ਪਤਨੀ ਦੇ ਸਟਡੀ ਵੀਜਾ ਤੇ ਕਨੇਡਾ ਜਾਣ ਤੋਂ ਦੁਖੀ ਪਤੀ ਨੇ ਕੀਤੀ ਖੁਦਕੁਸ਼ੀ

By March 19, 2019


ਲੁਧਿਆਣਾ- ਸਟੱਡੀ ਵੀਜ਼ਾ ‘ਤੇ ਪਤਨੀ ਦੇ ਕੈਨੇਡਾ ਜਾਣ ਦੀ ਗੱਲ ਤੋਂ ਦੁਖੀ ਪਤੀ ਨੇ ਸੋਮਵਾਰ ਨੂੰ ਘਰ ‘ਚ ਪੱਖੇ ਨਾਲ ਪਰਨੇ ਦੇ ਸਹਾਰੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ‘ਚ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਮੰਗਲਵਾਰ ਨੂੰ ਲਾਸ਼ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ। ਮ੍ਰਿਤਕ ਦੀ ਪਛਾਣ ਇੰਦਰ ਜੀਤ (24) ਨਿਵਾਸੀ ਕਬੀਰ ਨਗਰ, ਡਾਬਾ ਰੋਡ ਦੇ ਰੂਪ ‘ਚ ਹੋਈ ਹੈ।
ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਮੇਲ ਸਿੰਘ ਅਨੁਸਾਰ ਪੁਲਸ ਨੂੰ ਦਿੱਤੇ ਬਿਆਨ ਵਿਚ ਮਾਂ ਸਤਪਾਲ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਬੇਟੇ ਦਾ ਵਿਆਹ ਮੋਗਾ ਦੀ ਰਹਿਣ ਵਾਲੀ ਲੜਕੀ ਕੋਮਲ ਨਾਲ ਹੋਇਆ ਸੀ। ਨੂੰਹ ਨੇ ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣਾ ਸੀ ਅਤੇ ਬੁੱਧਵਾਰ ਨੂੰ ਉਸ ਦੀ ਫਲਾਈਟ ਸੀ, ਜਿਸ ਕਾਰਨ ਘਰ ਵਿਚ ਤਿਆਰੀਆਂ ਚੱਲ ਰਹੀਆਂ ਸੀ। ਸੋਮਵਾਰ ਸਵੇਰੇ 11 ਵਜੇ ਉਹ ਆਪਣੇ ਬੇਟੇ ਅਤੇ ਨੂੰਹ ਨਾਲ ਮਾਰਕੀਟ ਖਰੀਦਦਾਰੀ ਕਰਨ ਗਈ ਸੀ। ਬਾਅਦ ਦੁਪਹਿਰ 3 ਵਜੇ ਬੇਟਾ ਕਿਸੇ ਜ਼ਰੂਰੀ ਕੰਮ ਦਾ ਕਹਿ ਕੇ ਘਰ ਵਾਪਸ ਆ ਗਿਆ। 4 ਵਜੇ ਜਦ ਉਨ੍ਹਾਂ ਨੇ ਵਾਪਸ ਆ ਕੇ ਮੇਨ ਗੇਟ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਬੇਟੇ ਦੀ ਲਾਸ਼ ਹਵਾ ‘ਚ ਲਟਕ ਰਹੀ ਸੀ। ਉਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

*3 ਮਹੀਨੇ ਬਾਅਦ ਲੱਗਣੀ ਸੀ ਫਾਈਲ
ਪੁਲਸ ਦੇ ਅਨੁਸਾਰ ਪਤਨੀ ਦੇ ਵਿਦੇਸ਼ ਜਾਣ ਦੇ 3 ਮਹੀਨੇ ਬਾਅਦ ਬੇਟੇ ਦੀ ਵਿਦੇਸ਼ ਜਾਣ ਦੀ ਫਾਈਲ ਲੱਗਣੀ ਸੀ ਪਰ ਉਹ ਪਤਨੀ ਦੇ ਨਾਲ ਹੀ ਵਿਦੇਸ਼ ਜਾਣ ਦੀ ਗੱਲ ਤੇ ਜਿੱਦ ਕਰ ਰਿਹਾ ਸੀ।
Tags: , , ,