ਮਾਮਲਾ ਹਿੰਦੂ ਅੱਤਵਾਦੀਆ ਵਲੋਂ ਮੁਸਲਮਾਨ ਪਰਿਵਾਰ ਤੇ ਹਮਲਾ ਕਰਕੇ ਪਾਕਿਸਤਾਨ ਜਾਣ ਨੂੰ ਕਹਿਣ ਦਾ

By March 23, 2019


ਅਜਿਹੀਆਂ ਘਟਨਾਵਾਂ ਹਫ਼ਤੇ ਵਿੱਚ ਇੱਕ ਅੱਧੀ ਵਾਰ ਵਾਪਰ ਹੀ ਜਾਂਦੀਆਂ ਹਨ, ਇਹ ਫਿਰਕੂ ਹਿੰਸਾ ਨਹੀਂ ਹੈ।” ਇਹ ਕਹਿਣਾ ਹੈ ਕੌਮੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੇ ਇੱਕ ਪਰਿਵਾਰ ਨਾਲ ਕੁੱਟਮਾਰ ਦੀ ਘਟਨਾ ‘ਤੇ ਸੂਬੇ ਦੇ ਡੀਜੀਪੀ ਮਨੋਜ ਯਾਦਵ ਦਾ।
ਘਟਨਾ ਵੀਰਵਾਰ ਸ਼ਾਮ 5 ਵਜੇ ਗੁਰੂਗ੍ਰਾਮ ਦੇ ਭੂਪ ਸਿੰਘ ਨਗਰ ਵਿੱਚ ਵਾਪਰੀ। ਘਰ ਦੇ ਬਾਹਰ ਪਰਿਵਾਰ ਦੇ ਕੁਝ ਮੁੰਡੇ ਕ੍ਰਿਕਟ ਖੇਡ ਰਹੇ ਸਨ। ਇਸ ਮਗਰੋਂ ਕੁਝ ਦੇਰ ਬਾਅਦ ਦੋ ਮੋਟਰਸਾਈਕਲ ਸਵਾਰ ਨੌਜਵਾਨ ਉੱਥੇ ਪਹੁੰਚੇ ਤੇ ਖੇਡ ਰਹੇ ਮੁੰਡਿਆਂ ਨਾਲ ਉਨ੍ਹਾਂ ਦੀ ਕਹਾਸੁਣੀ ਹੋਈ ਅਤੇ ਮਾਮਲਾ ਵੱਧ ਗਿਆ।

ਇਸ ਬਾਰੇ ਪੁਲਿਸ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਵੀ ਜਾਣਕਾਰੀ ਦਿੱਤੀ ਹੈ।ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਹਿੰਦੂਤਵੀ ਸਮਰਥਨ ਹਾਸਿਲ ਸਮੂਹ ਵੱਲੋਂ ਯੋਜਨਾ ਬਣਾ ਕੇ ਇਹ ਹਮਲਾ ਕੀਤਾ ਗਿਆ ਹੈ।ਹਾਲਾਂਕਿ ਪੁਲਿਸ ਨੇ ਇਸ ਬਾਰੇ ਪੁਸ਼ਟੀ ਨਹੀਂ ਕੀਤੀ ਹੈ।ਕੀ ਹੋਇਆ ਸੀ ਹੋਲੀ ਵਾਲੇ ਦਿਨ?
21 ਮਾਰਚ ਨੂੰ ਵੀਰਵਾਰ ਵਾਲੇ ਦਿਨ ਦੀ ਘਟਨਾ ਦੱਸੀ ਜਾ ਰਹੀ ਹੈ। ਮਾਮਲਾ ਉਸ ਵੇਲੇ ਵੱਧ ਗਿਆ ਜਦੋਂ ਘਰ ਦੇ ਬਾਹਰ ਕ੍ਰਿਕਟ ਖੇਡ ਰਹੇ ਮੁੰਡਿਆਂ ਨੂੰ ਦੋ ਬਾਈਕ ਸਵਾਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ।ਗੱਲ ਵਧਦੀ ਦੇਖ ਕੇ ਕ੍ਰਿਕਟ ਖੇਡ ਰਹੇ ਮੁੰਡਿਆਂ ਦੇ ਚਾਚੇ ਸਾਜਿਦ ਵੀ ਪਹੁੰਚੇ। ਬੀਬੀਸੀ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਡੀਜੀਪੀ ਨੇ ਮਨੋਜ ਯਾਦਵ ਨੇ ਕਿਹਾ, “ਮੋਟਰਸਾਈਕਲ ਸਵਾਰ ਮੁੰਡਿਆਂ ਵਿੱਚੋਂ ਇੱਕ ਧਮਕੀ ਦੇਣ ਲੱਗਾ, ਨਤੀਜੇ ਵੱਜੋਂ ਸਾਜਿਦ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇੱਥੋਂ ਹੀ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ।” ਗੁਰੂਗ੍ਰਾਮ ਦੇ ਏਸੀਪੀ ਸ਼ਮਸ਼ੇਰ ਸਿੰਘ ਮੁਤਾਬਕ, “ਕੁਝ ਦੇਰ ਬਾਅਦ ਤਕਰੀਬਨ 40 ਲੋਕਾਂ ਦਾ ਗਰੁੱਪ ਡੰਡਿਆਂ, ਰਾਡਾਂ, ਹਾਕੀਆਂ ਤੇ ਤੇਜ਼ ਧਾਰ ਹਥਿਆਰਾਂ ਨਾਲ ਪਰਿਵਾਰ ‘ਤੇ ਹਮਲਾ ਕਰ ਦਿੱਤਾ।”
[su_dailymotion url=”https://www.dailymotion.com/video/x74o0qj” quality=”240″]
ਇਸ ਹਮਲੇ ਵਿੱਚ ਪਰਿਵਾਰ ਦੇ ਮੁੰਡੇ ਸ਼ਾਹਿਦ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਲਜ਼ਾਮ ਹੈ ਕਿ ਹਮਲਾਵਰਾਂ ਨੇ ਬੱਚਿਆਂ ਅਤੇ ਔਰਤਾਂ ਨੂੰ ਵੀ ਨਿਸ਼ਾਨਾ ਬਣਾਇਆ।
ਪੁਲਿਸ ਨੇ ਅੱਗੇ ਕਿਹਾ ਕਿ ਪੀੜਤਾਂ ਵਿਚੋਂ ਕਿਸੇ ਇੱਕ ਦੇ ਫੋਨ ‘ਤੇ ਹਮਲੇ ਦਾ ਵੀਡੀਓ ਰਿਕਾਰਡ ਹੋ ਗਿਆ, ਜਿਸ ਵਿੱਚ ਸ਼ਾਹਿਦ ਨੂੰ ਕੁੱਟਮਾਰ ਦੌਰਾਨ ਪਰਿਵਾਰ ਵਾਲੇ ਰਹਿਮ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ।ਪੁਲਿਸ ਮੁਤਾਬਕ, “ਸ਼ਾਹਿਦ ‘ਤੇ ਉਦੋਂ ਤੱਕ ਡੰਡਿਆਂ ਅਤੇ ਰਾਡਾਂ ਨਾਲ ਵਾਰ ਕਰਨੇ ਜਾਰੀ ਰੱਖੇ ਗਏ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਿਆ।”ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋਣ ਲੱਗ ਗਈ।ਏਸੀਪੀ ਸ਼ਮਸ਼ੇਰ ਸਿੰਘ ਨੇ ਦੱਸਿਆ, “ਅਸੀਂ ਭੌਂਡਸੀ ਪੁਲਿਸ ਸਟੇਸ਼ਨ ‘ਚ ਕਤਲ ਦੀ ਕੋਸ਼ਿਸ਼ ਅਤੇ ਦੰਗਾ ਫਸਾਦ ਸਣੇ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੀਤਾ ਗਿਆ ਹੈ। ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵੀਡੀਓ ਦੀ ਮਦਦ ਨਾਲ ਹੋਰਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।”ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੂੰ ਫੋਨ ਕਰਨ ਤੋਂ ਬਾਅਦ ਪੁਲਿਸ ਉਥੇ ਕਰੀਬ 40 ਮਿੰਟਾਂ ਬਾਅਦ ਆਈ ਅਤੇ ਉਦੋਂ ਤੱਕ ਹਮਲਾਵਰ ਭੱਜ ਗਏ। ਕੀ ਕਹਿੰਦੇ ਹਨ ਹਰਿਆਣਾ ਦੇ ਡੀਜੀਪੀ?ਹਰਿਆਣਾ ਦੇ ਡੀਜੀਪੀ ਮਨੋਜ ਯਾਦਵ ਨੇ ਇਸ ਸਾਰੀ ਘਟਨਾ ਨੂੰ ਮਾਮੂਲੀ ਕਹਾਸੁਣੀ ਮਗਰੋਂ ਵਾਪਰੀ ਘਟਨਾ ਦੱਸਿਆ ਹੈ। ਅਜਿਹੀ ਘਟਨਾ ਹਫ਼ਤੇ ਵਿੱਚ ਇੱਕ ਵਾਰ ਤਾਂ ਵਾਪਰ ਹੀ ਜਾਂਦੀ ਹੈ। ਕਾਰਨ ਜ਼ਮੀਨ ਅਤੇ ਪਾਣੀ ਵਰਗੇ ਮੁੱਦੇ ਹੁੰਦੇ ਹਨ। ਇਸ ਮਾਮਲੇ ਵਿੱਚ ਗੱਲ ਇੰਨੀ ਹੀ ਹੈ ਕਿ ਪੀੜਤ ਇੱਕ ਮੁਸਲਿਮ ਪਰਿਵਾਰ ਹੈ ਪਰ ਇਹ ਫਿਰਕੂ ਹਿੰਸਾ ਨਹੀਂ ਹੈ।