਪੱਧਰ ਤੇ ਸੁਧਾਰਨ ਵਿਚ ਵੀ ਮਦਦਗਾਰ ਸਾਬਿਤ ਹੋਈ। ਜਿਥੇ ਸਾਊਦੀ ਅਰਬ ਵੱਲੋਂ ਪਾਕਿਸਤਾਨ ਨੂੰ 6 ਬਿਲੀਅਨ ਅਮਰੀਕੀ ਡਾਲਰ ਦੀ ਆਰਥਿਕ ਸਹਾਇਤਾ ਦਿੱਤੀ ਗਈ ਉਥੇ ਸਾਊਦੀ ਅਰਬ ਦੇ ਰਾਜਕੁਮਾਰ ਵੱਲੋ ਪਾਕਿਸਤਾਨ ਦਾ ਦੌਰਾ ਕਰਨਾ ਅਤੇ 20 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦੇ ਮਸੌਦੇ ਤੇ ਦਸਤਖ਼ਤ ਕਰਨੇ ਆਦਿ ਨਵੇਂ ਚੌਂਕੀਦਾਰ ਦੀਆ ਅਹਿਮ ਪ੍ਰਾਪਤੀਆਂ ਰਹੀਆਂ। ਸਾਊਦੀ ਅਰਬ ਵੱਲੋਂ ਪਾਕਿਸਤਾਨੀ ਨਾਗਰਿਕਾਂ ਤੋਂ ਵਸੂਲੀ ਜਾਂਦੀ ਸਫਾਰਤਖਾਨਾ ਫੀਸ ਵਿਚ ਭਾਰੀ ਕਟੌਤੀ ਕੀਤੀ ਗਈ। ਹੁਣ ਤਕ ਸਾਊਦੀ ਅਰਬ ਜਾਣ ਵਾਲੇ ਪਾਕਿਸਤਾਨੀਆਂ ਨੂੰ 2000 ਰਿਆਲ ਭਰਨੇ ਪੈਂਦੇ ਸਨ ਜੋ ਕਿ ਹੁਣ ਸਿਰਫ 338 ਰਿਆਲ ਭਰਨੇ ਪੈਣਗੇ। ਜਿਸ ਨਾਲ ਸਾਊਦੀ ਅਰਬ ਵਿਚ ਕੰਮ ਕਰਦੇ 25 ਲੱਖ ਪਾਕਿਸਤਾਨੀ ਮਜਦੂਰਾਂ ਨੂੰ ਰਾਹਤ ਮਿਲੇਗੀ ।

ਅਨਪੜਤਾ ਅਤੇ ਗ਼ਰੀਬੀ ਨਾਲ ਜੂਝਦੇ ਪਾਕਿਸਤਾਨ ਨੂੰ ਸਮੇ ਦਾ ਹਾਣੀ ਬਣਾਉਣ ਲਈ ਕੀਤੀਆਂ ਕੋਸ਼ਿਸ਼ਾਂ ਵੀ ਰੰਗ ਦਿਖਾ ਰਹੀਆਂ ਹਨ, ਚੀਨ ਵੱਲੋਂ ਪਾਕਿਸਤਾਨ ਦੇ ਵੀਹ ਹਜਾਰ ਵਿਦਿਆਰਥੀਆਂ ਨੂੰ ਉੱਚ ਸਿਖਿਆ ਲਈ ਹਰ ਸਾਲ ਫੈਲੋਸ਼ਿਪ ਦੇਣ ਦਾ ਐਲਾਨ ਕੀਤਾ ਗਿਆ। ਸਰਕਾਰੀ ਢਾਂਚੇ ਨੂੰ ਦਰੁਸਤ ਕਰਨ ਲਈ ਇਮਰਾਨ ਖਾਨ ਵੱਲੋਂ ਸਰਕਾਰੀ ਤੰਤਰ ਨੂੰ ਰਾਜਨੀਤਿਕ ਗੁਲਾਮੀ ਤੋਂ ਮੁਕਤ ਕਰਨ ਦੇ ਵਾਅਦੇ ਬੇਸ਼ਕ ਕੀਤੇ ਗਏ ਨੇ ਪਰ ਇਹਨਾਂ ਬਾਰੇ ਅਜੇ ਤਕ ਕੋਈ ਖਾਸ ਖਬਰ ਸੁਣਨ ਨੂੰ ਨਹੀਂ ਮਿਲੀ। ਪਰ ਨਵੀ ਸਰਕਾਰ ਆਉਣ ਨਾਲ ਦੇਸ਼ ਵਿਚ ਸੁਰੱਖਿਆ ਦੇ ਗ੍ਰਾਫ ਵਿਚ ਸੁਧਾਰ ਹੋਇਆ ਹੈ। ਬ੍ਰਿਟਿਸ਼ ਏਅਰ ਲਾਈਨਜ਼ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਲੰਮੇ ਸਮੇ ਤੋਂ ਪਾਕਿਸਤਾਨ ਤੋਂ ਬੰਦ ਕੀਤੀਆਂ ਉਡਾਣਾਂ ਨੂੰ ਫਿਰ ਤੋਂ ਚਾਲੂ ਕਰਨੀਆਂ ਇਸ ਗੱਲ ਦੀ ਤਸਦੀਕ ਕਰਦੀਆਂ ਹਨ, ਪਰ ਪਿਛਲੇ ਮਹੀਨੇ ਪੰਜਾਬ ਵਿਚ ਪੁਲਿਸ ਵੱਲੋ ਕੀਤੇ ਝੂਠੇ ਪੁਲਿਸ ਮੁਕਾਬਲੇ ਨੇ ਸਰਕਾਰ ਦੀ ਕੀਤੀ ਕਰਾਈ ਖੇਹ ਵਿਚ ਪਾਉਣ ਵਿਚ ਕੋਈ ਕਸਰ ਨੀ ਛੱਡੀ।

ਇਮਰਾਨ ਖਾਨ ਸਰਕਾਰ ਦੇ ਪਹਿਲੇ ਸੌ ਦਿਨ੍ਹਾਂ ਦੇ ਕਾਰਜਕਾਲ ਵਿਚ ਲੰਮੇ ਸਮੇ ਤੋਂ ਗੁਰਬਤ ਨਾਲ ਜੂਝ ਰਹੀ ਪਾਕਿਸਤਾਨ ਰੇਲਵੇ ਡੇਢ ਸੌ ਕਰੋੜ ਰੁਪਏ ਰੈਵੇਨਿਊ ਦਾ ਇਜਾਫਾ ਦਰਜ ਕਰਕੇ ਪਾਕਿਸਤਾਨ ਰੇਲਵੇ ਦੇ ਇਤਿਹਾਸ ਚ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਇਸ ਇਜਾਫੇ ਨਾਲ ਸਰਕਾਰ ਨੇ ਅੱਠ ਨਵੀਆਂ ਗੱਡੀਆਂ ਲੋਕਾਂ ਲਈ ਸ਼ੁਰੂ ਕੀਤੀਆਂ ਨੇ ਅਤੇ ਰੇਲਵੇ ਵਿਚ ਗਿਆਰਾਂ ਹਾਜਰ ਵਰਕਰਾਂ ਦੀ ਭਰਤੀ ਕਰਨ ਲਈ ਕੰਮ ਸ਼ੁਰੂ ਕਰਨ ਜਾ ਰਹੀ ਹੈ। ਸੱਚਮੁੱਚ ਇਹ ਕਦਮ ਨੌਕਰੀਆਂ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ। ਅੱਜ ਦੇ ਸਮੇ ਜਦੋ ਭਾਰਤ ਵਿਚ ਆਏ ਦਿਨ ਘੱਟ ਗਿਣਤੀਆਂ ਦੀਆਂ ਹੱਤਿਆਵਾਂ ਭੀੜ ਵੱਲੋਂ ਕੀਤੇ ਜਾਣ ਦੀਆਂ ਖਬਰਾਂ ਆਮ ਹੋ ਗਈਆਂ ਹਨ , ਓਥੇ ਇਸਲਾਮਿਕ ਕੱਟੜਤਾ ਦਾ ਸ਼ਿਕਾਰ ਪਾਕਿਸਤਾਨ ਆਪਣੀ ਛਵੀ ਨੂੰ ਸੁਧਾਰਨ ਲਈ ਕੋਸ਼ਿਸ਼ ਕਰ ਰਿਹਾ ਹੈ। ਆਸ਼ਿਮਾ ਬੀਬੀ ਦੀ ਮੌਤ ਦੀ ਸਜਾ ਸੁਪਰੀਮ ਕੋਰਟ ਵੱਲੋਂ ਮਾਫ ਕਰਨੀ, ਸਿਖਾਂ ਲਈ ਕਰਤਾਰਪੁਰ ਦਾ ਲਾਂਘਾ ਖੋਲਣ ਲਈ ਅੱਗੇ ਵੱਧ ਕੇ ਉਪਰਾਲੇ ਕਰਨੇ, ਪਾਕਿਸਤਾਨ ਵਿਚ ਸਥਿਤ ਘੱਟ ਗਿਣਤੀ ਨਾਲ ਸੰਬੰਧਿਤ ਸਥਾਨਾਂ ਲਈ ਉਪਰਾਲੇ ਕਰਨੇ ਅਤੇ ਸਿੱਖਾਂ ਲਈ ਆਨ ਅਰਾਈਵਲ ਵੀਜਾ ਸ਼ੁਰੂ ਕਰਨ ਦੀ ਗੱਲ। ਇਹ ਸਾਰੀਆਂ ਗੱਲਾਂ ਪਾਕਿਸਤਾਨ ਵਿਚ ਹੋ ਰਹੀਆਂ ਹਨ , ਇਹ ਸੁਣ ਕੇ ਸੁਪਨਾ ਹੀ ਜਾਪਦਾ ਹੈ, ਪਰ ਇਹੀ ਸੱਚ ਹੈ। ਗੱਲ ਤਾਂ ਇਹ ਹੈ ਕਿ ਇਮਾਨਦਾਰ ਚੌਂਕੀਦਾਰ ਨੇ ਦੇਸ਼ ਨੂੰ ਮੁੜ ਲੀਹ ਤੇ ਲਿਓਣਾ ਸ਼ੁਰੂ ਕਰ ਦਿੱਤਾ ਹੈ। ਅਤੇ ਇਹ ਸਭ ਉਸ ਵੇਲੇ ਹੋ ਰਿਹਾ ਜਦੋ ਭਾਰਤ ਨੇ ਸ਼ਰੇਆਮ ਇਹ ਐਲਾਨ ਕੀਤਾ ਹੈ ਕਿ ਉਹ ਪਾਕਿਸਤਾਨ ਨੂੰ ਦੁਨੀਆ ਤੋਂ ਅਲੱਗ ਥਲੱਗ ਕਰ ਦੇਵੇਗਾ ਅਤੇ ਇਸ ਲਈ ਕੋਸ਼ਿਸ਼ ਵੀ ਕਰ ਰਿਹਾ ਹੈ। ਪਰ ਪਾਕਿਸਤਾਨ ਅਲੱਗ ਥਲੱਗ ਹੋਣ ਦੀ ਬਜਾਏ ਦੁਨੀਆ ਨਾਲ ਹੋਰ ਜੁੜ ਰਿਹਾ ਹੈ। ਮਤਲਬ ਕਿ ਇਮਰਾਨ ਖਾਨ ਦੀ ਸੂਝ ਬੁਝ ਨੇ ਸਰਕਾਰ ਚਲਾਉਣ ਦੇ ਬੇਹਤਰੀਨ ਤਰੀਕੇ ਅਪਣਾਏ ਹਨ।
ਗੁਰਬੀਰ ਸਿੰਘ

Check Also

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ …

%d bloggers like this: