Home / ਅੰਤਰ ਰਾਸ਼ਟਰੀ / ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਤੇ ਲਾਈ ਪਾਬੰਦੀ

ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਤੇ ਲਾਈ ਪਾਬੰਦੀ

ਕੇਂਦਰ ਸਰਕਾਰ ਨੇ ਕਸ਼ਮੀਰ ਦੀ ਅਜ਼ਾਦੀ ਪੱਖੀ ਜਥੇਬੰਦੀ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੰ.ਕ.ਲਿ.ਫ.) ’ਤੇ ਸ਼ੁੱਕਰਵਾਰ ਨੂੰ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਯਾਸੀਨ ਮਲਿਕ ਦੀ ਅਗਵਾਈ ਵਾਲੀ ਇਸ ਜਥੇਬੰਦੀ ਉੱਤੇ ਕਸ਼ਮੀਰ ਵਾਦੀ ’ਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼ਾਂ ਤਹਿਤ ਪਾਬੰਦੀ ਲਾਈ ਗਈ ਹੈ।ਜੰ.ਕ.ਲਿ.ਫ. ਅਜਿਹੀ ਦੂਜੀ ਕਸ਼ਮੀਰੀ ਜਥੇਬੰਦੀ ਹੈ ਜਿਸ ਉੱਤੇ ਸਰਕਾਰ ਨੇ ਇਸ ਮਹੀਨੇ ਪਾਬੰਦੀ ਲਾਈ ਹੈ ਇਸ ਤੋਂ ਪਹਿਲਾਂ ਕੇਂਦਰ ਨੇ ਜਮਾਤ-ਏ-ਇਸਲਾਮੀ ’ਤੇ ਪਾਬੰਦੀ ਲਗਾਈ ਸੀ।ਇਹ ਪਾਬੰਦੀ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਲਾਈ ਗਈ ਹੈ। ਜ਼ਿਕਰਯੋਗ ਹੈ ਕਿ ਯਾਸੀਨ ਮਲਿਕ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਇਸ ਵੇਲੇ ਜੇਲ੍ਹ ਵਿਚ ਨਜ਼ਰਬੰਦ ਹੈ।

ਜੰਮੂ-ਕਸ਼ਮੀਰ ਵਿੱਚ ਵੱਧ ਰਹੀ ਬਗ਼ਾਵਤ ਅਤੇ ਖਾੜਕੂਵਾਦ ਤੋਂ ਬੁਖਲਾਹਟ ਵਿੱਚ ਆਈ ਭਾਰਤ ਸਰਕਾਰ ਨੇ ਹੁਣ ਸ਼ਾਤਮਈ ਢੰਗ ਨਾਲ ਕਸ਼ਮੀਰ ਦੀ ਅਜ਼ਾਦੀ ਲਈ ਕੰਮ ਕਰਨ ਵਾਲੀ ਪਾਰਟੀ ਜੰਮੂ ਕਸ਼ਮੀਰ ਲਿਬਰੇਸ਼ਨ ਫ਼ਰੰਟ (ਜੇ.ਕੇ.ਐੱਲ.ਐੱਫ) ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਆਗੂ ਯਾਸੀਨ ਮਲਿਕ ਹੈ, ਮਲਿਕ ਨੇ 90ਵਿਆਂ ਦੇ ਦੌਰ ਵਿੱਚ ਹਥਿਆਰਬੰਦ ਲੜਾਈ ਨੂੰ ਤਿਆਗ ਕੇ ਸ਼ਾਤਮਈ ਢੰਗ ਨਾਲ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਦੀ ਮੁਹਿੰਮ ਨੂੰ ਚਲਾਉਣ ਦਾ ਐਲਾਨ ਕੀਤਾ ਸੀ, ਇਸ ਤੋਂ ਪਹਿਲਾ ਉਹ ਕਈ ਖਾੜਕੂ ਕਾਰਵਾਈਆਂ ਵਿੱਚ ਸ਼ਾਮਿਲ ਸੀ ।

ਭਾਰਤ ਸਰਕਾਰ ਨੇ ਇਹ ਪਾਬੰਦੀ ਮਿਲੀਟੈੰਟਸ ਵਿਰੋਧੀ ਕਾਨੂੰਨ ਦੇ ਤਹਿਤ ਲਗਾਈ ਹੈ। ED ਅਤੇ NIA ਦੀ ਰਿਪੋਰਟ ਦੇ ਅਧਾਰ ‘ਤੇ ਕਾਰਵਾਈ ਕੀਤੀ ਗਈ ਹੈ।

Check Also

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦਾ ਸਿਰ ਕਲਮ

ਦੋ ਪੰਜਾਬੀਆਂ ਨੂੰ ਸਾਊਦੀ ਅਰਬ ਵਿਚ ਕਤਲ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ …