ਥਾਣੇ ‘ਚ ਵੜ ਕੇ 20-25 ਨੌਜਵਾਨਾਂ ਨੇ ਕੀਤਾ ਐੱਸ. ਐੱਚ. ਓ. ‘ਤੇ ਹਮਲਾ

By March 10, 2019


ਫਿਰੋਜ਼ਪੁਰ ਸਿਟੀ ਥਾਣੇ ‘ਚ ਬੀਤੇ ਦਿਨ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ 20-25 ਅਣਪਛਾਤੇ ਲੋਕਾਂ ਨੇ ਥਾਣੇ ‘ਚ ਦਾਖਲ ਹੋ ਕੇ ਐੱਸ. ਐੱਚ. ਓ. ਚੰਦਰ ਸ਼ੇਖਰ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਦੀ ਕੁੱਟਮਾਰ ਕਰਦਿਆਂ ਉਸ ਦੀ ਵਰਦੀ ਵੀ ਫਾੜ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਐੱਸ. ਐੱਚ. ਓ. ਨੇ ਫਿਰੋਜ਼ਪੁਰ ਸ਼ਹਿਰ ‘ਚ ਲਾਏ ਨਾਕੇ ਦੌਰਾਨ ਕੁਝ ਨੌਜਵਾਨਾਂ ਨੂੰ ਰੋਕਿਆ ਸੀ, ਜਿੱਥੇ ਉਨ੍ਹਾਂ ਦਾ ਪੁਲਸ ਨਾਲ ਝਗੜਾ ਹੋ ਗਿਆ। ਇਸ ਗੱਲ ਦਾ ਪਤਾ ਲੱਗਣ ‘ਤੇ ਨੌਜਵਾਨਾਂ ਨੇ ਆਪਣੇ ਪਰਿਵਾਰਾਂ ਨਾਲ ਥਾਣੇ ‘ਚ ਆ ਕੇ ਐੱਸ. ਐੱਚ. ਓ. ‘ਤੇ ਹਮਲਾ ਕਰ ਦਿੱਤਾ।

ਦੱਸ ਦੇਈਏ ਕਿ ਜਦੋਂ ਇਸ ਘਟਨਾ ਦੇ ਬਾਰੇ ਖੁਦ ਐੱਸ. ਐੱਚ. ਓ. ਚੰਦਰਸ਼ੇਖਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੁਝ ਵੀ ਦੱਸਣ ਤੋਂ ਸਾਫ ਇਨਕਾਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਮੰਨਿਆ ਕਿ ਉਨ੍ਹਾਂ ‘ਤੇ ਥਾਣੇ ‘ਚ ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ ਹੈ। ਉਧਰ ਦੂਜੇ ਪਾਸੇ ਸੀਨੀਅਰ ਅਧਿਕਾਰੀ ਵੀ ਇਸ ਮਾਮਲੇ ਦੇ ਸਬੰਧ ‘ਚ ਕੁਝ ਵੀ ਕਹਿਣ ਤੋਂ ਬੱਚਦੇ ਦਿਖਾਈ ਦਿੱਤੇ।

Posted in: ਪੰਜਾਬ