ਭੀੜ ਕੀ ਹੁੰਦੀ ਹੈ ਇਸ ਪੋਸਟ ਤੋਂ ਪਤਾ ਲੱਗੂ

By March 12, 2019


ਭੀੜ ਤਾਂ ਭੀੜ ਹੁੰਦੀ ਏ। ਭਾਂਵੇ ਸੜਕਾਂ ‘ਤੇ ਹੋਵੇ ਭਾਂਵੇ ਇੰਟਰਨੈਟ ‘ਤੇ। ਭੀੜ ਦਾ ਆਵਦਾ ਦਿਮਾਗ ਨਹੀਂ ਹੁੰਦਾ । ਭੀੜ ਇਸ਼ਾਰਿਆਂ ‘ਤੇ ਕੰਮ ਕਰਦੀ ਏ। ਹੁਕਮ ਆਇਆ ਸੀ ਕਿ ਸਰਫ ਐਕਸਲ ਦਾ ਬਾਈਕਾਟ ਕਰਨਾ। (ਪਰਸੋਂ ਅਸੀਂ ਪੋਸਟ ਰਾਹੀਂ ਦੱਸਿਆ ਸੀ ਕਿ ਦੇਸ਼ ‘ਚ ਸਰਫ ਐਕਸਲ ਖਿਲਾਫ ਗੁੱਸਾ ਕਿਉਂ ਏ।) ਪਰ ਭੁਲੇਖਾ ਖਾ ਕੇ ਭੀੜ ਦੇ ਕੁੱਝ ਬੰਦੇ ਇੰਟਰਨੈਟ ‘ਤੇ ਕੰਪਿਊਟਰ ਸਾਫਟਵੇਅਰ ਬਣਾਉਣ ਵਾਲੀ ਕੰਪਨੀ ਮਾਈਕ੍ਰੋਸੋਫਟ ਐਕਸਲ ਦੇ ਮਗਰ ਪੈ ਗਏ। ਉਹ ਮਾਈਕ੍ਰੋਸੋਫਟ ਐਕਸਲ ਨੂੰ ਸਰਫ ਐਕਸਲ ਸਮਝਦੇ ਰਹੇ ਨੇ।

ਹੋਰ ਚੰਗੀ ਤਰ੍ਹਾਂ ਸਮਝਣਾ ਹੋਵੇ ਤਾਂ 1984 ਵਿੱਚ ਸਿੱਖ ਕਤਲੇਆਮ ਵਾਸਤੇ ਨਿਕਲੀ ਭੀੜ ਦੇ ਨਿਸ਼ਾਨੇ ‘ਤੇ ਸਿੱਖ ਫੌਜੀ ਅਫਸਰ, ਖੁਸ਼ਵੰਤ ਸਿੰਘ ਵਰਗੇ ਰਾਸ਼ਟਰਵਾਦੀ ਲੇਖਕ ਅਤੇ ਮਨਮੋਹਨ ਸਿੰਘ ਵਰਗੇ ‘ਧਰਮ ਨਿਰਪੱਖ’ ਅਰਥ ਸ਼ਾਸ਼ਤਰੀ ਵੀ ਆ ਗਏ ਸਨ ਕਿਉਂ ਕਿ ਉਸ ਭੀੜ ਨੇ ਦੁਸ਼ਮਣ ਦੀ ਪਹਿਚਾਣ ਪੱਗ ਤੋਂ ਕਰਨੀ ਸੀ, ਜਿਵੇਂ ਆਹ ਇੰਟਰਨੈਟ ਆਲੀ ਭੀੜ ਨੇ ਐਕਸਲ ਨੂੰ ਪਹਿਚਾਣ ਚਿੰਨ ਸਮਝ ਲਿਆ। via #ਮਹਿਕਮਾ_ਪੰਜਾਬੀ