ਪੰਜਾਬ ਪੁਲਿਸ ਵੱਲੋਂ ਤਿੰਨ ਖਾਲਿਸਤਾਨ ਪੱਖੀ ਨੌਜਵਾਨ ਗ੍ਰਿਫਤਾਰ ਕਰਨ ਦਾ ਦਾਅਵਾ

By March 16, 2019


ਪੰਜਾਬ ਪੁਲਿਸ ਦੇ ਸਪੈਸ਼ਲ ਸਟੇਟ ਉਪਰੇਸ਼ਨ ਸੈਲ ਵੱਲੋਂ ਤਿੰਨ ਸਿੱਖ ਨੋਜੁਆਨਾ ਨੂੰ ਬੀਤੇ ਦਿਨ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ, ਪੁਲਿਸ ਦੇ ਮੁਤਾਬਕ ਇਹ ਨੋਜੁਆਨ ਖਾਲਿਸਤਾਨ ਪੱਖੀ ਹਨ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਦੀਆ ਘਟਨਾਵਾਂ ਤੋਂ ਦੁੱਖੀ ਹੋ, ਬੇਅਦਵੀ ਦੇ ਦੋਸ਼ੀਆ ਨੂੰ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ, ਪਰ ਪੁਲਿਸ ਤੇ ਖੂਫੀਆ ਏਜੰਸੀਆ ਚੁਸਤੀ ਦਿਖਾਉਂਦਿਆਂ ਿੲਹਨਾਂ ਨੂੰ ਕੋਈ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾ ਹੀ ਫੜ ਲਿਆ ।

ਗ੍ਰਿਫਤਾਰ ਹੋਣ ਵਾਲੇ ਨੋਜੁਆਨ ਦੇ ਨਾਮ ਬਲਜੀਤ ਸਿੰਘ ਫ਼ਿਰੋਜ਼ਪੁਰ, ਜਗਦੇਵ ਸਿੰਘ ਫਤਹਿਗੜ ਸਭਰਾ, ਮਨਜੀਤ ਸਿੰਘ ਪਿੰਡ ਜਾਦੂ ਨੰਗਲ ਹਨ ।
ਪੁਲਿਸ ਦੇ ਦਾਵੇ ਅਨੁਸਾਰ ਗ੍ਰਿਫਤਾਰ ਨੋਜੁਆਨਾ ਤੋਂ ਦੇਸੀ ਹਥਿਆਰ ਬਰਾਮਦ ਹੋਏ ਹਨ । ਜਗਦੇਵ ਸਿੰਘ ਤੇ ਮਨਜੀਤ ਸਿੰਘ ਲੰਮਾ ਸਮਾਂ ਮਲੇਸ਼ੀਆ ਰਹਿ ਕੇ ਆਏ ਹਨ । ਉਹ ਕੁਝ ਸਮਾਂ ਬਤੋਰ ਗ੍ਰੰਥੀ ਸਿੰਘ ਵਜੋਂ ਵੀ ਕੰਮ ਕਰਦੇ ਰਹੇ ਸਨ ।
Tags: , , ,