ਵਾਇਰਲ ਵੀਡੀਉ ਵਿਚ ਸ਼ਰਾਬ ਦੇ ਠੇਕੇਦਾਰ ਨੇ ਦਿੱਤੀ ਨੇਤਾ ਨੂੰ ਸ਼ਰੇਆਮ ਗੋਲੀ ਮਾਰਨ ਦੀ ਧਮਕੀ

By March 18, 2019


ਪੰਜਾਬ ਵਿਚ ਪਿਛਲੇ ਚਾਰ ਸਾਲਾਂ ਤੋਂ ਸ਼ਰਾਬ ਦੇ ਕਾਰੋਬਾਰ ਵਿਚ ਬਹੁਤੀ ਹਿਲਜੁਲ ਨਹੀਂ ਹੋ ਰਹੀ ਸੀ ਪਰ ਐਤਕੀਂ ਸਾਲ 2019-20 ਲਈ ਠੇਕੇਦਾਰ ਪੱਬਾਂ ਭਾਰ ਜਾਪਦੇ ਹਨ। ਚੋਣ ਕਮਿਸ਼ਨ ਤੋਂ ਹਰੀ ਝੰਡੀ ਮਿਲਣ ਦੇ ਪੇਸ਼ੇਨਜ਼ਰ ਸ਼ਰਾਬ ਦੇ ਕਰੀਬ 5000 ਠੇਕਿਆਂ ਲਈ ਸ਼ਨਿਚਰਵਾਰ ਆਖਰੀ ਤਾਰੀਕ ਤੱਕ 71 ਹਜ਼ਾਰ ਅਰਜ਼ੀਆਂ ਆ ਚੁੱਕੀਆਂ ਸਨ।
ਪੰਜਾਬ ਆਬਕਾਰੀ ਮਹਿਕਮਾ ਅਗਲੇ ਮਾਲੀ ਸਾਲ ਲਈ ਸ਼ਰਾਬ ਠੇਕਿਆਂ ਦੀ ਨਿਲਾਮੀ 20 ਮਾਰਚ ਨੂੰ ਕਰਨਾ ਚਾਹੁੰਦਾ ਹੈ।

ਹਾਲਾਂਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਹੀ ਕੈਬਨਿਟ ਨੇ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਪਰ ਠੇਕਿਆਂ ਦੀ ਨਿਲਾਮੀ ਕਰ ਕੇ ਇਸ ਲਈ ਚੋਣ ਕਮਿਸ਼ਨ ਤੋਂ ਹਰੀ ਝੰਡੀ ਲੈਣ ਦੀ ਲੋੜ ਪਵੇਗੀ। ਹਰੇਕ ਨਿਲਾਮੀ ਲਈ ਚੋਣ ਕਮਿਸ਼ਨ ਤੋਂ ਹਰੀ ਝੰਡੀ ਲੈਣੀ ਪੈਂਦੀ ਹੈ। ਪੰਜਾਬ ਸਰਕਾਰ ਨੂੰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੋਂ 6201 ਕਰੋੜ ਰੁਪਏ ਦਾ ਮਾਲੀਆ ਮਿਲਣ ਦੀ ਆਸ ਹੈ ਜੋ ਸਾਲ 2018-19 ਵਿਚ ਅਨੁਮਾਨਤ 5462 ਕਰੋੜ ਰੁਪਏ ਦੇ ਮਾਲੀਏ ਨਾਲੋਂ ਕਰੀਬ 739 ਕਰੋੜ ਰੁਪਏ ਜ਼ਿਆਦਾ ਹੈ।ਪੰਜਾਬ ਵਿਚ ਜ਼ਿਆਦਾਤਰ ਠੇਕੇ ਸਿਆਸਤਦਾਨਾਂ ਦੀ ਮਾਲਕੀ ਵਾਲੇ ਗਰੁਪਾਂ ਕੋਲ ਹਨ। ਦੇਸੀ ਸ਼ਰਾਬ ਦਾ ਕੋਟਾ 5.78 ਕਰੋੜ ਪਰੂਫ ਲਿਟਰ ਤੋਂ ਵਧਾ ਕੇ 6.36 ਕਰੋੜ ਪਰੂਫ ਲਿਟਰ ਕਰਨ ਅਤੇ ਭਾਰਤ ਵਿਚ ਬਣਨ ਵਾਲੀ ਵਿਦੇਸ਼ੀ ਸ਼ਰਾਬ ਆਈਐਮਐਫਐਲ ਦਾ ਕੋਟਾ 2.48 ਕਰੋੜ ਪਰੂਫ ਲਿਟਰ ਤੋਂ ਵਧਾ ਕੇ 2.62 ਕਰੋੜ ਪਰੂਫ ਲਿਟਰ ਕਰਨ ਦੇ ਫ਼ੈਸਲੇ ਲਈ ਵੀ ਚੋਣ ਕਮਿਸ਼ਨ ਦੀ ਹਰੀ ਝੰਡੀ ਦੀ ਲੋੜ ਪਏਗੀ।
[su_youtube_advanced url=”https://www.youtube.com/watch?v=7EtEVgclHWo”]
ਘੱਟ ਅਲਕੋਹਲ ਵਾਲੀ ਸ਼ਰਾਬ ਜਿਵੇਂ ਬੀਅਰ ਦਾ ਕੋਟਾ 2.57 ਕਰੋੜ ਬਲਕ ਲਿਟਰ ਤੋਂ ਵਧਾ ਕੇ 3 ਕਰੋੜ ਬਲਕ ਲਿਟਰ ਕੀਤਾ ਗਿਆ ਹੈ। ਮਹਿਕਮੇ ਨੂੰ ਅਰਜ਼ੀਆਂ ਦੀ ਫੀਸ ਦੇ ਰੂਪ ਵਿਚ ਹੀ 215 ਕਰੋੜ ਰੁਪਏ ਦੀ ਕਮਾਈ ਹੋਈ ਹੈ ਜੋ ਪਿਛਲੇ ਸਾਲ ਦੀ ਕਮਾਈ ਨਾਲੋਂ ਤਿੰਨ ਗੁਣਾ ਵੱਧ ਹੈ। ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਗੁਰਤੇਜ ਸਿੰਘ ਨੇ ਦੱਸਿਆ ‘‘ ਅਸੀਂ ਪੰਜਾਬ ਚੋਣ ਦਫ਼ਤਰ ਤੋਂ ਜ਼ਰੂਰੀ ਹਰੀ ਝੰਡੀ ਲੈਣ ਲਈ ਫਾਈਲ ਭੇਜ ਦਿੱਤੀ ਹੈ। ਪ੍ਰਵਾਨਗੀ ਮਿਲਣ ਤੋਂ ਬਾਅਦ ਸਾਡੇ ਅਫ਼ਸਰਾਂ ਦੀ ਨਿਗਰਾਨੀ ਹੇਠ ਸਾਰੇ ਜ਼ਿਲਿਆਂ ਅੰਦਰ ਡਰਾਅ ਹੋਵੇਗਾ।’’