Breaking News
Home / ਅੰਤਰ ਰਾਸ਼ਟਰੀ / ਭਾਰਤੀ ਇਮੀਗਰੇਸ਼ਨ ਸਲਾਹਕਾਰਾਂ ਸਬੰਧੀ ਕਨੇਡਾ ਦੀ ਅਖਬਾਰ ਵਲੋਂ ਸਨਸਨੀਖੇਜ਼ ਖੁਲਾਸੇ

ਭਾਰਤੀ ਇਮੀਗਰੇਸ਼ਨ ਸਲਾਹਕਾਰਾਂ ਸਬੰਧੀ ਕਨੇਡਾ ਦੀ ਅਖਬਾਰ ਵਲੋਂ ਸਨਸਨੀਖੇਜ਼ ਖੁਲਾਸੇ

ਓਵਰਸੀਜ਼ ਇਮੀਗਰੇਸ਼ਨ ਦੇ ਕੁਲਦੀਪ ਬਾਂਸਲ ਅਤੇ ਕੁਝ ਹੋਰ ਇਮੀਗਰੇਸ਼ਨ ਸਲਾਹਕਾਰਾਂ ਸਬੰਧੀ ਕੈਨੇਡਾ ਦੇ ਕੌਮੀ ਅਖਬਾਰ “ਗਲੋਬ ਐਂਡ ਮੇਲ” ਦੀ ਪੱਤਰਕਾਰ ਕੈਥੀ ਟੌਮਲਿਨਸਨ ਨੇ ਜੋ ਖੋਜ ਭਰਪੂਰ ਰਿਪੋਰਟ ਛਾਪੀ ਹੈ, ਉਸ ਵਾਸਤੇ ਉਸਦੀ ਟੀਮ 4 ਮਹੀਨੇ ਗਵਾਹਾਂ ਨਾਲ ਗੱਲਬਾਤ ਕਰਕੇ ਸਬੂਤ ਇਕੱਤਰ ਕਰਦੀ ਰਹੀ।ਪਰਸੋਂ ਮੇਰੇ ਵਲੋਂ “ਗਲੋਬ ਐਂਡ ਮੇਲ” ਦੀ ਉਕਤ ਰਿਪੋਰਟ ਫੇਸਬੁੱਕ ‘ਤੇ ਸਾਂਝੀ ਕੀਤੀ ਗਈ ਸੀ, ਜੋ ਕਿ ਪੱਤਰਕਾਰ ਵਜੋਂ ਮੇਰਾ ਫਰਜ਼ ਸੀ। ਉਮੀਦ ਕਰਦਾਂ ਕਿ ਕੱਲ-ਪਰਸੋਂ ਨੂੰ ਬਾਕੀ ਰੇਡੀਓ, ਟੀਵੀ ਤੇ ਅਖਬਾਰਾਂ ਵਾਲੇ ਵੀ ਹੋਰ ਖਬਰਾਂ ਵਾਂਗ ਇਹ ਖਬਰ ਲਾਉਣ ਦਾ ਫਰਜ਼ ਨਿਭਾਉਣਗੇ।ਕੁਲਦੀਪ ਬਾਂਸਲ ਨਾਲ ਕੰਮ ਕਰਦੇ ਰਹੇ ਕਰਮਚਾਰੀ ਅਰਜੁਨ ਚੌਧਰੀ ਦੇ ਹਵਾਲੇ ਨਾਲ “ਗਲੋਬ ਐਂਡ ਮੇਲ” ਦੀ ਉਕਤ ਰਿਪੋਰਟ ‘ਚ ਬਹੁਤ ਸਨਸਨੀਖੇਜ ਖੁਲਾਸੇ ਕੀਤੇ ਗਏ ਹਨ, ਜਿਨ੍ਹਾਂ ਦਾ ਪੰਜਾਬੀ ਤਰਜਮਾ ਹੇਠਾਂ ਦੇ ਰਿਹਾਂ।ਕਿਰਪਾ ਕਰਕੇ ਕਿਸੇ ਲਈ ਵੀ ਮਾੜੀ ਸ਼ਬਦਾਵਲੀ ਨਾ ਵਰਤੀ ਜਾਵੇ ਤੇ ਨਾ ਹੀ ਫੇਕ ਆਈ ਡੀ ਤੋਂ ਮੂੰਹ ਲੁਕੋ ਕੇ ਕੋਈ ਨਿਰਾਧਾਰ ਦੋਸ਼ ਲਾਏ ਜਾਣ, ਜੋ ਕਹਿਣਾ ਅਸਲੀ ਆਈ ਤੋਂ ਕਿਹੋ ਵਰਨਾ ਕੁਮੈਂਟ ਡਿਲੀਟ ਕੀਤੇ ਜਾਣਗੇ। – ਗੁਰਪ੍ਰੀਤ ਸਿੰਘ ਸਹੋਤਾ

ਅਰਜੁਨ ਚੌਧਰੀ ਦੇ ਬਿਆਨ:
ਉਸਦੇ ਸਾਬਕਾ ਸਹਾਇਕ ਮੁਤਾਬਿਕ ਕੁਲਦੀਪ ਬਾਂਸਲ ਮਾੜੇ ਨੂੰ ਦਬਾ ਲੈਂਦਾ ਸੀ ਤੇ ਧੌਣੋਂ ਫੜ ਲੈਂਦਾ ਸੀ।
ਬਹੁਤ ਸਾਰੇ ਨਵੇਂ ਲੋਕਾਂ ਨੇ ਬਾਂਸਲ ਨੂੰ ਦੁਬਈ ਜਾਂ ਭਾਰਤ ‘ਚ ਪੈਸੇ ਦਿੱਤੇ, ਨਕਦ। ਸਾਬਕਾ ਸਹਾਇਕ ਦੇ ਕਹਿਣ ਮੁਤਾਬਿਕ ਜੋ ਸੂਟਕੇਸਾਂ ‘ਚ ਭਰ ਕੇ ਵਾਪਸ ਕੈਨੇਡਾ ਲਿਆਂਦੇ ਗਏ। ਕਈ ਮਹੀਨਿਆਂਬੱਧੀ ਜੌਬ ਆਫਰਾਂ ਉਡੀਕਦੇ ਰਹੇ, ਜੋ ਕਦੇ ਬਣੀਆਂ ਹੀ ਨਹੀਂ। ਬਾਕੀ ਕੈਨੇਡਾ ਤਾਂ ਪੁੱਜ ਗਏ ਪਰ ਇੱਥੇ ਆ ਕੇ ਪਤਾ ਲੱਗਾ ਕਿ ਜੋ ਨੌਕਰੀਆਂ ਉਨ੍ਹਾਂ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਹ ਤਾਂ ਹੈ ਈ ਨਹੀਂ।ਚੌਧਰੀ ਮੁਤਾਬਿਕ ਬਾਂਸਲ ਉਨ੍ਹਾਂ ਦੇ ਪੈਸੇ ਫਿਰ ਵੀ ਰੱਖ ਗਿਆ ਅਤੇ ਕਈ ਕੇਸਾਂ ‘ਚ ਉਨ੍ਹਾਂ ਤੋਂ ਹੋਰ ਪੈਸੇ ਮੰਗੇ। ਇਸ ਤਰਾਂ ਉਹ ਅਮੀਰ ਆਦਮੀ ਬਣ ਗਿਆ। ਹੁਣ ਉਸਦੇ ਪਰਿਵਾਰ ਨਾਲ ਉਸ ਕੋਲ ਗੌਲਫ ਕੋਰਸ ਹੈ, ਇੱਕ ਬੈਂਕੁਇਟ ਹਾਲ ਹੈ ਅਤੇ ਜਨਤਕ ਰਿਕਾਰਡ ਮੁਤਾਬਿਕ 15 ਮਿਲੀਅਨ ਡਾਲਰ ਦੇ ਮੁੱਲ ਦੀ ਜਾਇਦਾਦ ਹੈ।ਬਾਂਸਲ ਦੇ ਸਾਬਕਾ ਸਹਾਇਕ ਅਰਜੁਨ ਚੌਧਰੀ ਨੇ ਕਿਹਾ ਕਿ ਇਹ ਸੋਚ ਕੇ ਹੀ ਮੈਨੂੰ ਘ੍ਰਿਣ ਹੁੰਦੀ ਹੈ। ਮੇਰਾ ਧੁਰ ਅੰਦਰ ਬਿਮਾਰ ਹੋ ਜਾਂਦਾ ਕਿ ਕੀ ਹੁੰਦਾ ਰਿਹਾ ਅਤੇ ਹਾਲੇ ਵੀ ਹੋ ਰਿਹਾ। ਇਮਾਨਦਾਰੀ ਨਾਲ ਦੱਸਾਂ, ਮੈਂ ਵੀ ਇਸਦਾ ਹਿੱਸਾ ਸੀ।ਚੌਧਰੀ ਮੁਤਾਬਿਕ ਬਾਂਸਲ ਨੌਕਰੀ ਅਤੇ ਵੀਜ਼ਾ ਪ੍ਰਾਪਤ ਕਰਨ ਦੇ ਚਾਹਵਾਨਾਂ ਨੂੰ ਲੰਮਾ ਸਮਾਂ ਰਿਸੈਸ਼ਪਨ ਏਰੀਏ ‘ਚ ਬਿਠਾਉਣਾ ਪਸੰਦ ਕਰਦਾ ਸੀ। ਸਾਡੇ ਕੋਲ 10 ਵਰਕ ਪਰਮਿਟ ਹੁੰਦੇ ਤੇ ਬਾਹਰ 50 ਲੋਕ ਉਡੀਕ ਕਰ ਰਹੇ ਹੁੰਦੇ। ਉਹ ਅਰਮਾਨੀ ਦੀ ਪੈਂਟ ਪਾ ਕੇ ਉਨ੍ਹਾਂ ਨੂੰ ਬਾਹਰ ਇੰਤਜ਼ਾਰ ਕਰਵਾਉਂਦਾ।

ਚੌਧਰੀ ਮੁਤਾਬਿਕ ਬਾਂਸਲ ਨੇ ਉਸਨੂੰ ਦੋ ਮੁੱਖ ਕੰਮ ਦਿੱਤੇ ਸਨ। ਆਨਲਾਈਨ ਵੱਖ-ਵੱਖ ਨੌਕਰੀਆਂ ਦੀਆਂ ਐਡਜ਼ ਪਾਉਣੀਆਂ, ਜਿਨ੍ਹਾਂ ‘ਚੋ ਬਹੁਤੀਆਂ ਨੌਕਰੀਆਂ ਹੁੰਦੀਆਂ ਹੀ ਨਹੀਂ ਸਨ, ਅਤੇ ਬੇਰੋਜ਼ਗਾਰ ਗਾਹਕਾਂ ਨੂੰ ਫੋਨ ਕਰਨੇ, ਜੋ ਪਹਿਲਾਂ ਹੀ ਬਾਂਸਲ ਨੂੰ ਪੈਸੇ ਦੇ ਚੁੱਕੇ ਹੁੰਦੇ ਤੇ ਉਨ੍ਹਾਂ ‘ਤੇ ਹੋਰ ਪੈਸੇ ਦੇਣ ਲਈ ਦਬਾਅ ਪਾਇਆ ਜਾਂਦਾ।ਮੁਕੱਦਮਿਆਂ ਅਤੇ ਸ਼ਿਕਾਇਤਾਂ ‘ਚ ਬਾਂਸਲ ਅਤੇ ਹੋਰ ਸਲਾਹਕਾਰਾਂ ਖਿਲਾਫ ਡਰਾਉਣ-ਧਮਕਾਉਣ ਦੇ ਦੋਸ਼ ਵੀ ਲਾਏ ਗਏ ਹਨ, ਜਿਸ ਵਿੱਚ ਉਨ੍ਹਾਂ ਨੂੰ ਕਿਹਾ ਜਾਂਦਾ ਕਿ ਪੈਸੇ ਦਿਓ ਵਰਨਾ ਤੁਹਾਡਾ ਕੇਸ ਖਰਾਬ ਕਰ ਦਿੱਤਾ ਜਾਵੇਗਾ।ਚੌਧਰੀ ਮੁਤਾਬਿਕ ਉਸਦੇ ਮਾਲਕ ਨੂੰ ਏਨਾ ਵਿਸ਼ਵਾਸ ਸੀ ਕਿ ਉਹ ਫੜ ਨਹੀਂ ਹੋਵੇਗਾ। ਉਸਨੇ ਦੋਸ਼ ਲਾਏ ਕਿ 2015 ‘ਚ ਉਸਨੂੰ ਬਾਂਸਲ ਨੇ ਇੱਕ ਵਾਰ ਕੰਮ ‘ਤੇ ਐਤਵਾਰ ਵਾਲੇ ਦਿਨ ਸੱਦਿਆ ਕਿ ਟੈਕਨੀਸ਼ੀਅਨਾਂ ਨਾਲ ਮਦਦ ਕਰ ਕੇ ਕੰਪਨੀ ਦੇ ਕੰਪਿਊਟਰ ਬਦਲੇ ਜਾ ਸਕਣ ਅਤੇ ਕੇਸਾਂ ਦੀਆਂ ਫਾਈਲਾਂ ਸਾਫ ਕੀਤੀਆਂ ਜਾ ਸਕਣ। ਉਸੇ ਹਫਤੇ ਬਾਅਦ ‘ਚ ਇੰਮੀਗਰੇਸ਼ਨ ਅਧਿਕਾਰੀਆਂ ਅਤੇ ਕੈਨੇਡਾ ਰੈਵੇਨਿਊ ਏਜੰਸੀ ਨੇ ਦਫਤਰ ‘ਤੇ ਛਾਪਾ ਮਾਰਿਆ।ਚੌਧਰੀ ਮੁਤਾਬਿਕ ਵਿੱਚੋਂ ਕੁਝ ਨਾ ਨਿਕਲਿਆ ਕਿਉਂਕਿ ਉਸਨੂੰ ਪਹਿਲਾਂ ਹੀ ਪਤਾ ਸੀ ਕਿ ਕੀ ਹੋ ਰਿਹਾ। ਚੌਧਰੀ ਨੂੰ ਵਿਸ਼ਵਾਸ ਹੈ ਕਿ ਕਿਸੇ ਨੇ ਬਾਂਸਲ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ।

Check Also

“ਖਾਲਸਾ ਸੈਂਟਰ ਗੁਰਮਤਿ ਕੈਂਪ” ਦੀ ਇਮਾਰਤ ਅੱਗ ਨਾਲ ਨੁਕਸਾਨੀ ਗਈ

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ ਸਰੀ ਤੋਂ ਤਕਰੀਬਨ 75 ਕਿਲੋਮੀਟਰ ਦੂਰ ਅਤੇ ਐਬਸਫੋਰਡ …

%d bloggers like this: