ਸਰਹੱਦ ’ਤੇ ਜਾਣ ਤੋਂ ਪਹਿਲਾਂ ਸ਼ੁਕਰਾਣੂ ਸੁਰੱਖਿਅਤ ਕਰਵਾ ਰਹੇ ਹਨ ਫ਼ੌਜੀ

By March 15, 2019


ਸਰਹੱਦਾਂ ਤੱਪ ਰਹੀਆਂ ਹਨ। ਅੱਤਵਾਦੀਆਂ ਦੇ ਖਾਤਮੇ ਨਾਲ ਭਾਰਤ ਦੇ ਜਵਾਨ ਮੁਕਾਬਲੇ ਕਰ ਹਹੇ ਹਨ ਤੇ ਇਨ੍ਹਾਂ ਮੁਕਾਬਲਿਆਂ ਚ ਸਾਡੇ ਜਵਾਨ ਜ਼ਖ਼ਮੀ ਵੀ ਹੋ ਰਹੇ ਹਨ ਤੇ ਸ਼ਹੀਦ ਦੀਆਂ ਖ਼ਬਰਾਂ ਸਾਨੂੰ ਆਏ ਦਿਨ ਸੁਨਣ ਨੂੰ ਮਿਲਦੀਆਂ ਹਨ। ਅਜਿਹੀਆਂ ਘਟਨਾਵਾਂ ਸਾਡੇ ਦੇਸ਼ ਨੂੰ ਰੋਜ਼ਾਨਾ ਹੀ ਮਿਲਣ ਵਾਲੇ ਕਿਸੇ ਤਿੱਖੇ ਦਰਦ ਵਾਂਗ ਹੈ।ਜ਼ਿੰਦਗੀ–ਮੌਤ ਦੇ ਫਰਕ ਨੂੰ ਆਪਣੇ ਹੱਥਾਂ ਤੇ ਲੈ ਕੇ ਸਰਹੱਦ ਪਹਿਰਾ ਦੇਣ ਲਈ ਜਾਣ ਵਾਲੇ ਸਾਰੇ ਜਵਾਨ ਇਸ ਖਤਰੇ ਨੂੰ ਦੇਖਦਿਆਂ ‘ਸ਼ੁਕਰਾਣੂ ਸੁਰੱਖਿਅਤ’ (ਸਪਰਮ ਫ਼ੀਜ਼ਿੰਗ) ਤਕਨੀਕ ਅਪਣਾ ਰਹੇ ਹਨ। ਕਾਰਨ ਖਾਸ ਇਹ ਹੈ ਕਿ ਜਿਨ੍ਹਾਂ ਜਵਾਨਾਂ ਦਾ ਹਾਲ ਹੀ ਚ ਵਿਆਹ ਹੋਇਆ ਹੈ ਜਾਂ ਉਨ੍ਹਾਂ ਦੀ ਬੱਚੇ ਨਹੀਂ ਹਨ ਅਤੇ ਉਨ੍ਹਾਂ ਨੂੰ ਸਰਹੱਦ ਤੇ ਜੰਗ ਲਈ ਜਾਣਾ ਹੈ। ਗੰਭੀਰ ਸੱਟਾਂ ਲੱਗਣ ਜਾਂ ਸ਼ਹਾਦਤ ਦੀ ਘੜੀ ਆਉਣ ਤੇ ਉਨ੍ਹਾਂ ਦੀ ਬੱਚਾ ਇਸ ਤਕਨੀਕ ਨਾਲ ਜਨਮ ਲੈ ਸਕਦਾ ਹੈ।

ਪਿਛਲੇ ਚਾਰ ਸਾਲ ਚ ਲਗਭਗ 350 ਜਵਾਨਾਂ ਨੇ ਆਪਣੇ ਸ਼ੁਕਰਾਣੂ ਸੁਰੱਖਿਅਤ ਕਰਵਾਏ ਹਨ। ਪੁਲਵਾਮਾ ਹਮਲੇ ਮਗਰੋਂ ਛੁੱਟੀ ਤੋਂ ਸਰਹੱਦ ਪਰਤ ਰਹੇ 11 ਜਵਾਨਾਂ ਨੇ ਸ਼ੁਕਰਾਣੂ ਸੁਰੱਖਿਅਤ ਕਰਵਾਏ ਹਨ। ਇਨ੍ਹਾਂ ਚੋਂ 6 ਜਵਾਨਾਂ ਨੇ ਇਕੋ ਫਰਟਰਲੀਟੀ ਸੈਂਟਰ ਦੇ ਸ਼ੁਕਰਾਣੂ ਸੁਰੱਖਿਅਤ ਫ਼੍ਰੀਜ਼ਰ ਤੋਂ ਇਹ ਸੇਵਾ ਲਈ ਹੈ।ਨਵੇਂ ਵਿਆਹੇ ਜਵਾਨਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਇਸ ਤਕਨੀਕ ਨੂੰ ਅਪਣਾਇਆ ਹੈ। ਹਾਲਾਂਕਿ ਹਾਲੇ ਤੱਕ ਅਜਿਹੀ ਕੋਈ ਲੋੜ ਨਹੀਂ ਪਈ ਕਿ ਕਿਸੇ ਜਵਾਨ ਦੀ ਔਲਾਦ ਦਾ ਜਨਮ ਇਸ ਤਕਨੀਕ ਦੁਆਰਾ ਹੋਇਆ ਹੋਵੇ।ਉੱਤਰ ਪ੍ਰਦੇਸ਼ ਦੇ ਗੋਰਖ਼ਪੁਰ ਚ ਇਹ ਸੁਵਿਧਾ ਤਿੰਨ ਨਿਜੀ ਹਸਪਤਾਲਾਂ ਚ ਹਨ, ਜਿੱਥੇ 5 ਸਾਲਾਂ ਤੱਕ ਸ਼ੁਕਰਾਣੂ ਸੁਰੱਖਿਅਤ ਰਖਵਾਏ ਜਾ ਸਕਦੇ ਹਨ। ਇਨ੍ਹਾਂ ਦੀ ਫ਼ੀਸ 3000 ਰੁਪਏ ਸਾਲਾਨਾ ਹੈ। ਜਵਾਨਾਂ ਤੋਂ ਇਲਾਵਾ ਜ਼ਿਆਦਾ ਯਾਤਰਾ ਕਰਨ ਵਾਲੇ ਲੋਕ ਵੀ ਇਸ ਤਕਨੀਕ ਦੀ ਵਤਰੋਂ ਕਰ ਰਹੇ ਹਨ। ਇਸ ਤਕਨੀਕ ਚ ਸ਼ੁਕਰਾਣੂਆਂ ਨੂੰ ਪਤਨੀ ਦੇ ਓਵਾ ਤੋਂ ਮਿਲਣ ਕਰਵਾ ਕੇ ਉਸਨੂੰ ਮਾਂ ਦੇ ਗਰਭ ਚ ਸਥਾਪਤ ਕਰਾਇਆ ਜਾਂਦਾ ਹੈ।ਸ਼ੁਕਰਾਣੂ ਸੁਰੱਖਿਅਤ ਕਰਨ ਲਈ ਇਨ੍ਹਾਂ ਨੂੰ ਤਰਲ ਨਾਈਟ੍ਰੋਜਨ ਦੇ ਕੰਟੇਨਰ ਚ -197 ਡਿਗਰੀ ਸੈਲਸੀਅਸ ਠੰਡਕ ਚ ਰੱਖਿਆ ਜਾਂਦਾ ਹੈ। ਸ਼ੁਕਰਾਣੂ ਬਰਫ ਦੇ ਟੁਕੜੇ ਦੀ ਤਰ੍ਹਾਂ ਸੁਰੱਖਿਅਤ ਰਹਿੰਦੇ ਹਨ।

Posted in: ਰਾਸ਼ਟਰੀ