ਪੰਜਾਬ ਪੁਲਿਸ ਵੱਲੋਂ ਖਾਲਿਸਤਾਨੀ ਸਮਰਥਕ ਗ੍ਰਿਫਤਾਰ ਕਰਨ ਦਾ ਦਾਅਵਾ

By March 30, 2019


ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਬੀਤੇ ਦਿਨ ਅਮਰੀਕ ਸਿੰਘ ਨਾਮੀ ਵਿਅਕਤੀ ਨੂੰ ਜਲੰਧਰ ਜਿਲੇ ਦੇ ਸ਼ਰੀਂਹ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਹੈ, ਪੁਲਿਸ ਦਾ ਦਾਅਵਾ ਹੈ ਕਿ ਅਮਰੀਕ ਸਿੰਘ ਦੇ ਖਾਲਿਸਤਾਨੀ ਖਾੜਕੂ ਜੱਥੇਬੰਦੀਆਂ ਨਾਲ ਸੰਬੰਧ ਸਨ, ਪੁਲਿਸ ਅਨੁਸਾਰ ਸਾਲ 2006 ਵਿੱਚ ਜਲੰਧਰ ਵਿੱਚ ਹੋਏ ਇੱਕ ਬੰਬ ਧਮਾਕੇ ਵਿੱਚ ਅਮਰੀਕ ਸਿੰਘ ਤੇ ਦੋਸ਼ੀਆਂ ਦੀ ਮਦਦ ਕਰਨ ਲਈ ਲੋੜੀਂਦਾ ਸੀ । ਪੁਲਿਸ ਦਾ ਮੰਨਣਾ ਹੈ ਕਿ ਉਸ ਦੇ ਰਣਜੀਤ ਸਿੰਘ ਨੀਟਾ ਨਾਲ ਸੰਬੰਧ ਹਨ ।

ਇਸ ਤੋਂ ਇਲਾਵਾ ਪੁਲਿਸ ਦਾ ਮੰਨਣਾ ਹੈ ਕਿ ਖਾੜਕੂਵਾਦ ਦੇ ਦਿਨਾਂ ਦੋਰਾਨ ਜਲੰਧਰ ਜਿਲੇ ਦੇ ਮਸ਼ਹੂਰ ਖਾੜਕੂ ਕਮਾਂਡਰ ਗੁਰਦੀਪ ਸਿੰਘ ਦੀਪਾ ਪਿੰਡ ਹੇਰਾ ਦੇ ਖਾਲਿਸਤਨ ਕਮਾਂਡੋ ਫੋਰਸ ਗਰੁੱਪ ਨਾਲ ਸੰਬੰਧ ਰਹੇ ਹਨ ।ਅਮਰੀਕ ਸਿੰਘ ਦਹਾਕੇ ਤੋਂ ਵੱਧ ਸਮੇ ਤੋਂ ਯੂਗਾਂਡਾ ਵਿੱਚ ਰਹਿ ਰਿਹਾ ਸੀ, ਉਸ ਕੋਲ ਯੂਗਾਡਾ ਦੀ ਨਾਗਰਿਕਤਾ ਸੀ, ਪੁਲਿਸ ਦਾ ਕਹਿਣਾ ਹੈ ਕਿ ਉਹ 2017 ਵਿੱਚ ਨੇਪਾਲ ਦੇ ਰਸਤੇ ਭਾਰਤ ਵਿੱਚ ਦਾਖਲ ਹੋਇਆ ਤੇ ਅੱਜ-ਕੱਲ੍ਹ ਪੰਜਾਬ ਵਿੱਚ ਜਲੰਧਰ ਨੇੜੇ ਆਪਣੇ ਪਿੰਡ ਸ਼ਰੀਂਹ ਵਿੱਚ ਰਹਿ ਰਿਹਾ ਸੀ, ਖੂਫੀਆ ਜਾਣਕਾਰੀ ਦੇ ਅਧਾਰ ਤੇ ਉਪਰੇਸ਼ਨ ਕਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ ।
Tags: , , , ,