Home / ਮੁੱਖ ਖਬਰਾਂ / ਮਾਮਲਾ ਹਿੰਦੂ ਅੱਤਵਾਦੀ ਨੂੰ ਬਰੀ ਕਰਨ ਦਾ : ਪਾਕਿਸਤਾਨ ਵੱਲੋਂ ਭਾਰਤੀ ਹਾਈ ਕਮਿਸ਼ਨਰ ਤਲਬ

ਮਾਮਲਾ ਹਿੰਦੂ ਅੱਤਵਾਦੀ ਨੂੰ ਬਰੀ ਕਰਨ ਦਾ : ਪਾਕਿਸਤਾਨ ਵੱਲੋਂ ਭਾਰਤੀ ਹਾਈ ਕਮਿਸ਼ਨਰ ਤਲਬ

12 ਸਾਲ ਪੁਰਾਣੇ ਸਮਝੌਤਾ ਐਕਸਪ੍ਰੈਸ ਧਮਾਕਾ ਮਾਮਲੇ ਦੇ ਚਾਰੇ ਮੁਲਜ਼ਮ ਬਰ੍ਹੀ ਹੋਣ ਉੱਤੇ ਤਿੱਖਾ ਰੁਖ ਅਖ਼ਤਿਆਰ ਕਰਦਿਆਂ ਪਾਕਿਸਤਾਨ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ।ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਮੰਤਰਾਲੇ ਦੇ ਕਾਰਜਕਾਰੀ ਵਿਦੇਸ਼ ਸਕੱਤਰ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਸਮਝੌਤਾ ਰੇਲ ਗੱਡੀ ਬੰਬ ਧਮਾਕੇ ਦੇ ਮਾਮਲੇ ਵਿਚ ਐੱਨਆਈਏ ਅਦਾਲਤ ਵੱਲੋਂ ਹਿੰਦੂਤਵੀ ਕਾਰਕੁੰਨ ਅਸੀਮਾਨੰਦ ਸਣੇ ਚਾਰ ਮੁਲਜ਼ਮਾਂ ਨੂੰ ਬਰ੍ਹੀ ਕੀਤੇ ਜਾਣ ਉੱਤੇ ਨਾਖ਼ੁਸ਼ੀ ਜਾਹਰ ਕੀਤੀ।ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਅਸੀਮਾਨੰਦ ਸਣੇ 4 ਮੁਲਜ਼ਮ ਬਰ੍ਹੀ ਕਰ ਦਿੱਤੇ ਸਨ।ਅਸੀਮਾਨੰਦ ਵਕੀਲ ਮੁਕੇਸ਼ ਨੰਦ ਗਰਗ ਮੁਤਾਬਕ ਇਸ ਮਾਮਲੇ ਵਿੱਚ ਜਾਂਚ ਏਜੰਸੀ ਐੱਨਆਈਏ ਇਲਜ਼ਾਮਾਂ ਨੂੰ ਅਦਾਲਤ ਵਿਚ ਸਾਬਿਤ ਕਰਨ ਵਿੱਚ ਅਸਫਲ ਰਹੀ ਸੀ।ਪਾਕਿਸਤਾਨ ਦੇ ਕਾਰਜਕਾਰੀ ਵਿਦੇਸ਼ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਵੱਲੋਂ ਇਸ ਮਾਮਲੇ ਨੂੰ ਲਟਕਾਉਣ ਬਾਰੇ ਲਗਾਤਾਰ ਇਹ ਮੁੱਦਾ ਚੁੱਕਿਆ ਸੀ।

ਉਨ੍ਹਾਂ ਨੇ ਕਿਹਾ, ‘ਅੱਤਵਾਦੀ ਵਾਰਦਾਤ ਵਿੱਚ 44 ਪਾਕਿਸਤਾਨੀਆਂ ਨੇ ਆਪਣੀ ਜਾਨ ਗੁਆਈ ਸੀ। ਸਾਡੇ ਵੱਲੋਂ ਇਹ ਮੁੱਦਾ ਲਗਾਤਾਰ ਚੁੱਕਿਆ ਗਿਆ ਸੀ ਇੱਥੋਂ ਤੱਕ ਹਾਰਟ ਆਫ਼ ਏਸ਼ੀਆ ਬੈਠਕ ਵਿੱਚ ਵੀ, ਜੋ ਕਿ 2016 ਵਿੱਚ ਹੋਈ ਸੀ’।’12 ਸਾਲ ਬਾਅਦ ਘਿਨਾਉਣੇ ਅੱਤਵਾਦੀ ਹਮਲੇ ਦੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ, ਜੋ ਕਿ ਭਾਰਤੀ ਅਦਾਲਤਾਂ ਦੀ ਝੂਠੀ ਭਰੋਸੇਯੋਗਤਾ ਦਾ ਪਰਦਾਫਾਸ਼ ਕਰਦਾ ਹੈ’।

ਇਸ ਤੋਂ ਪਹਿਲਾਂ ਮੁਕੇਸ਼ ਨੰਦ ਗਰਗ ਨੇ ਦੱਸਿਆ, ‘ਅਦਾਲਤ ਵਿੱਚ ਬੁੱਧਵਾਰ ਨੂੰ ਪਹਿਲਾ ਪਾਕਸਿਤਾਨੀ ਮਹਿਲਾ ਨਾਗਰਿਕ ਰਾਹਿਲਾ ਵਕੀਲ ਦੀ 311 ਦੀ ਅਰਜ਼ੀ ਨੂੰ ਖਾਰਜ ਕੀਤਾ ਗਿਆ। ਉਸ ਤੋਂ ਦੋ ਘੰਟੇ ਬਾਅਦ 4 ਮੁਲਜ਼ਮਾਂ ਨੂੰ ਰਿਹਾਅ ਕਰ ਦਿੱਤਾ। ਅਦਾਲਤ ਨੇ ਕਿਹਾ ਹੈ ਕਿ ਮੁਲਜ਼ਮਾਂ ਖ਼ਿਲਾਫ਼ NIA ਕੋਈ ਵੀ ਇਲਜ਼ਾਮ ਸਾਬਿਤ ਕਰਨ ਵਿੱਚ ਅਸਫ਼ਲ ਰਹੀ ਹੈ’। 18 ਫਰਵਰੀ 2007 ਨੂੰ ਭਾਰਤ-ਪਾਕਿਸਤਾਨ ਦਰਮਿਆਨ ਚੱਲਣ ਵਾਲੀ ਰੇਲਗੱਡੀ ਸਮਝੌਤਾ ਐਕਸਪ੍ਰੈਸ ਵਿਚ ਹੋਏ ਧਮਾਕੇ ਦਾ ਫ਼ੈਸਲਾ 12 ਸਾਲ ਬਾਅਦ ਆਇਆ ਹੈ। ਇਸ ਧਮਾਕੇ ਦੌਰਾਨ 68 ਜਣਿਆਂ ਦੀ ਮੌਤ ਹੋਈ ਸੀ।
ਕਈ ਤਰ੍ਹਾਂ ਦੇ ਉਤਰਾਅ -ਚੜ੍ਹਾਅ ਤੇ ਮੋੜ ਕੱਟ ਚੁੱਕੇ ਇਸ ਕੇਸ ਵਿਚ ਜੂਨ 2011 ਨੂੰ ਐੱਨਆਈਏ ਨੇ ਹਿੰਦੂਤਵ ਪੱਖੀ ਕਾਰਕੁਨ ਸਵਾਮੀ ਅਸੀਮਾਨੰਦ ਸਣੇ ਲੋਕੇਸ਼ ਸ਼ਰਮਾ, ਸੁਨੀਲ ਜੋਸ਼ੀ, ਸੰਦੀਪ ਡਾਂਗੇ ਅਤੇ ਰਾਮਚੰਦਰ ਕਾਲਾਸੰਗਰਾ ਉਰਫ਼ ਰਾਮਜੀ ਨੂੰ ਮੁਲਜ਼ਮ ਬਣਾਇਆ ਸੀ।

Check Also

ਜਾਣੋ ਕੋਣ ਹਨ ਵਿਸਾਖੀ ਤੇ ਨਗਰ ਕੀਰਤਨ ਦੌਰਾਨ ਨਾਚ ਗਾਣਾ ਭੰਗੜਾ ਪਵਾਉਣ ਵਾਲੇ

ਅੱਜ ਵੈਨਕੂਵਰ ਇਲਾਕੇ ‘ਚ ਚਲਦੇ ਰੇਡੀਓ 1600 ਏ. ਐਮ. ‘ਤੇ ਹੋਸਟਾਂ ਆਸ਼ਿਆਨਾ ਅਤੇ ਕੁਲਜੀਤ ਕੌਰ …