ਮਾਮਲਾ ਸਿੱਖਾਂ ਦੀ ਜਾਸੂਸੀ ਕਰਨ ਦਾ- ਮਨਮੋਹਣ ਵੱਲੋਂ ਅਪਣੇ ‘ਤੇ ਲੱਗੇ ਦੋਸ਼ਾਂ ‘ਤੋਂ ਇਨਕਾਰ

By April 12, 2019


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਰਮਨ ਵਿੱਚ ਸਰਗਰਮ ਸਿੱਖਾਂ ਦੀ ਭਾਰਤੀ ਇਜੰਸੀਆਂ ਲਈ ਜਾਸੂਸੀ ਦੇ ਦੋਸਾਂ ਦਾ ਸਾਹਮਣਾ ਕਰ ਰਹੇ ਮਨਮੋਹਣ ਸਿੰਘ ਨੇ ਅਪਣੇ ਫੇਸਬੁੱਕ ਖਾਤੇ ‘ਤੇ ਇੱਕ ਵੀਡੀਓ ਸੁਨੇਹਾ ਵਾਇਰਲ ਕਰ ਇਹ ਸਪੱਸਟੀਕਰਨ ਦਿੱਤਾ ਹੈ ਕਿ ਉਸਨੇ ਅਜਿਹਾ ਕੋਈ ਕੰਮ ਨਹੀ ਕੀਤਾ ਜਿਸ ਕਾਰਨ ਉਸਦਾ ਸਿਰ ਝੁੱਕ ਜਾਵੇ। ਮਨਮੋਹਣ ਸਿੰਘ ਨੇ ਛਪੀਆਂ ਖ਼ਬਰਾਂ ਨੂੰ ਅਤੇ ਉਹਨਾਂ ਵਿਰੁੱਧ ਸੋਸ਼ਲ ਮੀਡੀਆ ‘ਤੇ ਚੱਲ ਰਹੇ ਪ੍ਰਚਾਰ ਨੂੰ ਝੂਠ ਕਹਿਦਿਆਂ ਸਪੱਸਟ ਕੀਤਾ ਕਿ ਉਹਨਾਂ ‘ਤੇ ਜਰਮਨ ਪੁਲਿਸ ਨੂੰ ਸਿਰਫ ਸੱਕ ਹੈ ਤੇ ਅਜੇ ਮੁਕੱਦਮਾਂ ਅਦਾਲਤ ਵਿੱਚ ਨਹੀ ਚੱਲਿਆ।

ਉਹਨਾਂ ਅੱਗੇ ਕਿਹਾ ਕਿ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰਨਾਂ ਚਾਹੀਦਾਂ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ। ਉਹਨਾਂ ਕਿਹਾ ਕਿ ਇੱਕ ਪੱਤਰਕਾਰ ਹੋਣ ਦੇ ਨਾਤੇ ਉਹਨਾਂ ਦਾ ਹਰ ਪਾਰਟੀ ਨਾਲ ਸਬੰਧ ਹੈ ਜਿਸ ਕਾਰਨ ਉਹਨਾਂ ਦੀਆਂ ਤਸਵੀਰਾਂ ਹਰ ਪਾਰਟੀ ਦੇ ਵੱਡੇ ਆਗੂਆਂ ਨਾਲ ਦੇਖੀਆਂ ਜਾ ਸਕਦੀਆਂ ਹਨ ਜੋ ਸੋਸ਼ਲ ਮੀਡੀਆ ਤੇ ਤੋੜ-ਮਰੋੜ ਕੇ ਪੇਸ਼ ਕੀਤੀਆਂ ਜਾ ਰਹੀਆਂ ਹਨ। ਜਦਕਿ ਸੋਸ਼ਲ ਮੀਡੀਆ ‘ਤੇ ਉਹਨਾਂ ‘ਤੇ ਦੋਸਾਂ ਦੀ ਖ਼ਬਰ ਜਿੰਮੇਬਾਰ ਸਿੱਖ ਆਗੂਆਂ ‘ਤੋਂ ਪਹਿਲਾਂ ਵਾਸਿਗਟਨ ਪੋਸਟ ਅਤੇ ਜਰਮਨ ਅਖ਼ਬਾਰ ਛਾਪ ਚੁੱਕੇ ਹਨ ਤੇ ਜਰਮਨ ਦੀ ਫੈਡਰਲ ਕੋਰਟ ਆਫ ਜਸਟਿਸ ਦੇ ਸੰਘੀ ਅਟਾਰਨੀ ਜਰਨਲ ਦੀ ਵੈਬਸਾਈਟ ਤੇ ਵੀ ਮੌਜੂਦ ਹੈ।
[su_youtube_advanced url=”https://www.youtube.com/watch?v=gFthhxULtKg&feature=youtu.be”]