Breaking News
Home / ਅੰਤਰ ਰਾਸ਼ਟਰੀ / ਭਾਰਤ ਅਮਰੀਕੀ ਉਤਪਾਦਾਂ ਉਤੇ 100 ਫੀਸਦੀ ਡਿਊਟੀ ਵਸੂਲ ਰਿਹਾ : ਟਰੰਪ

ਭਾਰਤ ਅਮਰੀਕੀ ਉਤਪਾਦਾਂ ਉਤੇ 100 ਫੀਸਦੀ ਡਿਊਟੀ ਵਸੂਲ ਰਿਹਾ : ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਉਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਭਾਰਤ ਵੱਡੀ ਗਿਣਤੀ ਵਿਚ ਅਮਰੀਕੀ ਉਤਪਾਦਾਂ ਉਤੇ 100 ਫੀਸਦੀ ਤੋਂ ਜ਼ਿਆਦਾ ਡਿਊਟੀ ਵਸੂਲ ਰਿਹਾ ਹੈ।ਟਰੰਪ ਨੇ ਸ਼ਨੀਵਾਰ ਨੂੰ ਲੌਸ ਵੇਗਾਸ ਵਿਚ ਆਪਣੇ ਪ੍ਰਸ਼ਾਸਨ ਨੂੰ ਕਿਹਾ ਕਿ ਭਾਰਤ ਸਾਡੇ ਤੋਂ ਕਾਫੀ ਜ਼ਿਆਦਾ ਡਿਊਟੀ ਵਸੂਲ ਰਿਹਾ ਹੈ। ਮਹਾਨ ਦੇਸ਼, ਮਹਾਨ ਦੋਸਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਚੀਜ਼ਾਂ ਲਈ ਸਾਡੇ ਤੋਂ 100 ਫੀਸਦੀ ਤੋਂ ਜ਼ਿਆਦਾ ਡਿਊਟੀ ਵਸੂਲ ਰਿਹਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਉਥੇ ਅਮਰੀਕਾ ਵੱਲੋਂ ਭਾਰਤ ਦੇ ਅਜਿਹੇ ਉਤਪਾਦਾਂ ਉਤੇ ਵੀ ਕੁਝ ਵੀ ਡਿਊਟੀ ਨਹੀਂ ਲਈ ਜਾ ਰਹੀ। ਇਸ ਤਰ੍ਹਾਂ ਦੇ ਕਾਰੋਬਾਰ ਨਾਲ ਅਮਰੀਕਾ ਨੂੰ ਘਾਟਾ ਹੋ ਰਿਹਾ ਹੈ।ਇਸ ਤੋਂ ਇਕ ਦਿਨ ਪਹਿਲਾਂ ਟਰੰਪ ਨੇ ਭਾਰਤ ਦੀ ਆਲੋਚਨਾ ਕਰਦੇ ਹੋਏ ਉਸ ਨੂੰ ਦੁਨੀਆ ਦਾ ਸਭ ਤੋਂ ਜ਼ਿਆਦਾ ਡਿਊਟੀ ਵਸੂਲਣ ਵਾਲਾ ਦੇਸ਼ ਦੱਸਿਆ ਸੀ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਭਾਰਤ ਨੂੰ ਕਈ ਵਾਰ ਟੈਰਿਫ ਕਿੰਗ ਕਹਿੰਦੇ ਰਹਿੰਦੇ ਹਨ, ਜੋ ਅਮਰੀਕੀ ਉਤਪਾਦਾਂ ਉਤੇ ਕਾਫੀ ਜ਼ਿਆਦਾ ਡਿਊਟੀ ਲਗਾਉਂਦਾ ਹੈ।

Check Also

ਬਰੈਂਪਟਨ ਵਿਖੇ ਨੋਜਵਾਨ ਵੱਲੋਂ ਆਤਮ -ਹੱਤਿਆਂ ਦੀ ਖ਼ਬਰ

ਬਰੈਂਪਟਨ ਕੈਨੇਡਾ ਵਿਖੇ ਪਾਤੜਾਂ ਦੇ ਪਿੰਡ ਸ਼ੁਤਰਾਣਾ ਦੇ ਡੇਰੇ ਤੋਂ ਕੈਨੇਡਾ ਪੜ੍ਹਨ ਗਏ ਨੌਜਵਾਨ ਹਰਮਿੰਦਰ …

%d bloggers like this: