ਬੱਚਿਆਂ ਦੀਆਂ ਅਸ਼ਲੀਲ ਵੀਡੀਓ ਵੇਖਣ ਦੇ ਮਾਮਲੇ ਵਿੱਚ ਭਾਰਤੀ ਪਾਇਲਟ ਨੂੰ ਅਮਰੀਕਾ ਤੋਂ ਕੀਤਾ ਡਿਪੋਰਟ

By March 12, 2019


ਅਮਰੀਕਾ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਏਅਰ ਇੰਡੀਆ ਦੇ ਇਕ ਭਾਰਤੀ ਪਾਇਲਟ ਨੂੰ ਮੁਸਾਫਰਾਂ ਦੇ ਸਾਹਮਣੇ ਹੱਥਕੜੀ ਲਗਾਈ ਗਈ ਸੀ, ਕਿਉਂਕਿ ਉਸਨੂੰ ਬੱਚਿਆ ਦੀਆ ਅਸ਼ਲੀਲ ਵੀਡੀਓਜ ਡਾਉਨਲੋਡ ਕਰਨ ਅਤੇ ਵੇਖਣ ਦਾ ਦੋਸ਼ੀ ਪਾਇਆ ਗਿਆ, ਉਕਤ ਭਾਰਤੀ ਪਾਇਲਟ ਨੂੰ ਅਮਰੀਕੀ ਸੁਰੱਖਿਆ ਏਜੰਸੀ FBI ਵੱਲੋਂ ਟ੍ਰੈਕ ਕੀਤਾ ਜਾ ਰਿਹਾ ਸੀ ।ਇਹ ਘਟਨਾ ਅਮਰੀਕਾ ਦੇ ਸਾਨ ਫਰਾਂਸਿਸਕੋ ਏਅਰਪੋਰਟ ‘ਚ ਹੋਈ ਸੀ ਅਤੇ ਭਾਰਤੀ ਪਾਇਲਟ ਨੂੰ ਜਹਾਜ਼ ਤੋਂ ਨਵੀਂ ਦਿੱਲੀ ਆਉਣ ਤੋਂ ਤੁਰੰਤ ਬਾਅਦ ਸਥਾਨਕ ਪ੍ਰਸ਼ਾਸਨ ਨੇ ਇਸ ਨੂੰ ਫੜ ਲਿਆ ।ਏਅਰ ਇੰਡੀਆ ਦੇ ਅਧਿਕਾਰੀਆਂ ਨੇ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਚਾਈਲਡ ਪੋਰਨਗਰਾਫ਼ੀ ਡਾਊਨਲੋਡ ਕਰਨ ਦੇ ਦੋਸ਼ ਵਿਚ ਭਾਰਤੀ ਪਾਇਲਟ ਨੂੰ ਅਮਰੀਕਾ ਵਿਚ ਲੈਂਡ ਕਰਦੇ ਸਮੇਂ ਹੀ ਗ੍ਰਿਫਤਾਰ ਕਰ ਲਿਆ। ਫਲਾਈਟ ਸੋਮਵਾਰ ਨੂੰ ਨਵੀਂ ਦਿੱਲੀ ਤੋਂ ਟੇਕ ਆਫ਼ ਕਰਕੇ ਸੈਨ ਫਰਾਂਸਿਸਕੋ ਪੁੱਜੀ ਸੀ। ਲੈਂਡਿੰਗ ਹੁੰਦੇ ਹੀ ਅਮਰੀਕੀ ਅਧਿਕਾਰੀਆਂ ਨੇ ਯਾਤਰੀਆਂ ਦੇ ਸਾਹਮਣੇ ਹੀ ਪਾਇਲਟ ਨੂੰ ਹੱਥਕੜੀ ਲਗਾਈ। ਮਿਲੀ ਜਾਣਕਾਰੀ ਮੁਤਾਬਕ,ਮੁੰਬਈ ਵਿਚ ਰਹਿਣ ਵਾਲੇ ਪਾਇਲਟ ਦੀ ਉਮਰ ਕਰੀਬ 50 ਸਾਲ ਹੈ। ਉਹ ਫਲਾਈਟ ਵਿਚ ਫਸਟ ਪਾਇਲਟ ਸੀ।ਏਅਰਪੋਰਟ ‘ਤੇ ਐਫਬੀਆਈ ਅਧਿਕਾਰੀ ਨੇ ਉਨ੍ਹਾਂ ਗ੍ਰਿਫਤਾਰ ਕੀਤਾ। ਪਾਇਲਟ ਦਾ ਪਾਸਪੋਰਟ ਜ਼ਬਤ ਕਰਨ ਦੇ ਨਾਲ ਨਾਲ ਉਨ੍ਹਾਂ ਦਾ ਵੀਜ਼ਾ ਵੀ ਕੈਂਸਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦਿੱਲੀ ਦੀ ਫਲਾਈਟ ਰਾਹੀਂ ਵਾਪਸ ਭੇਜਿਆ ਗਿਆ। ਹੁਣ ਉਹ ਮੁੜ ਅਮਰੀਕਾ ਨਹੀਂ ਜਾ ਸਕੇਗਾ। ਐਫਬੀਆਈ ਉਨ੍ਹਾਂ ‘ਤੇ ਪਿਛਲੇ ਦੋ ਮਹੀਨੇ ਤੋਂ ਚਾਈਲਡ ਪੋਰਨਗਰਾਫ਼ੀ ਡਾਊਨਲੋਡ ਕਰਨ ਦੇ ਸ਼ੱਕ ਵਿਚ ਨਜ਼ਰ ਰੱਖ ਰਹੀ ਸੀ। ਅਮਰੀਕਾ ਦੇ ਹੋਟਲਾਂ ਵਿਚ ਉਨ੍ਹਾਂ ਦੇ ਇੰਟਰਨੈਟ ਇਸਤੇਮਾਲ ਨੂੰ ਸਬੂਤ ਦੇ ਤੌਰ ‘ਤੇ ਰੱਖਿਆ ਗਿਆ ਹੈ। ਭਾਰਤੀ ਅਧਿਕਾਰੀਆਂ ਨੂੰ ਇਸ ਬਾਰੇ ਵਿਚ ਡੋਜ਼ੀਅਰ ਦਿੱਤਾ ਗਿਆ ਹੈ। ਏਅਰਲਾਈਨਜ਼ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਾਇਲਟ ਨੂੰ ਵੀਜ਼ੇ ਦੇ ਕਾਰਨ ਡਿਪੋਰਟ ਕੀਤਾ ਗਿਆ ਲੇਕਿਨ ਅਲੱਗ ਅਲੱਗ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਚਾਈਲਡ ਪੋਰਨਗਰਾਫ਼ੀ ਦੇ ਦੋਸ਼ ਵਿਚ ਹੀ ਵੀਜ਼ੇ ‘ਤੇ ਸਵਾਲ ਖੜ੍ਹਾ ਹੋ ਗਿਆ। ਅਮਰੀਕਾ ਦੇ ਫੈਡਰਲ ਕਾਨੂੰਨ ਤਹਿਤ ਚਾਈਲਡ ਪੋਰਨਗਰਾਫ਼ੀ ਦੇ ਅਧੀਨ ਨਾਬਾਲਗ ਨਾਲ ਜੁੜਿਆ ਵਿਜੁਅਲ ਸੈਕਸੁਅਲ ਕੰਟੈਂਟ ਆਉਂਦਾ ਹੈ।
Tags: , , , , ,