ਮੋਰੀ ਗੇਟ ਨਵੀਂ ਦਿੱਲੀ ਦਾ ਸਾਡੇ ਨਾਲ ਕੀ ਸਬੰਧ ਹੈ

By March 12, 2019


ਜਦੋਂ ਦਿੱਲੀ’ਤੇ ਸਰਦਾਰ ਬਘੇਲ ਸਿੰਘ ਦੁਆਰਾ ਚੜ੍ਹਦੀ ਕਰਨ ਦੀ ਖ਼ਬਰ ਮੁਗਲ ਬਾਦਸ਼ਾਹ ਸ਼ਾਹ ਆਮਲ-2 ਤੱਕ ਪੁੱਜੀ ਤਾਂ ਉਸ ਨੇ ਹੁਕਮ ਕੀਤਾ ਕਿ ਖਾਣ ਪੀਣ ਦਾ ਸਮਾਨ, ਅਨਾਜ਼ ਅਤੇ ਹੋਰ ਜ਼ਰੂਰੀ ਚੀਜ਼ਾਂ ਕਿਲ੍ਹੇ ਅੰਦਰ ਜਮਾ ਕਰਕੇ ਸਾਰੇ ਦਰਵਾਜ਼ੇ ਬੰਦ ਕਰ ਲਵੋ। ਜਿਹੜੇ ਸਿੱਖ ਦਿੱਲੀ’ਤੇ ਹਮਲਾ ਕਰਨ ਲਈ ਜੰਗਲ’ਚ ਛਾਉਣੀ ਪਾਈ ਬੈਠੇ ਹਨ ਜਦੋਂ ਉਹਨਾਂ ਦਾ ਖਾਣ-ਪੀਣ ਦਾ ਸਮਾਨ ਮੁੱਕ ਜਾਵੇਗਾ ਤਾਂ ਵਾਪਸ ਮੁੜ ਜਾਣਗੇ।ਸਿੱਖ ਇਲਾਕੇ’ਚ ਜਾਣਕਾਰੀ ਲੈਣ ਨਿਕਲੇ ਤਾਂ ਉਹਨਾਂ ਨੂੰ ਇੱਕ ਮਿਸਤਰੀ ਮਿਲਿਆ ਜਿਸ ਨੇ ਦੱਸਿਆ ਕਿ ਕਿਲ੍ਹੇ ਦੀ ਕੰਧ’ਚ ਇੱਕ ਜਗਾ ਅਜਿਹੀ ਹੈ ਜਿਹੜੀ ਅੰਦਰੋਂ ਕੱਚੀ ਹੈ ਅਤੇ ਬਾਹਰਲੇ ਪਾਸਿਓ ਦੇਖਣ ਨੂੰ ਪੱਕੀ ਹੈ। ਕਹਿਣ’ਤੇ ਉਹ ਸਿੱਖਾਂ ਨੂੰ ਉਸ ਜਗਾ ਦੀ ਨਿਸ਼ਾਨਦੇਹੀ ਕਰਨ ਲਈ ਵੀ ਰਾਜ਼ੀ ਹੋ ਗਿਆ।ਉਸ ਕਮਜ਼ੌਰ ਜਗਾ’ਤੇ ਸਿੱਖਾਂ ਨੇ ਦਰਖੱਤਾਂ ਦੀਆਂ ਗੇਲੀਆਂ ਨਾਲ ਸੱਟ ਮਾਰ ਕੇ ਕੰਧ’ਚ ਪਾੜ ਪਾ ਲਿਆ ਅਤੇ ਇੱਥੋਂ ਕਿਲ੍ਹੇ’ਚ ਦਾਖਲਾ ਕੀਤਾ; ਬਾਅਦ ਵਿੱਚ ਇਸ ਜਗਾ ਦਾ ਨਾਮ “ਮੋਰੀ ਗੇਟ” (ਦਰਵਾਜ਼ਾ) ਪੈ ਗਿਆ। ਇੱਥੋਂ ਹਮਲਾ ਕਰਕੇ ਹੀ ਸਿੱਖਾਂ ਨੇ “ਦਿੱਲੀ ਫ਼ਤਿਹ” ਕੀਤੀ ਅਤੇ ਲਾਲ ਕਿਲ੍ਹੇ’ਤੇ ਖਾਲਸਾਈ ਪਰਚਮ ਲਹਿਰਾ ਦਿੱਤਾ ਸੀ।ਆਪਣੇ ਇਤਿਹਾਸ ਨਾਲ ਸਬੰਧਤ ਥਾਵਾਂ ਦੀ ਨਿਸ਼ਾਨਦੇਹੀ ਕਰਦੇ ਰਿਹਾ ਕਰੋ; ਜੇਕਰ ਅਸੀੰ ਭੁੱਲ ਗਏ ਤਾਂ ਸਾਡੇ ਪੁਰਖਿਆਂ ਦੇ ਗੱਡੇ ਹੋਏ ਮੀਲ ਪੱਥਰ ਹਿੰਦੂਤਵੀ ਸਰਕਾਰ ਕਦੋੰ ਪੱਟ ਦਵੇਗੀ, ਸਾਨੂੰ ਇਹ ਪਤਾ ਵੀ ਨਹੀੰ ਲੱਗੇਗਾ।

ਦੇਖਿਓ ਕਿਤੇ ਰੌਲੇ ਰੱਪੇ’ਚ ਆਪਣਾ #ਇਤਿਹਾਸ ਹੀ ਨਾ ਭੁੱਲ ਜਾਇਓ : ਅੱਜ ਦੇ ਦਿਨ ਸਾਡੇ ਪੁਰਖ਼ਿਆਂ ਨੇ “ਲਾਲ ਕਿਲੇ” ਤੇ ਖਾਲਸਾਈ ਪਰਚਮ ਲਹਿਰਾ ਕੇ ਦਿੱਲੀ #ਫ਼ਤਿਹ ਕੀਤੀ ਸੀ।11 ਮਾਰਚ 1783 ਨੂੰ ਸਰਦਾਰ ਬਘੇਲ ਸਿੰਘ ਦੀ ਅਗਵਾਈ’ਚ ਲੱਗਭਗ 30,000 ਹਥਿਆਰਬੰਦ ਸਿੱਖਾਂ ਨੇ ਦਿੱਲੀ ਤੇ ਫ਼ਤਿਹ ਦਰਜ਼ ਕਰਕੇ #ਲਾਲ_ਕਿਲੇ ਤੇ “ਖਾਲਸਾਈ ਝੰਡਾ” ਲਹਿਰਾ ਦਿੱਤਾ ਸੀ।ਉਸ ਤੋਂ ਬਾਅਦ ਸੁਲਤਾਨ-ਏ-ਕੌਮ ਸਰਦਾਰ ਜੱਸਾ ਸਿੰਘ #ਆਹਲੂਵਾਲੀਆ ਨੂੰ ਦੀਵਾਨ-ਏ-ਆਮ ਦੇ ਤਖ਼ਤ ਤੇ ਬਿਠਾਇਆ ਗਿਆ। ਫਿਰ ਉਸ ਤੋਂ ਬਾਅਦ ਮੁਗਲ ਬਾਦਸ਼ਾਹ ਸ਼ਾਹ ਆਮਲ-2 ਅਤੇ ਸਿੱਖਾਂ ਵਿਚਕਾਰ ਸਮਝੌਤੇ ਦੀ ਗੱਲਬਾਤ ਚੱਲੀ। ਸਰਦਾਰ ਬੁਘੇਲ ਸਿੰਘ ਨੇ ਸਿੱਖ ਗੁਰੂਆਂ ਨਾਲ ਸਬੰਧਤ ਇਤਿਹਾਸ ਥਾਵਾਂ ਉੱਤੇ ਗੁਰਦੁਆਰਾ ਬਣਾਉਣ ਦਾ ਫੈਸਲਾ ਕੀਤਾ , ਅਤੇ ਮੁਗਲ ਰਾਜ ਦੀ ਕੁੱਲ ਆਮਦਨ ਦਾ 12.5% ਟੈਕਸ ਸਿੱਖਾਂ ਨੂੰ ਭਰਮ ਦਾ ਇਕਰਾਰਨਾਮਾ ਕੀਤਾ ਗਿਆ।#ਸਰਦਾਰ_ਬੁਘੇਲ_ਸਿੰਘ ਆਪਣੇ 4000 ਹਥਿਆਰਬੰਦ ਘੋੜਸਵਾਰ ਸਿੱਖਾਂ ਨਾਲ ਲੱਗਭਗ 8 ਮਹੀਨੇ ਦਿੱਲੀ ਸ਼ਬਜੀ ਮੰਡੀ ਇਲਾਕੇ’ਚ ਰੁਕੇ ਰਹੇ ਅਤੇ ਉਹਨਾਂ ਦਿੱਲੀ ਦਾ ਪ੍ਰਸ਼ਾਸਨ ਆਪਣੇ ਹੱਥਾਂ’ਚ ਲੈ ਲਿਆ।
[su_youtube_advanced url=”https://youtu.be/jfpuacnMAyU”]
ਉਨਾਂ ਨੇ ਸਿੱਖ ਗੁਰੂਆਂ ਨਾਲ ਸਬੰਧਤ 7 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਸਿਰਫ਼ ਅੱਠ ਮਹੀਨਿਆਂ’ਚ ਗੁਰਦੁਆਰੇ ਉਸਾਰ ਦਿੱਤੇ। ਜਿਨਾਂ’ਚ ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਬਾਲਾ ਸਾਹਿਬ, ਗੁਰਦੁਆਰਾ ਮੰਜੂ ਕਾ ਟਿੱਲਾ, ਗੁਰਦੁਆਰਾ ਸਾਹਿਬ ਮੋਤੀ ਬਾਗ, ਗੁਰਦੁਆਰਾ ਸਾਹਿਬ ਮਾਤਾ ਸੁੰਦਰੀ, ਦੀ ਉਸਾਰੀ ਸ਼ਾਮਲ ਹੈ।ਸਰਦਾਰ ਬੁਘੇਲ ਸਿੰਘ ਨੇ ਅੱਠ ਮਹੀਨੇ ਦਿੱਲੀ’ਤੇ ਰਾਜ ਕੀਤਾ। ਸਰਦਾਰ ਬੁਘੇਲ ਸਿੰਘ ਦੇ ਹਥਿਆਰਬੰਦ ਘੋੜਸਵਾਰ ਸਿੱਖ ਦਿਨ-ਰਾਤ ਦਿੱਲੀ ਦੀਆਂ ਸੜਕਾਂ ਤੇ ਪਹਿਰਾ ਦਿੰਦੇ ਅਤੇ ਹਰ ਇੱਕ ਤੇ ਨਜ਼ਰ ਰੱਖਦੇ ਸਨ। ਦਿੱਲੀ’ਚ ਦੇ ਲੋਕਾਂ ਅਮਨ ਕਾਨੂੰਨ ਦਾ ਉਹ ਨਜ਼ਾਰਾ ਦੇਖਣ ਨੂੰ ਮਿਲਿਆ ਜਿਹੜਾ ਉਹਨਾਂ ਨੇ ਕਦੇ ਪਹਿਲਾਂ ਨਹੀੰ ਦੇਖਿਆ ਸੀ। ਲੋਕ ਚਾਹੁੰਦੇ ਸਨ ਕਿ ਸਰਦਾਰ ਬੁਘੇਲ ਸਿੰਘ ਦਿੱਲੀ’ਚ ਦਾ ਰਾਜਾ ਬਣ ਕੇ ਹੀ ਰਹੇ ਅਤੇ ਸਰਦਾਰ ਬੁਘੇਲ ਸਿੰਘ ਕੋਲ ਐਨੀ ਤਾਕਤਵਰ ਫ਼ੌਜ ਵੀ ਸੀ ਕਿ ਜੇਕਰ ਉਹ ਚਾਹੁੰਦੇ ਤਾਂ ਇਸ ਰਾਜ ਦਾ ਆਨੰਦ ਮਾਣ ਸਕਦੇ ਸਨ, ਪਰ ਉਹ ਆਪਣੇ ਇਕਰਾਰਨਾਮੇ ਤੇ ਰਹੇ ਅਤੇ ਦਸੰਬਰ 1783’ਚ ਵਾਪਸ ਪੰਜਾਬ ਆ ਗਏ।

ਦਿੱਲੀ’ਚ ਤੀਸ ਹਜ਼ਾਰੀ ਅਦਾਲਤ, ਤੀਸ ਹਜ਼ਾਰੀ ਮੈਟਰੋਂ ਸਟੇਸ਼ਨ ਜਾਂ ਤੀਸ ਹਜ਼ਾਰੀ ਇਲਾਕੇ ਵਾਰੇ ਬਹੁਤਿਆਂ ਨੇ ਸੁਣਿਆ ਹੋਣਾਂ; ਪਰ ਇਸ ਦਾ ਇਹ ਨਾਮ ਕਿਉਂ ਪਿਆ ਸ਼ਾਇਦ ਇਸ ਵਾਰੇ ਕਦੇ ਨਾ ਸੋਚਿਆ ਹੋਵੇ।ਇਹ ਉਹੀ ਥਾਂ ਹੈ ਜਿੱਥੇ ਸਰਦਾਰ ਬਘੇਲ ਸਿੰਘ ਨੇ “#ਦਿੱਲੀ_ਫ਼ਤਿਹ” ਕਰਨ ਤੋਂ ਪਹਿਲਾਂ ਆਪਣੀ ਤੀਹ ਹਜ਼ਾਰ ਫੌਜ ਨਾਲ ਉਤਾਰਾ ਕੀਤਾ ਸੀ। ਉਸ ਤੋਂ ਬਾਅਦ ਇਸ ਜਗਾ ਦਾ ਨਾਮ ਤੀਸ ਹਜ਼ਾਰੀ ਪੈ ਗਿਆ। ਆਪਣੇ ਪਰਖਿਆਂ ਦੇ ਗੱਡੇ ਮੀਲ ਪੱਥਰਾਂ ਨੂੰ ਵਿਸਾਰਿਆ ਨਾ ਕਰੋ, ਕੱਲ ਨੂੰ ਹਿੰਦੂਤਵੀ ਸਰਕਾਰ ਇਹ ਨਾਮ ਬਦਲ ਵੀ ਸਕਦੀ ਹੈ; ਅਤੇ ਆਪਣੇ ਝੂਠੇ ਇਤਿਹਾਸ’ਚ ਕਹਿ ਦੇਣ ਸਿੱਖਾਂ ਨੇ ਤਾਂ ਦਿੱਲੀ ਜਿੱਤੀ ਹੀ ਨਹੀਂ। ਸਾਡੇ ਪੁਰਖੇ ਤਾਂ ਕਹਿੰਦੇ ਹੁੰਦੇ ਸੀ ਦਿੱਲੀ ਦਾ ਕੀ ਹੈ, “ਜਿਹੋ ਜਿਹੀ ਬਿੱਲੀ ਮਾਰ ਲਈ ਉਹੋ ਜਿਹੀ ਦਿੱਲੀ ਮਾਰ ਲਈ।”

ਸਤਵੰਤ ਸਿੰਘ

Posted in: ਸਾਹਿਤ