Breaking News
Home / ਮੁੱਖ ਖਬਰਾਂ / ਭਾਰਤ ਸਰਕਾਰ ਆਈ ਬਲਾਤਕਾਰੀ ਰਾਮ ਰਹੀਮ ਦੇ ਬਚਾਅ ਚ, ਸਿਟ ਨੂੰ ਪੁੱਛਗਿੱਛ ਨਹੀਂ ਕਰਨ ਦਿੱਤੀ

ਭਾਰਤ ਸਰਕਾਰ ਆਈ ਬਲਾਤਕਾਰੀ ਰਾਮ ਰਹੀਮ ਦੇ ਬਚਾਅ ਚ, ਸਿਟ ਨੂੰ ਪੁੱਛਗਿੱਛ ਨਹੀਂ ਕਰਨ ਦਿੱਤੀ

ਚੰਡੀਗੜ੍ਹ: ਬੇਅਦਬੀ ਤੇ ਗੋਲ਼ੀਕਾਂਡਾਂ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਅੱਜ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਨਹੀਂ ਕਰ ਸਕੀ। ਜਾਂਚ ਟੀਮ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ ਪਹੁੰਚੀ ਪਰ ਪੰਜਾਬ ਦੇ ਅਫਸਰਾਂ ਨੂੰ ਜੇਲ੍ਹ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਸਰੁੱਖਿਆ ਦਾ ਹਵਾਲਾ ਦਿੰਦਿਆਂ ਸਿੱਟ ਦੀ ਅਰਜ਼ੀ ਵਿਚਾਰ ਕਰਨ ਲਈ ਰੱਖ ਲਈ ਹੈ।

ਯਾਦ ਰਹੇ ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੈ ਤੇ ਹਰਿਆਣਾ ਵਿੱਚ ਉਨ੍ਹਾਂ ਦੇ ਭਾਈਵਾਲ ਬੀਜੇਪੀ ਦੀ ਸਰਕਾਰ ਹੈ।ਕਾਬਲੇਗੌਰ ਹੈ ਕਿ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਬੰਦ ਹੈ। ਉਂਝ ਐਸਆਈਟੀ ਨੇ ਅਦਾਲਤੀ ਹੁਕਮ ਮਿਲਣ ਤੋਂ ਬਾਅਦ ਸੁਨਾਰੀਆ ਜੇਲ੍ਹ ਦੇ ਅਫਸਰਾਂ ਨੂੰ ਚਿੱਠੀ ਲਿਖ ਕੇ ਆਪਣੇ ਪ੍ਰੋਗਰਾਮ ਬਾਰੇ ਦੱਸ ਦਿੱਤਾ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਰਾਮ ਰਹੀਮ ਤੋਂ ਪੁੱਛਗਿੱਛ ਨਹੀਂ ਕਰਨ ਦਿੱਤੀ ਗਈ।

ਸੂਤਰਾਂ ਮੁਤਾਬਕ ਐਸਆਈਟੀ ਨੇ ਡੇਰਾ ਮੁਖੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੇ ਮੁਆਫ਼ੀਨਾਮੇ ਬਾਰੇ ਪੁੱਛਗਿੱਛ ਕਰਨੀ ਸੀ। ਇਸੇ ਮੁਆਫ਼ੀਨਾਮੇ ਤੋਂ ਬਾਅਦ ਰਾਮ ਰਹੀਮ ਦੀ ਫ਼ਿਲਮ ਦਾ ਪੰਜਾਬ ਵਿੱਚ ਵਿਰੋਧ ਸ਼ੁਰੂ ਹੋ ਗਿਆ ਸੀ। ਬੇਅਦਬੀਆਂ ਦਾ ਦੌਰ ਸ਼ੁਰੂ ਹੋਣ ਮਗਰੋਂ ਅਕਤੂਬਰ 2014 ਵਿੱਚ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਵਾਪਰੇ ਸਨ।
ਬੇਅਦਬੀਆਂ ਵਿੱਚ ਡੇਰਾ ਪ੍ਰੇਮੀਆਂ ਦੀ ਸ਼ਮੂਲੀਅਤ ਬਾਰੇ ਪਹਿਲਾਂ ਹੀ ਖੁਲਾਸਾ ਹੋ ਚੁੱਕਿਆ ਹੈ। ਗੋਲ਼ੀਕਾਂਡਾਂ ਵਿੱਚ ਪੁਲਿਸ ਦੀ ਕਹਾਣੀ ਨੂੰ ਐਸਆਈਟੀ ਗ਼ਲਤ ਦੱਸਦੀ ਹੈ। ਅਜਿਹੇ ਵਿੱਚ ਡੇਰਾ ਮੁਖੀ ਤੋਂ ਪੁੱਛਗਿੱਛ ਬਾਦਲਾਂ ਲਈ ਵੱਡੀ ਮੁਸ਼ਕਲ ਖੜ੍ਹੀ ਕਰ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਸਿੱਟ ਦੀ ਜਾਂਚ ਤੋਂ ਖਫਾ ਹੈ। ਹਰਿਆਣਾ ਵਿੱਚ ਅਕਾਲੀ ਦਲ ਦੀ ਭਾਈਵਾਲ ਬੀਜੇਪੀ ਦੀ ਸਰਕਾਰ ਹੈ।

Check Also

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱਕੀ ਮਰੀਜ਼ ਨੇ ਹਸਪਤਾਲ ਤੋਂ ਛਾਲ ਮਾਰ ਕੇ ਕੀਤੀ ਖੁ ਦ ਕੁ ਸ਼ੀ, ਆਸਟਰੇਲੀਆ ਤੋਂ ਪਰਤਿਆ ਸੀ ਮ੍ਰਿਤਕ

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱ ਕੀ ਮਰੀਜ਼ ਨੇ ਹਸਪਤਾਲ ਦੀ ਛੱਤ …

%d bloggers like this: