Home / ਮੁੱਖ ਖਬਰਾਂ / ਕਾਰ ਨਹਿਰ ਵਿਚ ਡਿੱਗਣ ਨਾਲ 4 ਨੌਜੁਆਨਾ ਦੀ ਮੌਤ

ਕਾਰ ਨਹਿਰ ਵਿਚ ਡਿੱਗਣ ਨਾਲ 4 ਨੌਜੁਆਨਾ ਦੀ ਮੌਤ

ਫ਼ਾਜ਼ਿਲਕਾ-ਮਲੋਟ ਰੋਡ ‘ਤੇ ਗੰਗ ਕਨਾਲ ਨਹਿਰ ਵਿਚ ਕਾਰ ਡਿੱਗਣ ਕਾਰਨ 4 ਨੌਜਵਾਨਾਂ ਦੀ ਮੌਤ ਹੋ ਗਈ। ਗੋਤਾ ਖੋਰਾਂ ਨੇ ਜੀਸੀਬੀ ਦੇ ਮਦਦ ਨਾਲ ਕਾਰ ਤੇ ਲਾਸ਼ਾਂ ਬਾਹਰ ਕੱਢ ਲਈਆਂ ਹਨ। ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ, ਗੁਰਲਾਲ, ਲਾਲਾ ਤੇ ਸਾਧ ਵਜੋਂ ਹੋਈ ਹੈ। ਇਨ੍ਹਾਂ ਦੀ ਉਮਰ 20-22 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਨੇ ਆਪਣੇ ਦੋਸਤ ਦੀ ਕਾਰ ਮੰਗੀ ਸੀ ਤੇ ਪਿੰਡ ਮਿੱਡਾ ਵੱਲ ਜਾ ਰਹੇ ਸਨ ਪਰ ਰਸਤੇ ਵਿਚ ਹੀ ਹਾਦਸੇ ਦਾ ਸ਼ਿਕਾਰ ਹੋ ਗਏ।

ਕਾਰ ਦੇ ਕੁਝ ਟੁਕੜੇ ਨਹਿਰ ਦੇ ਕੰਢੇ ਮਿਲਣ ਉਤੇ ਹਾਦਸੇ ਦਾ ਪਤਾ ਲੱਗਿਆ ਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਗੁਰਪ੍ਰੀਤ ਦਾ ਵਿਆਹ 18 ਅਪ੍ਰੈਲ ਨੂੰ ਵਿਆਹ ਸੀ। ਇਹ ਦੋਸਤ ਦੀ ਗੱਡੀ ਲੈ ਕੇ ਰਾਤ ਕਰੀਬ 9:30 ਵਜੇ ਉਸ ਦੇ ਘਰੋਂ ਨਿਕਲੇ ਪਰ ਆਪਣੇ ਘਰ ਨਹੀਂ ਪਹੁੰਚੇ। ਉਨ੍ਹਾਂ ਦੇ ਘਰ ਤੇ ਆਂਢ-ਗੁਆਂਢ ਸੰਪਰਕ ਕਰਕੇ ਪੁੱਛਿਆ ਗਿਆ ਪਰ ਕੁਝ ਪਤਾ ਨਾ ਚੱਲਿਆ। ਫਿਰ ਚਾਰਾਂ ਦੀ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਦੀ ਗੱਡੀ ਦੀਆਂ ਕੁਝ ਨਿਸ਼ਾਨੀਆਂ ਨਹਿਰ ਦੇ ਬਾਹਰ ਪਈਆਂ ਮਿਲੀਆਂ। ਇਸ ਪਿੱਛੋਂ ਨਹਿਰ ਵਿੱਚ ਉਨ੍ਹਾਂ ਦੀ ਭਾਲ ਕੀਤੀ ਤਾਂ ਗੱਡੀ ਸਮੇਤ ਲਾਸ਼ਾਂ ਵੀ ਬਰਾਮਦ ਹੋ ਗਈਆਂ।

Check Also

ਜਾਣੋ ਕੋਣ ਹਨ ਵਿਸਾਖੀ ਤੇ ਨਗਰ ਕੀਰਤਨ ਦੌਰਾਨ ਨਾਚ ਗਾਣਾ ਭੰਗੜਾ ਪਵਾਉਣ ਵਾਲੇ

ਅੱਜ ਵੈਨਕੂਵਰ ਇਲਾਕੇ ‘ਚ ਚਲਦੇ ਰੇਡੀਓ 1600 ਏ. ਐਮ. ‘ਤੇ ਹੋਸਟਾਂ ਆਸ਼ਿਆਨਾ ਅਤੇ ਕੁਲਜੀਤ ਕੌਰ …