Breaking News
Home / ਪੰਜਾਬ / ਨਵੀਂ ਸਾਜਿਸ਼ – ਬਲਾਤਕਾਰੀ ਸੋਦਾ ਸਾਧ ਦੇ ਚੇਲੇ ਚੋਰੀ ਛਿਪੇ ਜੇਲ ਕੋਲ ਇੱਕਠੇ ਹੋਣ ਲੱਗੇ

ਨਵੀਂ ਸਾਜਿਸ਼ – ਬਲਾਤਕਾਰੀ ਸੋਦਾ ਸਾਧ ਦੇ ਚੇਲੇ ਚੋਰੀ ਛਿਪੇ ਜੇਲ ਕੋਲ ਇੱਕਠੇ ਹੋਣ ਲੱਗੇ

ਸਾਧਵੀਆਂ ਦੇ ਬਲਾਤਕਾਰ ਤੇ ਪੱਤਰਕਾਰ ਰਾਮਚੰਦ ਛੱਤਰਪਤੀ ਦੀ ਹੱਤਿਆ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੇ ਬੇਸ਼ਕ ਆਪਣੀ ਪੈਰੋਲ ਅਰਜੀ ਵਾਪਸ ਲੈ ਲਈ ਹੈ ਪਰ ਇਸਦੇ ਬਾਵਜੂਦ ਉਨ੍ਹਾਂ ਦੇ ਅੰਨ੍ਹੇ ਭਗਤਾਂ ਦਾ ਰੋਹਤਕ ਜੇਲ੍ਹ ਦੇ ਨੇੜੇ ਪਹੁੰਚਣ ਲੱਗੇ ਹਨ।

ਹਲਾਂਕਿ ਪੁਲਿਸ ਨੇ ਬੋਰਡ ਲਗਾ ਕੇ ਜੇਲ੍ਹ ਦੇ ਨੇੜੇ ਤੇੜੇ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨ ਤੇ ਪਾਬੰਧੀ ਲਾਗ ਦਿੱਤੀ ਪਰ ਅੰਨ੍ਹੇ ਭਗਤ ਜੇਲ੍ਹ ਦੇ ਨੇੜੇ ਝਾੜੀਆਂ ਵਿੱਚ ਬੈਠੇ ਦਿਸ ਸਕਦੇ ਹਨ।

ਭਗਤ ਬਾਈਪਾਸ ਉੱਤੇ ਸਥਿਤ ਢਾਬਿਆਂ ਉੱਤੇ ਆਪਣੀ ਗੱਡੀਆਂ ਖੜੀਆਂ ਕਰ ਦਿੰਦੇ ਹਨ ਤੇ ਖੁਦ ਨੂੰ ਮੁਲਾਕਾਤੀ ਦੱਸ ਕੇ ਬੇਰੋਕ-ਟੋਕ ਘੁੰਮਦੇ ਰਹਿੰਦੇ ਹਨ। ਸੋਮਵਾਰ ਨੰ ਰਾਮ ਰਹੀਮ ਦੇ ਪਰਿਵਾਰ ਦੇ ਲੋਕ ਤੇ ਵਕੀਲ ਜੇਲ੍ਹ ਵਿੱਚ ਮਿਲਣ ਪਹੁੰਚੇ ਸਨ। ਇਸ ਦੌਰਾਨ ਰਾਮ ਰਹੀਮ ਨੇ ਜੇਲ੍ਹ ਪ੍ਰਸ਼ਾਸਨ ਨੂੰ ਆਪਣੀ ਪੈਰੋਲ ਅਰਜੀ ਨੂੰ ਵਾਪਸ ਲੈਣ ਦੀ ਐਪਲੀਕੇਸ਼ਨ ਦਿੱਤੀ।

ਜਦੋਂ ਉਹ ਰਾਮ ਰਹੀਮ ਨੇ ਪੈਰੋਲ ਅਰਜੀ ਦਿੱਤੀ ਸੀ, ਉਦੋਂ ਤੋਂ ਹੀ ਲਗਾਤਾਰ ਡੇਰਾ ਪ੍ਰੇਮੀ ਜੇਲ ਦੇ ਨੇੜੇ ਪਹੁੰਚਣੇ ਸ਼ੁਰੂ ਹੋ ਗਏ ਸਨ। ਇਸਨੂੰ ਦੇਖਦੇ ਹੋਏ ਰੋਹਤਕ ਪੁਲਿਸ ਨੂੰ ਬਕਾਇਦਾ ਇੱਕ ਬੋਰਡ ਲਗਾਉਣਾ ਪਿਆ ਕਿ ਇੱਥੇ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕਰਨਾ ਮਨ੍ਹਾ ਹੈ। ਇਹ ਇਸਲਈ ਕੀਤਾ ਗਿਆ ਕਿ ਉਨ੍ਹਾਂ ਦੇ ਸਮਰਥਕ ਕਿਸੇ ਨਾ ਕਿਸੇ ਬਹਾਨੇ ਤੋਂ ਇੱਥੇ ਪਹੁੰਚਦੇ ਸਨ ਤੇ ਫੋਟੋ ਕਰਦੇ ਸਨ। ਝਾੜੀਆਂ ਵਿੱਚ ਬੈਠ ਕੇ ਖਾਣਾ ਵੀ ਖਾਂਦੇ ਸਨ। ਫਿਲਹਾਲ ਇੰਨਾ ਉੱਤੇ ਨਜ਼ਰ ਰੱਖੀ ਜਾ ਰਹੀ ਹੈ।

ਦੱਸ ਦੇਈਏ ਕਿ ਰਾਮ ਰਹੀਮ ਨੇ ਪ੍ਰਸ਼ਾਸਨ ਤੋਂ 42 ਦਿਨਾੰ ਦੀ ਪੈਰੋਲ ਮੰਗੀ ਸੀ। ਪੈਰੋਲ ਦੇ ਲਈ ਉਸਨੇ ਖੇਤੀ ਕਰਨ ਦਾ ਬਹਾਨਾ ਬਣਾਇਆ ਸੀ। ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਹਰਿਆਣਾ ਦੀ ਰਾਜਨੀਤੀ ਵੀ ਗਰਮ ਹੋ ਗਈ ਸੀ। ਹਰਿਆਣਾ ਭਾਜਪਾ ਦੇ ਕਈ ਆਗੂਆਂ ਨੇ ਰਾਮ ਰਹੀਮ ਦੀ ਪੈਰੋਲ ਦਾ ਸਮਰਥਕ ਕੀਤਾ ਸੀ। ਹਲਾਂਕਿ ਬਾਦ ਵਿੱਚ ਰਾਮ ਰਹੀਮ ਪੈਰੋਲ ਦੀ ਅਰਜੀ ਨੂੰ ਵਾਪਸ ਲੈ ਲਿਆ।

Check Also

ਕੇ.ਪੀ ਗਿੱਲ ਨੂੰ ਕੈਪਟਨ ਨੇ ਕਿਹਾ ਮਹਾਨ ਅਫ਼ਸਰ, ਪੰਜਾਬ ਨੂੰ ਕਦੇ ਵੀ ਕੱਟੜਪੰਥੀ ਸੂਬਾ ਬਣਨ ਨਹੀਂ ਦੇਵਾਂਗੇ

ਕੈਪਟਨ ਸਾਬ੍ਹ ਹੁਣ ਤਾਂ ਹਿੰਦੁਸੰਤਾਨ ਦਾ ਵੀ ਮੌਖੌਟਾ ਉਤਰ ਗਿਆ ਤੇ ਸਾਰੀ ਦੁਨੀਆਂ ਨੂੰ ਪਤਾ …