ਹਿੰਦੂਵਾਦੀ ਦੰਗਈਆਂ ਵੱਲੋਂ ਗੁਰਦੁਆਰਾ ਸਾਹਿਬ ਤੇ ਹਮਲਾ, ਇੱਕ ਸਿੱਖ ਦਾ ਕਤਲ, 10 ਜਖਮੀ

By March 24, 2019


ਕੈਥਲ ਹਰਿਆਣਾ : ਭਾਰਤ ਦੇ ਸੂਬੇ ਹਰਿਆਣਾ ਵਿੱਚ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੈਥਲ ਜ਼ਿਲ੍ਹੇ ਪਿੰਡ ਬਦਸੂਹੀ ਵਿਚ ਹਿੰਦੂ ਦੰਗਾਕਾਰੀਆਂ ਵੱਲੋਂ ਸਿੱਖਾਂ ‘ਤੇ ਕੀਤਾ ਹਮਲੇ ਵਿਚ ਇੱਕ ਸਿੱਖ ਦੀ ਮੌਤ ਹੋ ਗਈ ਹੈ।ਹਿੰਦੂਆ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਸਿੱਖ ਦਾ ਨਾਮ ਸ਼ਮਸ਼ੇਰ ਸਿੰਘ ਦੱਸਿਆ ਜਾਂਦਾ ਹੈ

ਸ਼ਮਸ਼ੇਰ ਸਿੰਘ ਦੇ ਸਪੁੱਤਰ ਹਰਦੀਪ ਸਿੰਘ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਅਤੇ ਮੰਦਿਰ ਦੀ ਜ਼ਮੀਨ ਬਾਰੇ ਪਹਿਲਾਂ ਪਿੰਡ ਦੀ ਪੰਚਾਇਤ ਵਿਚ ਫੈਂਸਲਾ ਹੋ ਚੁੱਕਿਆ ਸੀ ਕਿ ਇਹਨਾਂ ਦੋਵਾਂ ਸਥਾਨਾਂ ਦਰਮਿਆਨ ਕੋਈ ਕੰਧ ਨਹੀਂ ਉਸਾਰੀ ਜਾਵੇਗੀ। ਪਰ ਸਾਬਕਾ ਸਰਪੰਚ ਕੱਟੜਵਾਦੀ ਹਿੰਦੂ ਓਮ ਪ੍ਰਕਾਸ਼ ਅਤੇ ਹਿੰਦੂ ਲੋਕਾਂ ਨੇ ਮਿਲ ਕੇ ਮੰਦਿਰ ਦੀ 90 ਫੁੱਟ ਥਾਂ ਤੋਂ ਵੱਧ ਕਈ ਫੁੱਟ ਜ਼ਿਆਦਾ ਗੁਰਦੁਆਰਾ ਸਾਹਿਬ ਦੀ ਥਾਂ ਘੇਰਦਿਆਂ ਕੰਧ ਉਸਾਰ ਦਿੱਤੀ। ਇਸ ਸਬੰਧੀ ਸਿੱਖ ਭਾਈਚਾਰੇ ਨੇ ਇਤਰਾਜ਼ ਪ੍ਰਗਟ ਕੀਤਾ ਅਤੇ ਪਿੰਡ ਦੀ ਪੰਚਾਇਤ ਬੁਲਾਈ ਗਈ ਸੀ।ਉਨ੍ਹਾਂ ਦੱਸਿਆ ਕਿ ਜਦੋਂ ਪੰਚਾਇਤ ਬੈਠੀ ਤਾਂ ਦੋਸ਼ੀ ਓਮ ਪ੍ਰਕਾਸ਼ ਅਤੇ ਉਸਦੇ ਸਹਿਯੋਗੀ ਪਹਿਲਾਂ ਬਣਾਈ ਨੀਤੀ ਤਹਿਤ ਤਿਆਰੀ ਕਰਕੇ ਆਏ ਸਨ ਅਤੇ ਉਨ੍ਹਾਂ ਨਿਹੱਥੇ ਸਿੱਖਾਂ ‘ਤੇ ਮਾਰੂ ਹਥਿਆਰਾਂ ਤਲਵਾਰਾਂ ਤੇ ਗੰਢਾਸੀਆਂ ਨਾਲ ਪੰਚਾਇਤ ਵਿਚ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸ਼ਮਸ਼ੇਰ ਸਿੰਘ ਦੀ ਮੌਤ ਹੋ ਗਈ ਤੇ 10 ਤੋਂ ਵੱਧ ਸਿੱਖ ਜ਼ਖਮੀ ਹੋਏ ਹਨ।ਇਸ ਹਮਲੇ ਵਿਚ ਗੁਰਦੁਆਰਾ ਸਾਹਿਬ ਦੀ ਵੀ ਭੰਨ ਤੋੜ ਕੀਤੀ ਗਈ ਹੈ। ਹਰਦੀਪ ਸਿੰਘ ਨੇ ਦੱਸਿਆ ਕਿ ਇਸ ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਕਈ ਸਿੱਖ ਜਥੇਬੰਦੀਆਂ ਉਨ੍ਹਾਂ ਦੀ ਮਦਦ ਲਈ ਅੱਗੇ ਆਈਆਂ ਹਨ।ਇਸ ਤੋਂ ਪਹਿਲਾ ਵੀ ਹਰਿਆਣਾ ਅਤੇ ਭਾਰਤ ਦੇ ਕਰੀ ਸੂਬਿਆਂ ਵਿੱਚ ਵਸਦੇ ਸਿੱਖਾਂ ਅਤੇ ਗੁਰਦੁਆਰਾ ਸਾਹਿਬਾਨ ਤੇ ਹਿੰਦੂ ਬਹੁਗਿਣਤੀ ਵੱਲੋਂ ਹਮਲੇ ਕਰ ਕੇ ਕਬਜ਼ੇ ਕੀਤੇ ਗਏ ਹਨ, 1984 ਸਮੇ ਤੋਂ ਲੈ ਕੇ ਹੁਣ ਤੱਕ ਹਰਿਆਣਾ ਵਿੱਚ ਸਿੱਖਾਂ ਉੱਤੇ ਸਥਾਨਕ ਹਿੰਦੂ ਬਹੁਗਿਣਤੀ ਵੱਲੋਂ ਅਨੇਕਾਂ ਵਾਰ ਹਮਲੇ ਕੀਤੇ ਗਏ ।
Tags: , , , , , ,