ਰੂਸ ਦੇ ਸੈਨਾ ਮੁਖੀ ਸੋਲਯੂਕੋਵ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

By March 13, 2019


ਰੂਸ ਦੇ ਆਰਮੀ ਚੀਫ਼ ਜਨਰਲ ਓਲਿਗ ਲਿਊਨੀਡੋਵਿਚ ਸੈਲਿਯੂਕੋਵ ਜੋ ਕਿ ਭਾਰਤ ਦੌਰੇ ‘ਤੇ ਹਨ। ਉਨ੍ਹਾਂ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਸੈਲਿਯੁਕੋਵ ਰੂਸ ਦੇ ਪਹਿਲੇ ਆਰਮੀ ਚੀਫ਼ ਹਨ, ਜੋ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਆਏ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਰੂਸ ਦੇ ਥਲ ਸੈਨਾ ਮੁਖੀ ਜਨਰਲ ਓਲਿਗ ਲਿਉਨੀਡੋਵਿਚ ਸੈਲਿਯੁਕੋਵ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।
ਰੂਸ ਇਕ ਕਮਿਊਨਿਸਟ ਦੇਸ ਹੈ ਅਤੇ ਪੰਜਾਬ ਦੇ ਕਈ ਕਮਿਊਨਿਸਟ ਹਾਲੇ ਤੱਕ ਦਰਬਾਰ ਸਾਹਿਬ ਨਹੀਂ ਜਾਂਦੇ। ਕਿਉਂ ਕਿ ਇਕ ਧਾਰਨਾ ਅਨੁਸਾਰ ਕਮਿਊਨਿਸਟ ਨਾਸਤਕ ਹੁੰਦੇ ਨੇ।

ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਰੂਸ ਨੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ 1984 ਵਿੱਚ ਭਾਰਤੀ ਫੌਜ ਦੀ ਮਦਦ ਕੀਤੀ ਸੀ।ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਇੰਦਰਾ ਗਾਂਧੀ ਅਤੇ ਭਾਰਤੀ ਕਾਮਰੇਡ ਲੀਡਰਾਂ ਦੀ ਨੇੜਤਾ ਦਾ ਕਾਰਨ ਰੂਸ ਹੀ ਸੀ।ਇਤਿਹਾਸ ਦੇ ਨਜਰੀਏ ਨਾਲ ਜਨਰਲ ਓਲਿਗ ਲਿਉਨੀਡੋਵਿਚ ਸੈਲਿਯੁਕੋਵ ਦਾ ਇਹ ਦੌਰਾ ਬਹੁਤ ਖਾਸ ਕਿਹਾ ਜਾ ਸਕਦਾ।ਸੂਚਨਾ ਕੇਂਦਰ ਵਿਖੇ ਗੱਲਬਾਤ ਕਰਦਿਆਂ ਜਨਰਲ ਓਲਿਗ ਲਿਉਨੀਡੋਵਿਚ ਸੈਲਿਯੁਕੋਵ ਨੇ ਕਿਹਾ ਕਿ ਉਨ੍ਹਾਂ ਨੂੰ ਇਥੇ ਆ ਕੇ ਬੇਹੱਦ ਪ੍ਰਸੰਨਤਾ ਹੋਈ ਹੈ ਅਤੇ ਇਥੇ ਦਾ ਵਾਤਾਵਰਨ ਬੇਹੱਦ ਸ਼ਾਂਤੀਪੂਰਨ ਹੈ। ਇਥੇ ਦਾ ਸਾਂਝੀਵਾਲਤਾ ਵਾਲਾ ਸਿਧਾਂਤ ਸਮੁੱਚੀ ਮਾਨਵਤਾ ਨੂੰ ਜੋੜਨ ਵਾਲਾ ਹੈ। #ਮਹਿਕਮਾ_ਪੰਜਾਬੀ