ਨਿਊਜ਼ੀਲੈਂਡ ਹਮਲੇ ਬਾਰੇ ਘਟੀਆ ਟਿੱਪਣੀ ਕਰਨ ਲਈ ਸਿਰਸੇ ਨੇ ਮੰਗੀ ਮਾਫੀ

By March 16, 2019


ਨਿਊਜ਼ੀਲੈਂਡ ਹਮਲੇ ਬਾਰੇ ਘਟੀਆ ਟਿੱਪਣੀ ਕਰਨ ਲਈ ਨਵੇਂ ਬਣੇ ਦਿੱਲੀ ਕਮੇਟੀ ਦੇ ਪ੍ਰਧਾਨ ਭਾਜਪਾ ਨੇਤਾ ਸਿਰਸੇ ਨੇ ਮੰਗੀ ਮਾਫੀ
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਹੁਣ ਤਿੰਨ ਅੱਡ-ਅੱਡ ਟਵੀਟ ਕਰਕੇ ਆਪਣੇ ਕੀਤੇ ਦੀ ਮਾਫ਼ੀ ਮੰਗੀ ਹੈ। ਕਿਹਾ ਕਿ ਮੈਨੂੰ ਪੂਰਾ ਪਤਾ ਨਹੀਂ ਸੀ ਕਿ ਸੈਨੇਟਰ ਐਨਿੰਗ ਕਿਸਨੂੰ ਨਿਸ਼ਾਨਾ ਬਣਾ ਰਿਹਾ। ਮੇਰਾ ਮਕਸਦ ਬਾਹਰ ਬੈਠੇ ਸਿੱਖਾਂ ਦਾ ਮਨ ਦੁਖਾਉਣਾ ਨਹੀਂ ਸੀ।ਪਤਾ ਲੱਗਾ ਹੈ ਕਿ ਜਿਸ ਸੈਨੇਟਰ ਐਨਿੰਗ ਦੇ ਬਿਆਨ ਨੂੰ ਆਧਾਰ ਬਣਾ ਕੇ ਸਿਰਸਾ ਨੇ ਟਵੀਟ ਕੀਤਾ ਸੀ, ਓਹਦੇ ਵੀ ਆਂਡਾ ਵੱਜਾ ਹੈ।

ਆਸਟਰੇਲੀਆ ਦੇ ਨਫ਼ਰਤੀ ਸੈਨੇਟਰ ਫਰੇਜਰ, ਜਿਸ ਨੇ ਮਸੀਤ ਹਮਲੇ ਪਿਛੋਂ ਮੁਸਲਮਾਨਾਂ ਖਿਲਾਫ਼ ਨਫ਼ਰਤੀ ਬਿਆਨ ਦਿੱਤਾ ਸੀ ਅਤੇ ਦਿੱਲੀ ਦੇ ਗੁਰਦੁਆਰਿਆਂ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿਰਸਾ ਨੇ ਉਸ ਦੀ ਹਮਾਇਤ ਕੀਤੀ ਸੀ , ਉਸ ਨੂੰ ਜਿਸ ਮੁੰਡੇ ਨੇ ਆਂਡਾ ਮਾਰਿਆ ਉਸ ਦਾ ਨਾਂ “ਐੱਗ ਬੁਆਏ” ਮਸ਼ਹੂਰ ਹੋ ਗਿਆ ਹੈ । ਆਸਟਰੇਲੀਆ ਵਿੱਚ ਉਹ ਮਾਪੇ ਜਿਨ੍ਹਾਂ ਦੇ ਬੱਚੇ “ਅੈਗ ਬੁਆਏ” ਦੀ ਉਮਰ ਦੇ ਹਨ, ਉਹ ਅੈਗ ਬੁਆਏ ਦੇ ਮਾਪਿਆਂ ਨਾਲ ਸਾੜਾ ਮਹਿਸੂਸ ਕਰ ਰਹੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਵੀ ਅੈਗ ਬੁਆਏ ਵਾਂਗ ਨਸਲੀ ਨਫਰਤ ਖਿਲਾਫ ਏਦਾਂ ਦਾ ਕਾਰਾ ਕਰਨ ।
[su_youtube_advanced url=”https://www.youtube.com/watch?v=-wPG-DRPbSQ&feature=youtu.be”]
ਦੱਸ ਦਈਏ ਕਿ ਮਨਜਿੰਦਰ ਸਿੰਘ ਸਰਸਾ ਉਨ੍ਹਾਂ ਗੁਰਦੁਆਰਿਆਂ ਦੇ ਪ੍ਰਧਾਨ ਹਨ ਜਿਨ੍ਹਾਂ ਵਿੱਚੋਂ ਹਰ ਰੋਜ਼ “ਅਵਲ ਅੱਲਹਿ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ” ਦੀ ਆਵਾਜ਼ ਆਉਂਦੀ ਹੈ ਅਤੇ ਉਹ ਸਿੱਖ ਇੱਥੇ ਸਿਰ ਝੁਕਾਉਂਦੇ ਨੇ ਜੋ ਬਿਨਾਂ ਕਿਸੇ ਜਾਤ ਨਸਲ ਰੰਗ ਤੇ ਧਰਮ ਦੇ ਭੇਦ ਦੇ ਲੰਗਰਾਂ ਦੀ ਸੇਵਾ ਕਰਦੇ ਹਨ । ਜਿਸ ਅਸਟ੍ਰੇਲੀਆ ਦੇ ਸੈਨੇਟਰ ਫਰੇਜ਼ਰ ਐਨੀਗ ਦੇ ਨਫਰਤੀ ਬਿਆਨ ਦੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਭਾਜਪਾ ਦੇ ਆਗੂ ਸ੍ਰੀ ਮਨਜਿੰਦਰ ਸਿਰਸਾ ਨੇ ਹਮਾਇਤ ਕੀਤੀ ਸੀ, ਉਸ ਸੈਨੇਟਰ ਫਰੇਜ਼ਰ ਐਨੀਗ ਦੇ ਉਸ ਦੇ ਆਵਦੇ ਮੁਲਕ ‘ਚ ਕਿਸੇ ਮੁੱਛ ਫੁੱਟ ਗੱਭਰੂ ਨੇ ਆਂਡਾ ਮਾਰ ਦਿੱਤਾ ਏ। ਇਹ ਬੇਸ਼ਰਮੀ ਦੇਣ ਵਾਸਤੇ ਆਂਡਾ ਨਾਲ ਕੀਤਾ ਗਿਆ ਹਮਲਾ ਅਸਟਰੇਲੀਆ ਦੇ ਲੋਕਾਂ ਦੀ ਫਰੇਜ਼ਰ ਦੀ ਨਫਰਤੀ ਵਿਚਾਰਧਾਰਾ ਖਿਲਾਫ ਸਮੂਹਕ ਚੇਤਨਾ ਦਾ ਪ੍ਰਗਟਾਵਾ ਮੰਨਿਆ ਜਾ ਰਿਹਾ। ਹੁਣ ਸਿਰਸਾ ਜੀ ਕੀ ਕਹਿਣਗੇ ? ਘੱਟੋ ਘੱਟ ਭਾਜਪਾ ਆਗੂ ਸਿਰਸਾ ਜੀ ਆਉਣ ਵਾਲੇ ਨੇੜਲੇ ਸਮੇ ‘ਚ ਅਸਟਰੇਲੀਆ ਜਾਣ ਦਾ ਕੋਈ ਵਿਚਾਰ ਮਨ ‘ਚ ਨਾ ਲਿਆਉਣ।

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਭਾਜਪਾ ਦੇ ਆਗੂ ਸ੍ਰੀ ਮਨਜਿੰਦਰ ਸਿਰਸਾ ਨੇ ਗੁਰਦੁਆਰਾ ਕਮੇਟੀ ਤੇ ਕਾਬਜ਼ ਹੁੰਦਿਆਂ ਹੀ “ਅਵਲ ਅਲਹਿ ਨੂਰ ਉਪਾਇਆ” ਦੇ ਗੁਰੂ ਸਿਧਾਂਤ ਦੇ ਬਰਖਿਲਾਫ ਜਾ ਕੇ ਮੁਸਲਮਾਨਾਂ ਦੇ ਖਿਲਾਫ ਨਫਰਤੀ ਅਤੇ ਬੇਹੁਦਾ ਟਿੱਪਣੀ ਕੀਤੀ ਹੈ ਜੋ ਹਰ ਸਿੱਖ ਨੂੰ ਸ਼ਰਮਸਾਰ ਕਰਦੀ ਹੈ । ਅੰਤਰਰਾਸ਼ਟਰੀ ਮੁਹਾਜ਼ ਤੇ ਸਾਮੀ ਧਰਮਾਂ ਇਸਾਈਆਂ ਅਤੇ ਮੁਸਲਮਾਨਾਂ ਦੀ ਆਪਸੀ ਖੂਨੀ ਜੰਗ ਵਿੱਚ ਸਿਰਸਾ ਨੇ ਸਿੱਖਾਂ ਨੂੰ ਇੱਕ ਪਾਸੜ ਨਫ਼ਰਤ ਨਾਲ ਨੂੜਨ ਦਾ ਯਤਨ ਕੀਤਾ ਹੈ ।ਉਨ੍ਹਾਂ ਨੇ ਮਸੀਤ ਵਿੱਚ ਮੁਸਲਮਾਨਾਂ ਤੇ ਹੋਏ ਹਮਲੇ ਬਾਰੇ ਅਸਟ੍ਰੇਲੀਆ ਦੀ ਸੈਨੇਟਰ ਫਰੇਜ਼ਰ ਐਨੀਗ ਦੇ ਬਿਆਨ ਦੀ ਹਮਾਇਤ ਕਰਦਿਆਂ ਕਿਹਾ , ” ਫਰੇਜ਼ਰ ਨੂੰ ਉਸ ਦੇ ਨਿੱਡਰ ਬਿਆਨ ਕਰਕੇ ਆਲਮੀ ਮੀਡੀਆ ਜਹਾਦੀਆਂ ਦਾ ਪੱਖ ਨਾ ਲਵੇ ਤੇ ਫਰੇਜ਼ਰ ਨੂੰ ਖਲਨਾਇਕਾਂ ਵਾਂਗ ਪੇਸ਼ ਨਾ ਕਰੇ ।

ਫਰੇਜ਼ਰ ਨੇ ਕੀ ਕਿਹਾ ?

“ਹਿੰਸਾ ਸਬੰਧੀ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਮੁਸਲਮਾਨਾਂ ਦੀ ਵਧ ਰਹੀ ਜਨਸੰਖਿਆ ਕਰਕੇ ਭਾਈਚਾਰੇ ਵਿੱਚ ਡਰ ਵਧ ਰਿਹਾ ਹੈ ।

ਹਮੇਸ਼ਾ ਵਾਂਗ ਖੱਬੇ ਪੱਖੀ ਸਿਆਸੀ ਲੋਕ ਅਤੇ ਖ਼ਬਰਾਂ ਦੇ ਸੋਮੇ ਨੂੰ ਇਹ ਗੱਲ ਕਹਿਣ ਦੀ ਕਾਹਲੀ ਹੋਵੇਗੀ ਕਿ ਅੱਜ ਘਟਨਾ ਦਾ ਸੰਬੰਧ ਹਥਿਆਰ ਰੱਖਣ ਨਾਲ ਸਬੰਧਤ ਕਾਨੂੰਨਾਂ ਨਾਲ ਹੈ ਜਾਂ ਫਿਰ ਉਨ੍ਹਾਂ ਲੋਕਾਂ ਨਾਲ ਹੈ ਜੋ ਰਾਸ਼ਟਰਵਾਦੀ ਵਿਚਾਰ ਰੱਖਦੇ ਹਨ ਪਰ ਇਹ ਸਭ ਕੁਝ ਬਕਵਾਸ ਹੈ ।

ਅੱਜ ਦੇ ਖੂਨ ਖਰਾਬੇ ਦਾ ਮੂਲ ਕਾਰਨ ਸਾਡੀ ਆਵਾਸ ਨੀਤੀ ਵਿੱਚ ਪਿਆ ਹੈ ਜਿਹੜੀ ਮੁਸਲਮਾਨਾਂ ਨੂੰ ਨਿਊਜ਼ੀਲੈਂਡ ਆਉਣ ਦੀ ਖੁੱਲ੍ਹ ਦਿੰਦੀ ਹੈ ।

ਅੱਜ ਭਾਵੇਂ ਕੁਝ ਮੁਸਲਮਾਨ ਪੀੜਤ ਹਨ ਪਰ ਉਹ ਵੱਡੇ ਪੱਧਰ ਤੇ ਹਿੰਸਾ ਫੈਲਾ ਰਹੇ ਹਨ ਪੂਰੇ ਸੰਸਾਰ ਵਿੱਚ ਮੁਸਲਮਾਨ ਲੋਕਾਂ ਨੂੰ ਮਾਰ ਰਹੇ ਹਨ । ਧਰਮ ਦੇ ਨਾਮ ਤੇ ਉਨ੍ਹਾਂ ਨੇ ਬੰਦੇ ਮਾਰਨ ਦੀ ਫੈਕਟਰੀ ਚਲਾਈ ਹੋਈ ਹੈ

ਇਸਲਾਮ ਇੱਕ ਹਿੰਸਾਵਾਦੀ ਵਿਚਾਰਧਾਰਾ ਹੈ ਜੋ ਕਿ ਛੇਵੀਂ ਸਦੀ ਵਿੱਚ ਇੱਕ ਅਜਿਹੇ ਧਾਰਮਿਕ ਆਗੂ ਦੁਆਰਾ ਫੈਲਾਇਆ ਗਿਆ ਜਿਸ ਦਾ ਮੰਨਣਾ ਸੀ ਕਿ ਉਸ ਬੰਦੇ ਵਿਰੁੱਧ ਲੜਾਈ ਜਾਇਜ਼ ਹੈ ਜੋ ਖੁਦਾ ਵਿੱਚ ਵਿਸ਼ਵਾਸ ਨਹੀਂ ਕਰਦਾ ।

ਇਸਲਾਮ ਹੋਰ ਧਰਮਾਂ ਵਾਂਗ ਨਹੀਂ ਹੈ । ਇਹ ਫਾਸੀਵਾਦ ਦੇ ਬਰਾਬਰ ਦੀ ਚੀਜ਼ ਹੈ । ਸਿਰਫ ਇਸ ਕਰਕੇ ਕਿਉਂਕਿ ਮੁਸਲਮਾਨ ਮਾਰੇ ਗਏ ਹਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਉਹ ਦੋਸ਼ ਰਹਿਤ ਹੋ ਗਏ ਹਨ ।

ਉਨ੍ਹਾਂ ਲੋਕਾਂ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਜੋ ਅਜਿਹੇ ਧਰਮ ਨੂੰ ਮੰਨਦੇ ਹਨ ਜਿਸ ਵਿੱਚ ਸਾਡਾ ਕਤਲ ਕਰਨ ਲਈ ਕਿਹਾ ਗਿਆ ਹੈ । ਉਨ੍ਹਾਂ ਨੂੰ ਇਸ ਗੱਲ ਦੀ ਹੈਰਾਨੀ ਨਹੀਂ ਹੋਣੀ ਚਾਹੀਦੀ ਜਦੋਂ ਕੋਈ ਕੁਰਾਨ ਵਿੱਚ ਕਈ ਗੱਲ ਨੂੰ ਉਨ੍ਹਾਂ ਤੇ ਹੀ ਵਰਤ ਲਵੇ ਅਤੇ ਉਸੇ ਲਹਿਜੇ ਵਿੱਚ ਜਵਾਬ ਦੇਵੇ ।”

ਸੈਨੇਟਰ ਫਰੇਜਰ

#ਮਹਿਕਮਾ_ਪੰਜਾਬੀ