ਕੈਥਲ ਵਿਚ ਹਿੰਦੂ ਭਾਈਚਾਰੇ ਨੇ ਸਿੱਖਾਂ ‘ਤੇ ਕੀਤਾ ਹਮਲਾ; 1 ਸਿੱਖ ਦੀ ਮੌਤ

By March 23, 2019


ਕੈਥਲ (ਹਰਿਆਣਾ)- ਜ਼ਿਲ੍ਹੇ ਦੇ ਪਿੰਡ ਬਦਸੂਹੀ (ਨਜ਼ਦੀਕ ਗੂਹਲਾ) ਵਿਚ ਹਿੰਦੂ ਭਾਈਚਾਰੇ ਵੱਲੋਂ ਸਿੱਖਾਂ ‘ਤੇ ਕੀਤੇ ਹਮਲੇ ਵਿਚ ਇੱਕ ਸਿੱਖ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਬਦਸੂਹੀ ਵਿਖੇ ਗੁਰਦੁਆਰਾ ਸਾਹਿਬ ਅਤੇ ਮੰਦਿਰ ਦੀ ਜ਼ਮੀਨ ਬਾਰੇ ਪਿੰਡ ਦੀ ਪੰਚਾਇਤ ਵਿਚ ਫੈਸਲਾ ਹੋ ਗਿਆ ਸੀ ਕਿ ਇਹਨਾਂ ਦੋਵਾਂ ਸਥਾਨਾਂ ਦਰਮਿਆਨ ਕੋਈ ਕੰਧ ਨਹੀਂ ਉਸਾਰੀ ਜਾਵੇਗੀ। ਪਰ ਫਿਰ ਵੀ ਸਾਬਕਾ ਸਰਪੰਚ ਓਮ ਪ੍ਰਕਾਸ਼ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਮਿਲ ਕੇ ਗੁਰਦੁਆਰਾ ਸਾਹਿਬ ਦੀ ਥਾਂ ਘੇਰਦਿਆਂ ਕੰਧ ਉਸਾਰ ਦਿੱਤੀ।

ਸਿੱਖ ਭਾਈਚਾਰੇ ਨੇ ਇਤਰਾਜ਼ ਪ੍ਰਗਟ ਕੀਤਾ ਅਤੇ ਪਿੰਡ ਦੀ ਪੰਚਾਇਤ ਬੁਲਾਈ ਗਈ ਸੀ। ਜਦੋਂ ਪੰਚਾਇਤ ਬੈਠੀ ਤਾਂ ਪਹਿਲਾਂ ਹੀ ਹਮਲੇ ਦੀ ਤਿਆਰੀ ਕਰਕੇ ਆਏ ਓਮ ਪ੍ਰਕਾਸ਼ ਅਤੇ ਉਸਦੇ ਸਹਿਯੋਗੀਆਂ ਨੇ ਨਿਹੱਥੇ ਸਿੱਖਾਂ ‘ਤੇ ਮਾਰੂ ਹਥਿਆਰਾਂ ਤਲਵਾਰਾਂ ਤੇ ਗੰਡਾਸੀਆਂ ਨਾਲ ਪੰਚਾਇਤ ਵਿਚ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸ਼ਮਸ਼ੇਰ ਸਿੰਘ ਦੀ ਮੌਤ ਹੋ ਗਈ ਤੇ 10 ਤੋਂ ਵੱਧ ਸਿੱਖ ਜ਼ਖਮੀ ਹੋਏ ਹਨ।

ਇਸ ਹਮਲੇ ਵਿਚ ਗੁਰਦੁਆਰਾ ਸਾਹਿਬ ਦੀ ਵੀ ਭੰਨ ਤੋੜ ਕੀਤੀ ਗਈ ਹੈ।ਪੁਲਿਸ ਨੇ ਇਸ ਮਾਮਲੇ ਵਿਚ ਹਰਦੀਪ ਸਿੰਘ ਦੇ ਬਿਆਨਾਂ ‘ਤੇ ਭਾਰਤੀ ਸਜ਼ਾਵਲੀ ਦੀ ਧਾਰਾ 148, 149, 302, 323 ਅਤੇ 324 ਅਧੀਨ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਮੁੱਖ ਦੋਸ਼ੀ ਓਮਪ੍ਰਕਾਸ਼ ਸਮੇਤ 20 ਦੇ ਕਰੀਬ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।
[su_youtube_advanced url=”https://www.youtube.com/watch?v=oqsx_8hn_PM”]
[su_youtube_advanced url=”https://www.youtube.com/watch?v=k1qfKWs_pq4″]