ਜਗੀਰ ਕੌਰ ਦੀ ਰੈਲੀ ‘ਚ ਸ਼ਰਾਬ ਵਰਤਾਉਣ ਦਾ ਮਾਮਲਾ, ਗੁਰਿੰਦਰ ਸਿੰਘ ਟੋਨੀ ਵਿਰੁੱਧ FIR ਦਰਜ

By March 21, 2019


ਅਕਾਲੀ ਦਲ ਦੀ ਰੈਲੀ ਵਿਚ ਸ਼ਰਾਬ ਵਰਤਾਉਣ ਦੇ ਮਾਮਲੇ ਵਿਚ ਅੱਜ ਥਾਣਾ ਗੋਇੰਦਵਾਲ ਸਾਹਿਬ ਵਿਚ ਗੁਰਿੰਦਰ ਸਿੰਘ ਟੋਨੀ ਵਿਰੁੱਧ ਜ਼ਿਲਾ ਜੋਨ ਕਮਿਸ਼ਨ ਦੇ ਹੁਕਮਾਂ ‘ਤੇ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਐਫ.ਆਈ.ਆਰ. ਨੰਬਰ 41 ਵਿਚ ਹੁਕਮਾਂ ਦੀ ਉਲੰਘਣਾ, ਬਿਨ੍ਹਾਂ ਪਰਮਿਸ਼ਨ ਰੈਲੀ ਕਰਨਾ, ਲਾਊਡ ਸਪੀਕਰ ਚਲਾਉਣ, ਸ਼ਰਾਬ ਵਰਤਾਉਣ ਦਾ ਮੁਕੱਦਮਾ ਦਰਜ ਹੋਇਆ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

ਵਿਧਾਨ ਸਭ ਹਲਕਾ ਖਡੂਰ ਸਾਹਿਬ ਵਿਚ ਬੀਬੀ ਜਗੀਰ ਕੌਰ ਦੀ ਰੈਲੀ ਗਜੇਂਦਰ ਸਿੰਘ ਟਿੰਕੂ ਨੇ ਆਪਣੇ ਘਰ ਵਿਚ ਕਰਵਾਈ ਸੀ ਅਤੇ ਇਸ ਰੈਲੀ ਵਿਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਤੋਂ ਇਲਾਵਾ ਹੋਰ ਵੀ ਅਕਾਲੀ ਵਰਕਰ ਸ਼ਾਮਲ ਹੋਏ ਸਨ।
ਇਸ ਰੈਲੀ ਵਿਚ ਜੋਨ ਕਮਿਸ਼ਨਰ ਦੇ ਹੁਕਮ ਦੀ ਉਲੰਘਣਾ ਕੀਤੀ ਗਈ ਸੀ। ਕਿਉਂਕਿ ਰੈਲੀ ਵਿਚ ਸ਼ਰੇਆਮ ਸ਼ਰਾਬ ਵਰਤਾਈ ਗਈ ਸੀ, ਜਿਸ ‘ਤੇ ਪੰਜਾਬ ਦੇ ਜੋਨ ਕਮਿਸ਼ਨ ਵੱਲੋਂ ਤਰਨਤਾਰਨ ਦੇ ਜੋਨ ਕਮਿਸ਼ਨਰ ਨੂੰ ਕਿਹਾ ਗਿਆ ਸੀ ਕਿ 24 ਘੰਟਿਆਂ ਦੇ ਅੰਦਰ-ਅੰਦਰ ਇਸ ਮਾਮਲੇ ਦੀ ਜਾਂਚ ਕੀਤੀ ਜਾਏ।