Breaking News
Home / ਅੰਤਰ ਰਾਸ਼ਟਰੀ / ਲੋਕ ਸਭਾ ਚੋਣਾਂ: ਹੇਮਾ ਮਾਲਨੀ ਖਿਲਾਫ਼ ਚੋਣ ਜਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ

ਲੋਕ ਸਭਾ ਚੋਣਾਂ: ਹੇਮਾ ਮਾਲਨੀ ਖਿਲਾਫ਼ ਚੋਣ ਜਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ

ਬਾਲੀਵੁੱਡ ਦੀ ਡ੍ਰੀਮ ਗਰਲ ਤੇ ਭਾਜਪਾ ਦੀ ਸਥਾਨਕ ਸੰਸਦ ਮੈਂਬਰ ਹੇਮਾ ਮਾਲਨੀ ’ਤੇ ਇੱਥੇ ਬਿਨਾਂ ਆਗਿਆ ਲਏ ਇਕ ਚੋਣ ਸਭਾ ਕਰਨ ਦੇ ਮਾਮਲੇ ਚ ਚੋਣ ਜਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੰਗਲਵਾਰ ਨੂੰ ਛਾਤਾ ਤਹਿਸੀਲ ਖੇਤਰ ਦੇ ਚੈਮੁਹਾ ਬਲਾਕਾ ਦੇ ਦਿੱਲੀ–ਆਗਰਾ ਰਾਸ਼ਟਰੀ ਰਾਜਮਾਰਗ ਤੇ ਸਥਿਤ ਆਝਈ ਖੁਰਦ ਪਿੰਡ ਚ ਹੇਮਾ ਮਾਲਨੀ ਨੇ ਇਕ ਚੋਣ ਰੈਲੀ ਕੀਤੀ ਸੀ। ਜਿਸ ਨੂੰ ਲੈ ਕੇ ਵਰਿੰਦਾਵਨ ਥਾਣੇ ਚ ਮਾਮਲਾ ਦਰਜ ਕੀਤਾ ਗਿਆ ਹੈ।ਇਸ ਮਾਮਲੇ ਚ ਜ਼ਿਲ੍ਹਾ ਅਧਿਕਾਰੀ ਤੇ ਜ਼ਿਲ੍ਹਾ ਚੋਣ ਅਧਿਕਾਰੀ ਮੁਤਾਬਕ ਇਸ ਸਭਾ ਰੈਲੀ ਦੇ ਭਾਜਪਾ ਪ੍ਰਬੰਧਕ ਪੰਕਜ ਸ਼ਰਮਾ ਨੇ ਪਿੰਡ ਚ ਸਭਾ ਦੀ ਆਗਿਆ ਲਈ ਸੀ ਪਰ ਉਸ ਦਿਨ ਸਭਾ ਨਾ ਕਰਕੇ ਕਾਲਜ ਚ ਸਿਖਲਾਈ ਪ੍ਰੋਗਰਾਮ ਦੌਰਾਨ ਹੀ ਮੰਚ ਤੇ ਹੋਰਨਾਂ ਵਿਵਸਥਾਵਾਂ ਕਰਕੇ ਸਭਾ ਕੀਤੀ ਗਈ, ਜਿਹੜੀ ਕਿ ਪੂਰੀ ਤਰ੍ਹਾਂ ਚੋਣ ਜਾਬਤੇ ਦੀ ਉਲੰਘਣਾ ਹੈ।

ਅਧਿਕਾਰੀ ਮੁਤਾਬਕ ਰਾਲੋਦ ਨੇਤਾ ਤਾਰਾਚੰਦ ਗੋਸਵਾਮੀ ਦੀ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਨੂੰ ਨੋਟਿਸ ਚ ਲੈਂਦਿਆਂ ਭਾਜਪਾ ਦੀ ਉਮੀਦਵਾਰ ਹੇਮਾ ਮਾਲਨੀ ਤੇ ਪ੍ਰੋਗਰਾਮ ਪ੍ਰਬੰਧਕ ਪੰਕਜ ਸ਼ਰਮਾ ਨੂੰ ਨੋਟਿਸ ਜਾਰੀ ਕਰ ਜਵਾਬ ਦੇਣ ਲਈ ਕਿਹਾ ਤੇ ਤਸੱਲੀਬਖ਼ਸ਼ ਜਵਾਬ ਨਾ ਮਿਲਣ ਕਾਰਨ ਸਬੰਧਤ ਅਧਿਕਾਰੀ ਨੇ ਇਸ ਮਾਮਲੇ ਚ ਚੋਣ ਜਾਬਤੇ ਦੀ ਉਲੰਘਣਾ ਦਾ ਮੁਕੱਦਮਾ ਦਰਜ ਕਰਾ ਕੇ ਚੋਣ ਕਮਿਸ਼ਨ ਕਮੇਟੀ ਨੂੰ ਰਿਪੋਰਟ ਭੇਜ ਦਿੱਤੀ ਹੈ

Check Also

ਸਮਰਥਨ ਘਟਣ ਕਾਰਨ ਟਰੰਪ ਅੱਧ ਵਿਚਕਾਰ ਹੋ ਸਕਦੇ ਨੇ ਚੋਣਾਂ ਤੋਂ ਲਾਂਭੇ !

3 ਨਵੰਬਰ ਨੂੰ ਹੋਣ ਜਾ ਰਹੀਆਂ ਅਮਰੀਕਨ ਰਾਸ਼ਟਰਪਤੀ ਦੀਆਂ ਚੋਣਾਂ ‘ਚ ਡੈਮੋਕਰੈਟਕ ਉਮੀਦਵਾਰ ਜੋਅ ਬਾਈਡਨ …

%d bloggers like this: